ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, 5 ਸਰੂਪ ਹੋਏ ਅਗਨ ਭੇਂਟ
ਜਗਰਾਓਂ : ਜਗਰਾਓਂ ਦੇ ਰਾਏਕੋਟ ਅੱਡੇ ਨੇੜੇ ਗੁਰਦੁਆਰਾ ਅਜੀਤਸਰ ਸਾਹਿਬ ਦੇ ਸੁੱਖ ਆਸਨ ਵਿਖੇ ਅੱਜ ਤੜਕੇ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਗੁਰੂ ਮਹਾਰਾਜ ਜੀ ਦੇ 5 ਸਰੂਪ ਤੇ 2 ਸੈਂਚੀਆਂ ਅਗਨ ਭੇਂਟ ਹੋ ਗਈਆਂ।
ਜਾਣਕਾਰੀ ਮਿਲਣ ਉਤੇ ਗੁਰਦੁਆਰਾ ਕਮੇਟੀ ਤੇ ਪੁਲਿਸ ਪਹੁੰਚੀ। ਪੁਲਿਸ ਨੇ ਮੌਕੇ ਉਤੇ ਪੁੱਜ ਇਸ ਮਾਮਲੇ ਦੀ ਸੰਜੀਦਗੀ ਨਾਲ ਜਾਂਚ ਆਰੰਭ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਰਾਏਕੋਟ ਅੱਡੇ ਦੇ ਨਜ਼ਦੀਕ ਗੁਰਦੁਆਰਾ ਅਜੀਤਸਰ ਸਾਹਿਬ ਦੇ ਸਾਖਨ ਵਿਖੇ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਸੂਚਨਾ ਮਿਲਣ ਉਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਪੁੱਜੇ।
ਇਸ ਅੱਗ ਕਾਰਨ ਗੁਰੂ ਮਹਾਰਾਜ ਜੀ ਦੇ 5 ਸਰੂਪ ਤੇ 2 ਸੈਂਚੀਆਂ ਅਗਨ ਭੇਂਟ ਗਈਆਂ। ਇਸ ਪਿੱਛੋਂ ਪੁਲਿਸ ਮੌਕੇ ਉਤੇ ਪੁੱਜ ਗਈ। ਪੁਲਿਸ ਨੇ ਮੁੱਢਲੀ ਜਾਂਚ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅਜਨਾਲਾ 'ਚ ਥਾਣੇਦਾਰ ਨੇ ਕੀਤੀ ਖੁਦਕੁਸ਼ੀ, ਸਰਵਿਸ ਰਿਵਾਲਵਰ ਨਾਲ ਮਾਰੀ ਗੋਲੀ