Fri, Apr 26, 2024
Whatsapp

ਫ਼ਿਲਮ ਹਰਜੀਤਾ 'ਚ ਤੁੱਲੀ ਦਾ ਕਿਰਦਾਰ ਨਿਭਾਉਣ ਵਾਲੇ ਅਤੇ ਨੈਸ਼ਨਲ ਅਵਾਰਡ ਜੇਤੂ ਸਮੀਪ ਸਿੰਘ ਨੇ ਪੀਟੀਸੀ ਦੇ ਦਫ਼ਤਰ 'ਚ ਲਹਿਰਾਇਆ ਤਿਰੰਗਾ

Written by  Shanker Badra -- August 15th 2019 12:58 PM -- Updated: August 15th 2019 01:13 PM
ਫ਼ਿਲਮ ਹਰਜੀਤਾ 'ਚ ਤੁੱਲੀ ਦਾ ਕਿਰਦਾਰ ਨਿਭਾਉਣ ਵਾਲੇ ਅਤੇ ਨੈਸ਼ਨਲ ਅਵਾਰਡ ਜੇਤੂ ਸਮੀਪ ਸਿੰਘ ਨੇ ਪੀਟੀਸੀ ਦੇ ਦਫ਼ਤਰ 'ਚ ਲਹਿਰਾਇਆ ਤਿਰੰਗਾ

ਫ਼ਿਲਮ ਹਰਜੀਤਾ 'ਚ ਤੁੱਲੀ ਦਾ ਕਿਰਦਾਰ ਨਿਭਾਉਣ ਵਾਲੇ ਅਤੇ ਨੈਸ਼ਨਲ ਅਵਾਰਡ ਜੇਤੂ ਸਮੀਪ ਸਿੰਘ ਨੇ ਪੀਟੀਸੀ ਦੇ ਦਫ਼ਤਰ 'ਚ ਲਹਿਰਾਇਆ ਤਿਰੰਗਾ

ਫ਼ਿਲਮ ਹਰਜੀਤਾ 'ਚ ਤੁੱਲੀ ਦਾ ਕਿਰਦਾਰ ਨਿਭਾਉਣ ਵਾਲੇ ਅਤੇ ਨੈਸ਼ਨਲ ਅਵਾਰਡ ਜੇਤੂ ਸਮੀਪ ਸਿੰਘ ਨੇ ਪੀਟੀਸੀ ਦੇ ਦਫ਼ਤਰ 'ਚ ਲਹਿਰਾਇਆ ਤਿਰੰਗਾ:ਮੋਹਾਲੀ : ਦੇਸ਼ ਭਰ 'ਚ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ,ਜਿਸ ਕਰਕੇ ਅੱਜ ਪੂਰੇ ਦੇਸ਼ ਵਿੱਚ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਅਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿਥੇ ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਅੱਜ ਕਈ ਥਾਵਾਂ 'ਤੇ ਝੰਡਾ ਲਹਿਰਾਇਆ ਗਿਆ , ਓਥੇ ਹੀ ਪੀਟੀਸੀ ਦੇ ਦਫ਼ਤਰ ਮੋਹਾਲੀ ਵਿਖੇ ਵੀ ਤਿਰੰਗਾ ਲਹਿਰਾਇਆ ਗਿਆ ਹੈ। [caption id="attachment_329267" align="aligncenter" width="300"]Film Harjeeta’ Best Child Artist Sameep Singh PTC Office hoisted flag
ਫ਼ਿਲਮ ਹਰਜੀਤਾ 'ਚ ਤੁੱਲੀ ਦਾ ਕਿਰਦਾਰ ਨਿਭਾਉਣ ਵਾਲੇ ਅਤੇ ਨੈਸ਼ਨਲ ਅਵਾਰਡ ਜੇਤੂ ਸਮੀਪ ਸਿੰਘ ਨੇ ਪੀਟੀਸੀ ਦੇ ਦਫ਼ਤਰ 'ਚ ਲਹਿਰਾਇਆ ਤਿਰੰਗਾ[/caption] ਇਸ ਦੌਰਾਨ ਪੀਟੀਸੀ ਨੈੱਟਵਰਕ ਦੇ ਦਫ਼ਤਰ ਮੋਹਾਲੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਨੈਸ਼ਨਲ ਅਵਾਰਡ ਵਿਜੇਤਾ ਸਮੀਪ ਸਿੰਘ ਰਣੌਤ ਨੇ ਅਦਾ ਕੀਤੀ ਹੈ। ਬੈਸਟ ਚਾਈਲਡ ਐਕਟਰ ਸਮੀਪ ਸਿੰਘ ਨੂੰ ਪਿਛਲੇ ਦਿਨੀਂ 66 ਵੇਂ ਨੈਸ਼ਨਲ ਫ਼ਿਲਮ ਅਵਾਰਡ 'ਚ ਬੈਸਟ ਚਾਈਲਡ ਅਦਾਕਾਰ ਦਾ ਖਿਤਾਬ ਮਿਲਿਆ ਹੈ। ਜਿਸ ਤੋਂ ਬਾਅਦ ਇਸ ਬੱਚੇ ਦਾ ਕੱਦ ਫ਼ਿਲਮੀ ਇੰਡਸਟਰੀ ਵਿੱਚ ਹੋਰ ਵੱਡਾ ਹੋ ਗਿਆ ਹੈ। [caption id="attachment_329266" align="aligncenter" width="300"]Film Harjeeta’ Best Child Artist Sameep Singh PTC Office hoisted flag ਫ਼ਿਲਮ ਹਰਜੀਤਾ 'ਚ ਤੁੱਲੀ ਦਾ ਕਿਰਦਾਰ ਨਿਭਾਉਣ ਵਾਲੇ ਅਤੇ ਨੈਸ਼ਨਲ ਅਵਾਰਡ ਜੇਤੂ ਸਮੀਪ ਸਿੰਘ ਨੇ ਪੀਟੀਸੀ ਦੇ ਦਫ਼ਤਰ 'ਚ ਲਹਿਰਾਇਆ ਤਿਰੰਗਾ[/caption] ਅੱਜ ਪੀਟੀਸੀ ਨੈੱਟਵਰਕ ਦੇ ਉਪਰਾਲੇ ਸਦਕਾ ਸਮੀਪ ਸਿੰਘ ਨੇ ਪੂਰੇ ਸਟਾਫ ਦੀ ਮੌਜੂਦਗੀ 'ਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ। ਇਸ ਦੌਰਾਨ ਸਾਰਾ ਸਟਾਫ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਦਿਖਾਈ ਦਿੱਤਾ ਹੈ। ਸਮੀਪ ਸਿੰਘ ਨੇ ਪੰਜਾਬੀ ਫ਼ਿਲਮ ਹਰਜੀਤਾ 'ਚ ਤੁੱਲੀ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ ,ਉਨ੍ਹਾਂ ਵੱਲੋਂ ਫ਼ਿਲਮ 'ਚ ਬੋਲੇ ਡਾਇਲੋਗ ਅੱਜ ਵੀ ਲੋਕਾਂ ਦੇ ਜ਼ੁਬਾਨੀ ਯਾਦ ਹਨ। [caption id="attachment_329263" align="aligncenter" width="300"]Film Harjeeta’ Best Child Artist Sameep Singh PTC Office hoisted flag
ਫ਼ਿਲਮ ਹਰਜੀਤਾ 'ਚ ਤੁੱਲੀ ਦਾ ਕਿਰਦਾਰ ਨਿਭਾਉਣ ਵਾਲੇ ਅਤੇ ਨੈਸ਼ਨਲ ਅਵਾਰਡ ਜੇਤੂ ਸਮੀਪ ਸਿੰਘ ਨੇ ਪੀਟੀਸੀ ਦੇ ਦਫ਼ਤਰ 'ਚ ਲਹਿਰਾਇਆ ਤਿਰੰਗਾ[/caption] ਦੱਸ ਦਈਏ ਕਿ ਅਦਾਕਾਰ ਸਮੀਪ ਸਿੰਘ ਨੂੰ ਨੈਸ਼ਨਲ ਅਵਾਰਡ ਫ਼ਿਲਮ ਹਰਜੀਤਾ ਲਈ ਮਿਲਿਆ ਹੈ। ਐਮੀ ਵਿਰਕ ਦੀ 'ਹਰਜੀਤਾ' ਫ਼ਿਲਮ ਨੂੰ ਵੀ ਬੈਸਟ ਪੰਜਾਬੀ ਫ਼ਿਲਮ ਦਾ ਅਵਾਰਡ ਵੀ ਹਾਸਿਲ ਹੋਇਆ ਹੈ।ਸਮੀਪ ਸਿੰਘ ਪੰਜਾਬੀ ਫ਼ਿਲਮਾਂ ਦੇ ਇਤਿਹਾਸ 'ਚ ਅਜਿਹਾ ਪਹਿਲਾ ਬਾਲ ਕਲਾਕਾਰ ਹੈ ,ਜਿਸ ਨੇ ਨੈਸ਼ਨਲ ਅਵਾਰਡ ਜਿੱਤਿਆ ਹੈ। ਉਸ ਵੱਲੋਂ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਨਿਭਾਉਣਾ ਹਰ ਕਿਸੇ ਲਈ ਅੱਜ ਮਾਣ ਵਾਲੀ ਗੱਲ ਹੈ। [caption id="attachment_329265" align="aligncenter" width="300"]Film Harjeeta’ Best Child Artist Sameep Singh PTC Office hoisted flag ਫ਼ਿਲਮ ਹਰਜੀਤਾ 'ਚ ਤੁੱਲੀ ਦਾ ਕਿਰਦਾਰ ਨਿਭਾਉਣ ਵਾਲੇ ਅਤੇ ਨੈਸ਼ਨਲ ਅਵਾਰਡ ਜੇਤੂ ਸਮੀਪ ਸਿੰਘ ਨੇ ਪੀਟੀਸੀ ਦੇ ਦਫ਼ਤਰ 'ਚ ਲਹਿਰਾਇਆ ਤਿਰੰਗਾ[/caption] ਜ਼ਿਕਰਯੋਗ ਹੈ ਕਿ ਹਰਜੀਤਾ ਨਾਮਕ ਇਹ ਪੰਜਾਬੀ ਫ਼ਿਲਮ 2018 'ਚ ਰਿਲੀਜ਼ ਹੋਈ ਸੀ ,ਜਿਸ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਸੀ। ਜਗਦੀਪ ਸਿੱਧੂ ਦੀ ਇਹ ਕਹਾਣੀ ਵਿਸ਼ਵ ਵਿਜੇਤਾ ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੀ ਜੀਵਨੀ 'ਤੇ ਅਧਾਰਿਤ ਹੈ। ਇਸ ਫ਼ਿਲਮ 'ਚ ਸਮੀਪ ਸਿੰਘ ਰਣੌਤ ਨੇ ਹਰਜੀਤ ਸਿੰਘ ਦੇ ਬਚਪਨ ਦਾ ਕਿਰਦਾਰ ਨਿਭਾਇਆ ਹੈ। -PTCNews


Top News view more...

Latest News view more...