ਹੋਰ ਖਬਰਾਂ

ਇੱਕ ਖੇਤ 'ਚ ਮੋਟਰ ਵਾਲੇ ਕਮਰੇ 'ਚ ਵਾਪਰੀ ਇਹ ਵੱਡੀ ਘਟਨਾ ,ਜਾਣੋ ਪੂਰਾ ਮਾਮਲਾ

By Shanker Badra -- November 01, 2018 9:50 pm -- Updated:November 01, 2018 9:51 pm

ਇੱਕ ਖੇਤ 'ਚ ਮੋਟਰ ਵਾਲੇ ਕਮਰੇ 'ਚ ਵਾਪਰੀ ਇਹ ਵੱਡੀ ਘਟਨਾ ,ਜਾਣੋ ਪੂਰਾ ਮਾਮਲਾ:ਫਿਰੋਜ਼ਪੁਰ ਦੇ ਪਿੰਡ ਲੱਲੇ ਵਿਖੇ ਖੇਤਾਂ 'ਚ 23 ਸਾਲਾ ਨੌਜਵਾਨ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਘਟਨਾ ਬਾਰੇ ਪਤਾ ਲੱਗਣ 'ਤੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।ਮ੍ਰਿਤਕ ਲੜਕੀ ਦੀ ਪਹਿਚਾਣ ਸਤਵੀਰ ਕੌਰ ਵਾਸੀ ਪਿੰਡ ਛੋਟਾ ਘਰ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਲਾਸ਼ ਖੇਤਾਂ ਵਿੱਚ ਇੱਕ ਮੋਟਰ ਵਾਲੇ ਕਮਰੇ 'ਚੋਂ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਜ਼ਮੀਨ ਮ੍ਰਿਤਕ ਲੜਕੀ ਦੇ ਜੀਜੇ ਬਿਕਰਮਜੀਤ ਸਿੰਘ ਵਾਸੀ ਕੋਟ ਕਰੋੜ ਖ਼ੁਰਦ ਵੱਲੋਂ ਠੇਕੇ 'ਤੇ ਲਈ ਗਈ ਹੈ।

ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਘਟਨਾ ਵਾਲੀ ਸਥਾਨ 'ਤੇ ਪੁੱਜ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
-PTCNews

  • Share