Thu, Apr 25, 2024
Whatsapp

ਫਤਿਹਵੀਰ ਦੀ ਮੌਤ ਦਾ ਮਾਮਲਾ : ਹਾਈਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ , ਸੰਗਰੂਰ ਦੇ DC ਖਿਲਾਫ਼ ਕਾਰਵਾਈ ਦੀ ਮੰਗ

Written by  Shanker Badra -- June 13th 2019 12:54 PM
ਫਤਿਹਵੀਰ ਦੀ ਮੌਤ ਦਾ ਮਾਮਲਾ : ਹਾਈਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ , ਸੰਗਰੂਰ ਦੇ DC ਖਿਲਾਫ਼ ਕਾਰਵਾਈ ਦੀ ਮੰਗ

ਫਤਿਹਵੀਰ ਦੀ ਮੌਤ ਦਾ ਮਾਮਲਾ : ਹਾਈਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ , ਸੰਗਰੂਰ ਦੇ DC ਖਿਲਾਫ਼ ਕਾਰਵਾਈ ਦੀ ਮੰਗ

ਫਤਿਹਵੀਰ ਦੀ ਮੌਤ ਦਾ ਮਾਮਲਾ : ਹਾਈਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ , ਸੰਗਰੂਰ ਦੇ DC ਖਿਲਾਫ਼ ਕਾਰਵਾਈ ਦੀ ਮੰਗ:ਚੰਡੀਗੜ੍ਹ : ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਵਿਖੇ ਬੋਰਵੈਲ ਵਿਚ ਡਿੱਗਣ ਤੋਂ ਬਾਅਦ ਹੋਈ ਫਤਿਹਵੀਰ ਦੀ ਮੌਤ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਪੁੱਜ ਗਿਆ ਹੈ।ਇਸ ਮਾਮਲੇ ਵਿੱਚ ਅੱਜ ਹਾਈਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ।ਇਸ ਪਟੀਸ਼ਨ ਵਿੱਚ ਸ਼ਿਕਾਇਤ ਕਰਤਾ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਖਿਲਾਫ਼ ਕਾਰਵਾਈ ਅਤੇ ਇਸ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। [caption id="attachment_306194" align="aligncenter" width="300"]Fatehviar death case : Another petition filed in the High Court
ਫਤਿਹਵੀਰ ਦੀ ਮੌਤ ਦਾ ਮਾਮਲਾ : ਹਾਈਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ , ਸੰਗਰੂਰ ਦੇ DC ਖਿਲਾਫ਼ ਕਾਰਵਾਈ ਦੀ ਮੰਗ[/caption] ਇਸ ਦੌਰਾਨ ਸ਼ਿਕਾਇਤ ਕਰਤਾ ਨੇ ਪਟੀਸ਼ਨ ਵਿੱਚ ਦੋਸ਼ ਲਾਇਆ ਹੈ ਕਿ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਕੋਈ ਕਦਮ ਨਹੀਂ ਚੁੱਕੇ ,ਜਿਸ ਕਰਕੇ ਫਤਿਹਵੀਰ ਦੀ ਮੌਤ ਹੋਈ ਹੈ।ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ। [caption id="attachment_306196" align="aligncenter" width="300"]Fatehviar death case : Another petition filed in the High Court
ਫਤਿਹਵੀਰ ਦੀ ਮੌਤ ਦਾ ਮਾਮਲਾ : ਹਾਈਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ , ਸੰਗਰੂਰ ਦੇ DC ਖਿਲਾਫ਼ ਕਾਰਵਾਈ ਦੀ ਮੰਗ[/caption] ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਹਾਈਕੋਰਟ ਦੇ ਵਕੀਲ ਪਰਮਿੰਦਰ ਸਿੰਘ ਸੇਖੋ ਨੇ ਮਾਨਯੋਗ ਹਾਈਕੋਰਟ ਵਿੱਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਪਟੀਸ਼ਨ ਦਾਇਰ ਕੀਤੀ ਸੀ।ਇਸ ਪਟੀਸ਼ਨ ਵਿਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਾਰਟੀ ਬਣਾਇਆ ਗਿਆ ਹੈ।ਉਨ੍ਹਾਂ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਫਤਿਹਵੀਰ ਨੂੰ ਬਚਾਉਣ ਵਿਚ ਫੇਲ੍ਹ ਹੋਣ ਵਾਲਿਆਂ ਉਤੇ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਖੁੱਲ੍ਹੇ ਬੋਰਾਂ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੀ ਵੀ ਪਾਲਣਾ ਨਹੀਂ ਹੋਈ।ਇਸ ਪਟੀਸ਼ਨ ਉਤੇ ਵੀ ਮਾਨਯੋਗ ਹਾਈਕੋਰਟ ਸੋਮਵਾਰ ਨੂੰ ਸੁਣਵਾਈ ਕਰੇਗਾ। [caption id="attachment_306197" align="aligncenter" width="300"]Fatehviar death case : Another petition filed in the High Court
ਫਤਿਹਵੀਰ ਦੀ ਮੌਤ ਦਾ ਮਾਮਲਾ : ਹਾਈਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ , ਸੰਗਰੂਰ ਦੇ DC ਖਿਲਾਫ਼ ਕਾਰਵਾਈ ਦੀ ਮੰਗ[/caption] ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।ਜਿਸ ਨੂੰ ਅਖ਼ੀਰ 6 ਦਿਨਾਂ ਬਾਅਦ ਮੰਗਲਵਾਰ ਨੂੰ ਬੋਰਵੈਲ ਵਿਚੋਂ ਮ੍ਰਿਤਕ ਬਾਹਰ ਕੱਢਿਆ ਗਿਆ।ਜਿਸ ਤੋਂ ਬਾਅਦ ਲੋਕਾਂ ਵੱਲੋਂ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਉਤੇ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ।ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਫਤਿਹਵੀਰ ਨੂੰ ਸਮੇਂ ਸਿਰ ਬਾਹਰ ਨਹੀਂ ਕੱਢਿਆ ਜਾ ਸਕਿਆ, ਜਿਸ ਕਾਰਨ ਉਸਦੀ ਮੌਤ ਹੋਈ ਹੈ। -PTCNews


Top News view more...

Latest News view more...