ਗ੍ਰੇਟਾ ਥਨਬਰਗ ਖ਼ਿਲਾਫ਼ FIR ਤੋਂ ਬਾਅਦ ਦਿੱਲੀ ਪੁਲਿਸ ਨੇ ਦਿੱਤਾ ਬਿਆਨ
ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਰੀਬ ਢਾਈ ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ।ਇਸ ਅੰਦੋਲਨ 'ਤੇ ਵਿਦੇਸ਼ੀ ਹਸਤੀਆਂ ਨੇ ਵੀ ਟਿੱਪਣੀ ਕੀਤੀ ਹੈ। ਇਸ ਦੌਰਾਨ ਸਵੀਡਨ ਦੀ ਰਹਿਣ ਵਾਲੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਦੇ ਭੜਕਾਊ ਟਵੀਟ ਨੂੰ ਲੈ ਕੇ ਦਿੱਲੀ ਪੁਲਸ ਨੇ ਉਹਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗ੍ਰੇਟਾ ਥਨਬਰਗ ਦੇ ਖ਼ਿਲਾਫ਼ ਧਾਰਾ-153ਏ, 120ਬੀ ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਅਸਲ ਵਿਚ ਗ੍ਰੇਟਾ ਥਨਬਰਗ ਨੇ ਕਿਸਾਨਾਂ ਦੇ ਸਮਰਥਨ ਵਿਚ ਕੀਤੇ ਗਏ ਆਪਣੇ ਟਵੀਟ ਵਿਚ ਭਾਰਤ ਦੀ ਸੱਤਾਧਾਰੀ ਪਾਰਟੀ 'ਤੇ ਸਵਾਲ ਖੜ੍ਹੇ ਕੀਤੇ ਸਨ। ਗ੍ਰੇਟਾ ਨੇ ਟਵੀਟ ਕਰ ਕੇ ਕਿਹਾ ਸੀ ਕਿ ਭਾਰਤ ਸਰਕਾਰ 'ਤੇ ਕਿਸ ਤਰ੍ਹਾਂ ਦਬਾਅ ਬਣਾਇਆ ਜਾ ਸਕਦਾ ਹੈ। ਇਸ ਲਈ ਉਹਨਾਂ ਨੇ ਆਪਣੀ ਕਾਰਜ ਯੋਜਨਾ ਨਾਲ ਸਬੰਧਤ ਇਕ ਦਸਤਾਵੇਜ਼ ਵੀ ਸਾਂਝਾ ਕੀਤਾ ਸੀ ਜੋ ਭਾਰਤ ਵਿਰੋਧੀ ਪ੍ਰਚਾਰ ਮੁਹਿੰਮ ਦਾ ਹਿੱਸਾ ਹੈ। ਇਸ ਦੀ ਕਾਫੀ ਨਿੰਦਾ ਹੋਈ ਸੀ।
Also Read | Twitter war on farmers protest: Kangana Ranaut slams Rohit Sharma; tweet taken down
ਦਿੱਲੀ ਪੁਲਿਸ ਦੀ ਐੱਫ.ਆਈ.ਆਰ. ਮਗਰੋਂ ਗ੍ਰੇਟਾ ਥਨਬਰਗ ਨੇ ਫਿਰ ਟਵੀਟ ਕਰ ਕੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਸ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਕਿਸਾਨਾਂ ਦੇ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਨਾਲ ਹਾਂ। ਕੋਈ ਵੀ ਨਫਰਤ, ਧਮਕੀ, ਇਸ ਨੂੰ ਬਦਲ ਨਹੀਂ ਸਕਦੀ।
ਹਾਲਾਂਕਿ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਬਿਆਨ ਜਾਰੀ ਕੀਤਾ ਹੈ ਕਿ ਪੁਲਿਸ ਵੱਲੋਂ ਅਜਿਹਾ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ|ਦਿੱਲੀ ਪੁਲਿਸ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਸੀ.ਪੀ. ਪ੍ਰਵੀਰ ਰੰਜਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਐਫ.ਆਈ.ਆਰ. ਵਿਚ ਕਿਸੇ ਦਾ ਨਾਂ ਨਹੀਂ ਲਿਆ ਹੈ। ਇਹ ਕੇਵਲ ਟੂਲਕਿੱਟ ਦੇ ਰਚਨਾਕਾਰਾਂ ਖਿਲਾਫ ਹੈ, ਜੋ ਜਾਂਚ ਦਾ ਵਿਸ਼ਾ ਹੈ। ਦਿੱਲੀ ਪੁਲਿਸ ਇਸ ਮਾਮਲੇ ਵਿਚ ਜਾਂਚ ਕਰੇਗੀ।
PTC NEWS