Mon, Sep 7, 2026
Whatsapp

ਫਾਜ਼ਿਲਕਾ ਪੁਲਿਸ ਨੇ 18 ਲੱਖ ਦੀ ਜਾਅਲੀ ਕਰੰਸੀ ਸਮੇਤ 1 ਨੂੰ ਦਬੋਚਿਆ

Reported by:  PTC News Desk  Edited by:  Jashan A -- June 12th 2019 05:41 PM
ਫਾਜ਼ਿਲਕਾ ਪੁਲਿਸ ਨੇ 18 ਲੱਖ ਦੀ ਜਾਅਲੀ ਕਰੰਸੀ ਸਮੇਤ 1 ਨੂੰ ਦਬੋਚਿਆ

ਫਾਜ਼ਿਲਕਾ ਪੁਲਿਸ ਨੇ 18 ਲੱਖ ਦੀ ਜਾਅਲੀ ਕਰੰਸੀ ਸਮੇਤ 1 ਨੂੰ ਦਬੋਚਿਆ

ਫਾਜ਼ਿਲਕਾ ਪੁਲਿਸ ਨੇ 18 ਲੱਖ ਦੀ ਜਾਅਲੀ ਕਰੰਸੀ ਸਮੇਤ 1 ਨੂੰ ਦਬੋਚਿਆ,ਫਾਜ਼ਿਲਕਾ: ਫਾਜ਼ਿਲਕਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਜਾਅਲੀ ਕਰੰਸੀ ਤਿਆਰ ਕਰਕੇ ਬਾਜ਼ਾਰ 'ਚ ਚਲਾਉਣ ਵਾਲੇ ਇਕ ਦੋਸ਼ੀ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਨਾਮ ਦਾ ਇੱਕ ਵਿਅਕਤੀ ਜਾਅਲੀ ਭਾਰਤੀ ਕਰੰਸੀ ਤਿਆਰ ਕਰਕੇ ਬਾਜ਼ਾਰ 'ਚ ਚਲਾਉਣ ਦਾ ਕੰਮ ਕਰਦਾ ਹੈ। ਜੋਕਿ ਅਰਨੀਵਾਲਾ ਸ਼ੇਖ ਸੁਭਾਨ ਦੀ ਤਰਫੋਂ ਕਾਫੀ ਭਾਰੀ ਮਾਤਰਾ ਵਿਚ ਜਾਅਲੀ ਕਰੰਸੀ ਲੈ ਕੇ ਫਾਜ਼ਿਲਕਾ ਚਲਾਉਣ ਲਈ ਆ ਰਿਹਾ ਹੈ। ਹੋਰ ਪੜ੍ਹੋ:ਮੁੰਡੇ ਦੀ ਇੱਛਾ ਰੱਖਣ ਵਾਲੀ ਮਾਂ ਨੇ ਨਵਜਾਤ ਬੱਚੀ ਨਾਲ ਕੀਤਾ ਇਹ ਘਿਨੌਣਾ ਕੰਮ, ਜਾਣੋ ਪੂਰਾ ਮਾਮਲਾ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਕਾਬੂ ਕਰਕੇ ਉਸਦੀ ਤਾਲਾਸ਼ੀ ਲਈ ਤਾਂ ਪੁਲਿਸ ਨੂੰ ਉਸ ਕੋਲੋਂ ਕਰੀਬ 18 ਲੱਖ 10 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News  
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK