ਵਾਇਰਲ ਖਬਰਾਂ

ਸਾਥੀ ਕਾਮੇਡੀਅਨ ਸੁਨੀਲ ਪਾਲ ਨੇ ਦੱਸਿਆ ਕਿ ਰਾਜੂ ਸ਼੍ਰੀਵਾਸਤਵ ਹੁਣ 'ਖਤਰੇ ਤੋਂ ਬਾਹਰ'

By Jasmeet Singh -- August 10, 2022 5:30 pm -- Updated:August 10, 2022 5:32 pm

ਨਵੀਂ ਦਿੱਲੀ, 10 ਅਗਸਤ: ਕਾਮੇਡੀਅਨ ਰਾਜੂ ਸ਼੍ਰੀਵਾਸਤਵ ਖ਼ਤਰੇ ਤੋਂ ਬਾਹਰ ਹਨ, ਉਨ੍ਹਾਂ ਦੇ ਮਿੱਤਰ ਸੁਨੀਲ ਪਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 26 ਸੈਕਿੰਡ ਦੇ ਇੱਕ ਵੀਡੀਓ ਵਿੱਚ ਪਾਲ ਨੇ ਸ਼੍ਰੀਵਾਸਤਵ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਵੀ ਕੀਤਾ। 58 ਸਾਲਾ ਹਾਸ ਕਲਾਕਾਰ ਇੱਕ ਹਫ਼ਤੇ ਤੋਂ ਰਾਸ਼ਟਰੀ ਰਾਜਧਾਨੀ ਵਿੱਚ ਸਨ, ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਮਿਲਣ ਆਏ ਸਨ।

ਸ਼੍ਰੀਵਾਸਤਵ ਨੂੰ ਬੁੱਧਵਾਰ ਸਵੇਰੇ 11-11:30 ਵਜੇ ਦੇ ਕਰੀਬ ਉਸ ਸਮੇਂ ਦਿਲ ਦਾ ਦੌਰਾ ਪਿਆ ਜਦੋਂ ਉਹ ਟ੍ਰੈਡਮਿਲ 'ਤੇ ਕਸਰਤ ਕਰ ਰਹੇ ਸਨ। ਕਾਮੇਡੀਅਨ-ਅਦਾਕਾਰ ਨੂੰ ਛਾਤੀ ਵਿੱਚ ਦਰਦ ਹੋਣ ਤੋਂ ਬਾਅਦ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਹਸਪਤਾਲ ਲਿਜਾਇਆ ਗਿਆ।

ਸ਼੍ਰੀਵਾਸਤਵ 2005 ਵਿੱਚ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ ਵਿੱਚ ਦਿਖਾਈ ਦੇਣ ਤੋਂ ਬਾਅਦ ਇੱਕ ਘਰੇਲੂ ਨਾਮ ਬਣ ਗਏ ਸਨ। ਹਾਲਾਂਕਿ ਕਿ ਉਹ ਦੂਜੇ ਰਨਰ-ਅੱਪ ਰਹੇ ਪਰ ਟੀਵੀ 'ਤੇ ਸੀਰੀਅਲਾਂ, ​​ਰਿਐਲਿਟੀ ਸ਼ੋਆਂ ਅਤੇ ਵਿਗਿਆਪਨਾਂ ਲਈ ਇੱਕ ਮੁੱਖ ਚਿਹਰਾ ਬਣ ਗਏ ਸਨ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਰਿਐਲਿਟੀ ਸਪਿਨ-ਆਫ ਸੀਰੀਜ਼, 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ - ਚੈਂਪੀਅਨਜ਼' ਵਿੱਚ 'ਦ ਕਿੰਗ ਆਫ ਕਾਮੇਡੀ' ਦਾ ਖਿਤਾਬ ਹਾਸਲ ਕੀਤਾ।

ਸ਼੍ਰੀਵਾਸਤਵ 2009 ਵਿੱਚ ਆਯੋਜਿਤ 'ਬਿੱਗ ਬੌਸ 3' ਐਡੀਸ਼ਨ ਵਿੱਚ ਦਰਸ਼ਕਾਂ ਦੇ ਪਸੰਦੀਦਾ ਪ੍ਰਤੀਯੋਗੀ ਸਨ ਪਰ ਦੋ ਹਫ਼ਤਿਆਂ ਬਾਅਦ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਛੋਟੇ ਪਰਦੇ 'ਤੇ 'ਕਾਮੇਡੀ ਕਾ ਮਹਾ ਮੁਕਾਬਲਾ', 'ਨੱਚ ਬਲੀਏ 6', ਅਤੇ 'ਕਾਮੇਡੀ ਨਾਈਟਸ ਵਿਦ ਕਪਿਲ' ਅਤੇ ਵੱਡੇ ਪਰਦੇ 'ਤੇ 'ਮੈਨੇ ਪਿਆਰ ਕੀਆ', 'ਬਾਜ਼ੀਗਰ' ਅਤੇ 'ਬਾਂਬੇ ਟੂ ਗੋਆ' 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਹੈ।


-PTC News

  • Share