Sun, Jun 1, 2025
Whatsapp

ਕੁੰਡਲੀ ਬਾਰਡਰ 'ਤੇ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਆਈਆਂ ਲਪੇਟ 'ਚ

Reported by:  PTC News Desk  Edited by:  Riya Bawa -- November 05th 2021 10:48 AM
ਕੁੰਡਲੀ ਬਾਰਡਰ 'ਤੇ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਆਈਆਂ ਲਪੇਟ 'ਚ

ਕੁੰਡਲੀ ਬਾਰਡਰ 'ਤੇ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਆਈਆਂ ਲਪੇਟ 'ਚ

ਸੋਨੀਪਤ: ਇਕ ਪਾਸੇ ਜਿਥੇ ਲੋਕ ਦੀਵਾਲੀ ਦਾ ਤਿਉਹਾਰ ਮਨਾ ਰਹੇ ਸੀ ਉਥੇ ਹੀ ਅੱਜ ਹਰਿਆਣਾ ਦੇ ਜ਼ਿਲ੍ਹੇ ਦੇ ਸੋਨੀਪਤ ਕੁੰਡਲੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਸੋਨੀਪਤ ਜੀਟੀ ਰੋਡ 'ਤੇ ਰਸੋਈ ਢਾਬੇ ਦੇ ਸਾਹਮਣੇ ਬਣੀਆਂ ਕਈ ਝੌਂਪੜੀਆਂ 'ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ (Fire brigade) ਮੌਕੇ 'ਤੇ ਪਹੁੰਚ ਗਈ ਹੈ। ਕਾਫੀ ਦੇਰ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਝੁੱਗੀਆਂ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਨਾਲ ਕੋਈ ਵੀ ਕਿਸਾਨ ਇਸ ਅੱਗ ਦੀ ਲਪੇਟ ਵਿੱਚ ਨਹੀਂ ਆਇਆ। ਅਜੇ ਤੱਕ ਅੱਗ ਲੱਗਣ ਦੇ ਬਾਰੇ ਨਹੀਂ ਪਤਾ ਲੱਗ ਸਕਿਆ ਹੈ। -PTC News


Top News view more...

Latest News view more...

PTC NETWORK