Mon, May 6, 2024
Whatsapp

ਇੱਕ ਹੋਰ 'ਸੂਰਮਾ' ਭੋਪਾਲੀ, 4 ਜਣਿਆਂ ਲਈ ਕਿਰਾਏ 'ਤੇ ਕੀਤਾ 180 ਸੀਟਾਂ ਵਾਲਾ ਜਹਾਜ਼

Written by  Panesar Harinder -- May 29th 2020 12:11 PM
ਇੱਕ ਹੋਰ 'ਸੂਰਮਾ' ਭੋਪਾਲੀ, 4 ਜਣਿਆਂ ਲਈ ਕਿਰਾਏ 'ਤੇ ਕੀਤਾ 180 ਸੀਟਾਂ ਵਾਲਾ ਜਹਾਜ਼

ਇੱਕ ਹੋਰ 'ਸੂਰਮਾ' ਭੋਪਾਲੀ, 4 ਜਣਿਆਂ ਲਈ ਕਿਰਾਏ 'ਤੇ ਕੀਤਾ 180 ਸੀਟਾਂ ਵਾਲਾ ਜਹਾਜ਼

ਨਵੀਂ ਦਿੱਲੀ - ਲੌਕਡਾਊਨ ਦਾ ਸਾਹਮਣਾ ਕਰ ਰਹੇ ਭਾਰਤ ਵਾਸੀਆਂ ਨੂੰ ਜ਼ਿੰਦਗੀ ਦੇ ਨਵੇਂ-ਨਵੇਂ ਤਜਰਬੇ ਅਤੇ ਨਾ-ਭੁੱਲਣ ਵਾਲੀਆਂ ਯਾਦਾਂ ਮਿਲ ਰਹੀਆਂ ਹਨ। ਮੌਜੂਦਾ ਖ਼ਬਰ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਹੈ, ਜਿੱਥੋਂ ਦੇ ਹਵਾਈ ਅੱਡੇ ਤੋਂ 180 ਸੀਟਾਂ ਵਾਲਾ ਇੱਕ A320 ਜਹਾਜ਼ ਸਿਰਫ਼ ਚਾਰ ਲੋਕਾਂ ਨੂੰ ਲੈ ਕੇ ਉੱਡਿਆ। ਕੋਰੋਨਾ ਵਾਇਰਸ ਦੇ ਡਰ ਕਾਰਨ ਭੋਪਾਲ ਦੇ ਇੱਕ ਕਾਰੋਬਾਰੀ ਨੇ ਆਪਣੀ ਧੀ, ਉਸ ਦੇ ਦੋ ਬੱਚਿਆਂ ਤੇ ਇੱਕ ਨੌਕਰਾਣੀ ਨੂੰ 180 ਸੀਟਾਂ ਵਾਲਾ A320 ਜਹਾਜ਼ ਰਾਹੀਂ ਨਵੀਂ ਦਿੱਲੀ ਭੇਜਿਆ ਹੈ। ਇਨ੍ਹਾਂ ਚਾਰ ਜਣਿਆਂ ਲਈ ਉਸ ਨੇ ਇਹ ਜਹਾਜ਼ ਕਿਰਾਏ 'ਤੇ ਲਿਆ ਸੀ। ਜਹਾਜ਼ ਕਿਰਾਏ 'ਤੇ ਲੈਣ ਵਾਲਾ ਇਹ ਕਾਰੋਬਾਰੀ ਇਲਾਕੇ ਦਾ ਵੱਡਾ ਸ਼ਰਾਬ ਵਪਾਰੀ ਦੱਸਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਕੋਰੋਨਵਾਇਰਸ ਕਾਰਨ ਲੱਗੇ ਦੇਸ਼-ਵਿਆਪੀ ਲੌਕਡਾਊਨ ਦੇ ਚੱਲਦਿਆਂ ਕਾਰਨ ਉਸ ਦੀ ਧੀ ਤੇ ਪਰਿਵਾਰ ਭੋਪਾਲ 'ਚ ਫ਼ਸੇ ਹੋਏ ਸਨ। ਕਰੂ ਮੈਂਬਰਾਂ ਨਾਲ ਜਹਾਜ਼ ਸੋਮਵਾਰ ਨੂੰ ਦਿੱਲੀ ਤੋਂ ਭੋਪਾਲ ਆਇਆ ਅਤੇ ਸਿਰਫ਼ ਇਹੀ ਚਾਰ ਯਾਤਰੀਆਂ ਨਾਲ ਵਾਪਸ ਦਿੱਲੀ ਪਹੁੰਚਿਆ। ਸਵੇਰੇ 11:30 ਵਜੇ ਜਹਾਜ਼ ਭੋਪਾਲ ਹਵਾਈ ਅੱਡੇ 'ਤੇ ਪਹੁੰਚਿਆ ਅਤੇ ਦੁਪਹਿਰ 12 ਵੱਜ ਕੇ 55 ਮਿੰਟ ਤੇ ਸਵਾਰੀਆਂ ਨੂੰ ਲੈ ਕੇ ਦਿੱਲੀ ਪਹੁੰਚ ਗਿਆ। ਹਵਾਈ ਯਾਤਰਾ ਦੇ ਮਾਹਿਰਾਂ ਵੱਲੋਂ ਹਾਸਲ ਹੋਈ ਜਾਣਕਾਰੀ ਮੁਤਾਬਿਕ A320 ਦੀ ਇੱਕ ਘੰਟੇ ਦੀ ਕੀਮਤ ਚਾਰ ਤੋਂ ਪੰਜ ਲੱਖ ਰੁਪਏ ਹੈ। ਪਰ ਆਪਣੀ ਧੀ ਅਤੇ ਹੋਰਨਾਂ ਅਜ਼ੀਜ਼ਾਂ ਦੀ ਸੁਰੱਖਿਆ ਲਈ ਐਨੇ ਮਹਿੰਗੇ ਭਾਅ 'ਤੇ ਜਹਾਜ਼ ਕਿਰਾਏ 'ਤੇ ਕੀਤਾ ਅਤੇ ਉਸ ਨੂੰ ਉਸ ਦੇ ਘਰ ਸੁਰੱਖਿਅਤ ਪਹੁੰਚਾਇਆ। ਹੋਰ ਵਧੇਰੇ ਜਾਣਕਾਰੀ ਲਈ ਭੋਪਾਲ ਦੇ ਰਾਜਾਭੋਜ ਹਵਾਈ ਅੱਡੇ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ। ਕੋਰੋਨਾ ਵਾਇਰਸ ਦੀ ਫ਼ੈਲੀ ਮਹਾਮਾਰੀ ਕਾਰਨ ਦੋ ਮਹੀਨੇ ਲੰਮੀ ਬ੍ਰੇਕ ਤੋਂ ਬਾਅਦ, ਘਰੇਲੂ ਹਵਾਈ ਉਡਾਣਾਂ ਸੋਮਵਾਰ ਤੋਂ ਮੁੜ ਸ਼ੁਰੂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਬੋਇੰਗ 737 ਤੋਂ ਬਾਅਦ ਏਅਰਬੱਸ A320 ਹਵਾਈ ਉਡਾਣਾਂ ਦੀ ਦੁਨੀਆ ਦਾ ਦੂਜਾ ਸਭ ਤੋਂ ਵੱਧ ਪਸੰਦੀਦਾ ਸਵਾਰੀ ਹਵਾਈ ਜਹਾਜ਼ ਹੈ।


  • Tags

Top News view more...

Latest News view more...