Fri, Apr 26, 2024
Whatsapp

'ਦਿ ਕਪਿਲ ਸ਼ਰਮਾ ਸ਼ੋਅ' ਦੇ ਖ਼ਿਲਾਫ਼ FIR ਦਰਜ਼

Written by  Riya Bawa -- September 24th 2021 03:19 PM -- Updated: September 24th 2021 03:26 PM
'ਦਿ ਕਪਿਲ ਸ਼ਰਮਾ ਸ਼ੋਅ' ਦੇ ਖ਼ਿਲਾਫ਼  FIR ਦਰਜ਼

'ਦਿ ਕਪਿਲ ਸ਼ਰਮਾ ਸ਼ੋਅ' ਦੇ ਖ਼ਿਲਾਫ਼ FIR ਦਰਜ਼

ਮੁੰਬਈ: ਪੁਲਿਸ ਨੇ ਟੀਵੀ ਰਿਐਲਟੀ ਕਪਿਲ ਸ਼ਰਮਾ ਸ਼ੋਅ (Kapil Sharma Show) ਦੇ  ਖ਼ਿਲਾਫ਼ 'ਤੇ ਕੇਸ ਦਰਜ ਕੀਤਾ ਹੈ। ਇਹ ਐਫ਼ਆਈਆਰ ਸ਼ੋਅ ਦੌਰਾਨ ਇੱਕ ਅਦਾਕਾਰ ਵੱਲੋਂ ਕੋਰਟ ਰੂਮ ਦੇ ਸੀਨ ਵਿੱਚ ਸ਼ਰਾਬ ਦੇ ਸੇਵਨ ਕਰਨ ਸਬੰਧੀ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਕਪਿਲ ਸ਼ਰਮਾ ਸ਼ੋਅ ਵਿੱਚ ਕੋਰਟ ਦੀ ਮਰਿਆਦਾ ਭੰਗ ਕੀਤੀ ਗਈ ਹੈ। ਕੇਸ ਦੀ ਸੁਣਵਾਈ ਲਈ 1 ਅਕਤੂਬਰ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ।  ਇੱਕ ਰਿਪੋਰਟ ਅਨੁਸਾਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਜ਼ਿਲ੍ਹਾ ਅਦਾਲਤ ਵਿੱਚ ਕਪਿਲ ਸ਼ਰਮਾ ਸ਼ੋਅ ਦੇ ਨਿਰਮਾਤਾਵਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਇੱਕ ਐਪੀਸੋਡ ਖਿਲਾਫ ਦਰਜ ਕੀਤੀ ਗਈ ਹੈ ਜਿੱਥੇ ਅਦਾਕਾਰਾਂ ਨੂੰ ਕੋਰਟ ਰੂਮ ਦਾ ਦ੍ਰਿਸ਼ ਫ਼ਿਲਮਾਉਂਦੇ ਹੋਏ ਸ਼ਰਾਬ ਪੀਂਦੇ ਹੋਏ ਦਿਖਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਅਦਾਕਾਰਾਂ ਨੇ ਅਦਾਲਤ ਦਾ ਨਿਰਾਦਰ ਕੀਤਾ। FIR Against 'The Kapil Sharma Show' For Showing Actors Drinking Alcohol in Courtroom Scene ਕਪਿਲ ਸ਼ਰਮਾ ਦਾ ਨਾਂ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ ਹੈ। ਟੀਵੀ ਤੇ ​​ਆਉਣ ਵਾਲੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਿਰਮਾਤਾਵਾਂ ਦੇ ਖਿਲਾਫ ਐਮਪੀ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਸ਼ਿਵਪੁਰੀ ਦੇ ਇੱਕ ਵਕੀਲ ਨੇ ਸੀਜੇਐਮ ਕੋਰਟ ਵਿੱਚ ਸ਼ਿਕਾਇਤ ਦਾਇਰ ਕੀਤੀ ਹੈ। The Kapil Sharma Show: Kapil and team elated as the show becomes No.1 across all channels - Times of India ਇੱਕ ਐਪੀਸੋਡ ਵਿੱਚ, ਸਟੇਜ 'ਤੇ ਇੱਕ ਅਦਾਲਤ ਸਥਾਪਤ ਕੀਤੀ ਗਈ ਸੀ ਅਤੇ ਅਦਾਕਾਰਾਂ ਨੂੰ ਜਨਤਕ ਤੌਰ 'ਤੇ ਸ਼ਰਾਬ ਪੀਂਦੇ ਵੇਖਿਆ ਗਿਆ ਸੀ। ਇਹ ਅਦਾਲਤ ਦਾ ਅਪਮਾਨ ਹੈ। ਇਸੇ ਲਈ ਮੈਂ ਅਦਾਲਤ ਵਿੱਚ ਧਾਰਾ 356/3 ਦੇ ਤਹਿਤ ਦੋਸ਼ੀਆਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। -PTC News


Top News view more...

Latest News view more...