ਅੰਮ੍ਰਿਤਸਰ ‘ਚ ਨਗਰ ਨਿਗਮ ਦੀ ਜ਼ਮੀਨ ‘ਤੇ ਰੱਖੇ ਸਾਮਾਨ ਨੂੰ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਸੁਆਹ

Fire breaks out at premises of Municipal Corporation in Amritsar
ਅੰਮ੍ਰਿਤਸਰ 'ਚ ਨਗਰ ਨਿਗਮ ਦੀ ਜ਼ਮੀਨ 'ਤੇ ਰੱਖੇ ਸਾਮਾਨ ਨੂੰ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਸੁਆਹ

ਅੰਮ੍ਰਿਤਸਰ ‘ਚ ਨਗਰ ਨਿਗਮ ਦੀ ਜ਼ਮੀਨ ‘ਤੇ ਰੱਖੇ ਸਾਮਾਨ ਨੂੰ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਸੁਆਹ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਭਗਤਾਂਵਾਲਾ ‘ਚ ਨਗਰ ਨਿਗਮ ਦੀ ਜ਼ਮੀਨ ‘ਤੇ ਰੱਖੇ ਸਾਮਾਨ ਨੂੰ ਭਿਆਨਕ ਅੱਗ ਲੱਗ ਗਈ ਹੈ। ਇਹ ਅੱਗ ਅੱਜ ਸਵੇਰ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਹ ਅੱਗ ਐਨੀ ਭਿਆਨਿਕ ਸੀ ਕਿ ਦੇਖਦੇ -ਦੇਖਦੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਜਿਸ ਨਾਲ ਨਗਰ ਨਿਗਮ ਦੇ ਫਲੈਕਸ ਬੋਰਡ, ਹੋਰਡਿੰਗ ਅਤੇ ਰੇਹੜੀਆਂ, ਫੜੀਆਂ ਅਤੇ ਹੋਰ ਸਾਮਾਨ ਸੜ ਕੇ ਸਵਾਹ ਹੋ ਗਿਆ ਹੈ। ਇਸ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੇ ਅੱਗ ਬੁਝਾਊ ਦਸਤਿਆਂ ਵਲੋਂ ਅੱਗ ‘ਤੇ 3 ਘੰਟੇ ਬਾਅਦ ਕਾਬੂ ਪਾਇਆ ਗਿਆ ਹੈ।

ਦੱਸ ਦੇਈਏ ਕਿ ਨਗਰ ਨਿਗਮ ਦੇ ਇਸ਼ਤਿਹਾਰ ਵਿਭਾਗ ਅਤੇ ਜ਼ਮੀਨ ਵਿਭਾਗ ਵੱਲੋਂ ਸ਼ਹਿਰ ‘ਚੋ ਉਤਾਰੇ ਨਾਜਾਇਜ਼ ਹੋਰਡਿੰਗ ਬੋਰਡ , ਰੇੜੀਆਂ ਆਦਿ ਨਜਾਇਜ ਕਬਜੇ ਹਟਾਉਣ ਮੌਕੇ ਚੁੱਕਿਆ ਸਮਾਨ ਇਸ ਜ਼ਮੀਨ ‘ਤੇ ਰੱਖਿਆ ਜਾਂਦਾ ਸੀ।
-PTCNews