ਨਸ਼ਾ ਤਸਕਰੀ ‘ਚ ਲੜਕੀਆਂ ਵੀ ਸਰਗਰਮ, ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ 3 ਨੂੰ ਕੀਤਾ ਗ੍ਰਿਫਤਾਰ

ਨਸ਼ਾ ਤਸਕਰੀ ‘ਚ ਲੜਕੀਆਂ ਵੀ ਸਰਗਰਮ, ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ 3 ਨੂੰ ਕੀਤਾ ਗ੍ਰਿਫਤਾਰ,ਅਰਨੀਵਾਲਾ: ਸੂਬਾ ਸਰਕਾਰ ਪੰਜਾਬ ‘ਚ ਨਸ਼ੇ ਦੇ ਖਾਤਮੇ ਦੇ ਦਾਅਵੇ ਕਰ ਰਹੀ ਹੈ। ਉਥੇ ਹੀ ਨੌਜਵਾਨ ਪੀੜ੍ਹੀ ਲਗਾਤਾਰ ਜ਼ਹਿਰੀਲੇ ਨਸ਼ੇ ਦੀ ਲਪੇਟ ‘ਚ ਆ ਰਹੀ ਹੈ। ਆਏ ਦਿਨ ਨੌਜਵਾਨ ਲੜਕਿਆਂ ਦੀ ਨਸ਼ੇ ਦੇ ਕਾਰਨ ਹੁੰਦੀ ਜਾ ਰਹੀ ਹੈ।

ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਇਸ ਦੌਰਾਨ ਫਾਜ਼ਿਲਕਾ ‘ਚ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਅਰਨੀਵਾਲਾ ਪੁਲਿਸ ਨੇ ਨਸ਼ਾ ਤਸਕਰੀ ਕਰ ਰਹੀਆਂ ਤਿੰਨ ਨੌਜਵਾਨ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਲੜਕੀਆਂ ਪਿੰਡ ਪਿੰਡ ਜਾ ਕੇ ਨਸ਼ਾ ਵੇਚਦੀਆਂ ਸਨ।

ਹੋਰ ਪੜ੍ਹੋ:ਨਸ਼ਿਆਂ ਦੀ ਦਲਦਲ ‘ਚ ਫਸੀ ਪੰਜਾਬ ਦੀ ਜਵਾਨੀ, ਇੱਕ ਹੋਰ ਨੌਜਵਾਨ ਦੀ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਇਹ ਲੜਕੀਆਂ ‘ਚ ਦੋ ਸੱਕੀਆਂ ਭੈਣਾਂ ਤੇ ਇੱਕ ਇਨ੍ਹਾਂ ਦੇ ਮਾਮੇ ਦੀ ਲੜਕੀ ਪਾਸੋਂ ਇੱਕ ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ। ਜਦਕਿ ਇੱਕ ਹੋਰ ਲੜਕੀ ਭੱਜਣ ‘ਚ ਸਫਲ ਹੋ ਗਈ ਹੈ।

ਉਧਰ ਪੁਲਿਸ ਨੇ ਇਨ੍ਹਾਂ ਲੜਕੀਆਂ ਤੋਂ ਪੁੱਛਗਿੱਛ ਤੋਂ ਬਾਅਦ ਅਦਾਲਤ ‘ਚ ਪੇਸ਼ ਕਰ ਪੁਲਿਸ ਰਿਮਾਂਡ ਲਏ ਜਾਣ ਦੀ ਗੱਲ ਕਹੀ ਹੈ। ਤਾਂ ਜੋ ਇਸ ਨਸ਼ੀਲੇ ਕਾਰੋਬਾਰ ਦੀਆਂ ਜੜ੍ਹਾਂ ਤੱਕ ਪੁੱਜਿਆ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

-PTC News