ਦੇਸ਼

ਦਿੱਲੀ ਦੇ ਪਹਾੜਗੰਜ 'ਚ ਇਕ ਹੋਟਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਮੌਜੂਦ ਚਾਰ ਫਾਇਰ ਟੈਂਡਰ

By Riya Bawa -- July 14, 2022 7:55 am -- Updated:July 14, 2022 7:57 am

Fire In Delhi: ਦਿੱਲੀ ਦੇ ਪਹਾੜਗੰਜ ਸਥਿਤ ਰੋਮਾ ਡੀਲਕਸ ਹੋਟਲ ਦੀ ਦੂਜੀ ਮੰਜ਼ਿਲ 'ਤੇ ਸਥਿਤ ਇਕ ਕਮਰੇ 'ਚ ਅੱਜ ਸਵੇਰੇ 4 ਵਜੇ ਅੱਗ ਲੱਗ ਗਈ। ਨਿਊਜ਼ ਏਜੰਸੀ ਮੁਤਾਬਕ 4 ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਫਾਇਰਫਾਈਟਰਜ਼ ਨੇ ਹੋਟਲ ਦੀ ਦੂਜੀ ਅਤੇ ਤੀਜੀ ਮੰਜ਼ਿਲ ਤੋਂ 10 ਲੋਕਾਂ ਨੂੰ ਬਚਾਇਆ ਹੈ।

Fire In Delhi

ਇਸ ਹਾਦਸੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅੱਗ ਸਵੇਰੇ 4 ਵਜੇ ਦੇ ਕਰੀਬ ਲੱਗੀ। ਦਿੱਲੀ ਫਾਇਰ ਸਰਵਿਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਗ ਪਹਾੜਗੰਜ ਸਥਿਤ ਰੋਮਾ ਡੀਲਕਸ ਹੋਟਲ ਦੀ ਦੂਜੀ ਮੰਜ਼ਿਲ 'ਚ ਲੱਗੀ ਹੈ। ਹੋਟਲ ਦੀ ਦੂਜੀ ਅਤੇ ਤੀਜੀ ਮੰਜ਼ਿਲ ਤੋਂ ਹੁਣ ਤੱਕ 10 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।


ਇਹ ਵੀ ਪੜ੍ਹੋ: SKM ਨੇ ਆਪਣੀਆਂ ਮੰਗਾਂ ਨੂੰ ਲੈ ਕੇ 31 ਜੁਲਾਈ ਨੂੰ ਪੂਰਾ ਦੇਸ਼ 'ਚ ਚੱਕਾ ਜਾਮ ਕਰਨ ਦਾ ਕੀਤਾ ਐਲਾਨ

-PTC News

  • Share