ਕੋਟਫੱਤਾ ਨੇੜੇ ਵਾਪਰਿਆ ਭਿਆਨਕ ਹਾਦਸਾ,ਪੰਜ ਦੀ ਮੌਤ

road accident
road accident

ਬਠਿੰਡਾ:ਕੋਟਫਤਾ ਨੇੜੇ ਬੁਧਵਾਰ ਦੇਰ ਸ਼ਾਮ ਭਿਆਨਕ ਸੜਕ ਹਾਦਸਾ ਵਾਪਰ ਗਿਆ, ਇਸ ਹਾਦਸੇ ‘ਚ 4 ਲੋਕਾਂ ਸਣੇ ਇਕ ਬੱਚੇ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ । ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਣ ਨਾਲ ਵਾਪਰਿਆ। ਕਾਰ ਸਵਾਰ ਬਠਿੰਡਾ ਤੋਂ ਮਾਨਸਾ ਵੱਲ ਜਾ ਰਹੇ ਸਨ,Kotafatta accident

 

ਇਸ ਦੌਰਾਨ ਅੱਗੇ ਤੋਂ ਤੇਜ਼ ਰਫਤਾਰ ਨਾਲ ਆ ਰਹੇ ਟਰੱਕ ਦੀ ਕਾਰ ਨਾਲ ਟੱਕਰ ਹੋ ਗਈ,ਇਸ ਦੌਰਾਨ ਗੱਡੀਆਂ ਦੇ ਪਰਖੱਚੇ ਉਡ ਗਏ ਅਤੇ 5 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ। ਸਥਾਨਕ ਵਾਸੀਆਂ ਮੁਤਾਬਿਕ ਹਾਦਸਾ ਪਰਾਲੀ ਦੇ ਧੂੰਏ ਕਾਰਣ ਹੋਇਆ ਕਿਉਂਕਿ ਸੜਕ ਦੇ ਦੋਵੇਂ ਪਾਸੇ ਕੁੱਝ ਲੋਕਾਂ ਨੇ ਪਰਾਲੀ ਨੂੰ ਅੱਗ ਲਗਾਈ ਸੀ , ਜਿਸ ਕਾਰਣ ਰਾਹ ਸਾਫ ਨਜ਼ਰ ਨਾ ਆਏ ਅਤੇ ਇਹ ਹਾਦਸਾ ਹੋਇਆ। ਮੌਕੇ ‘ਤੇ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਬਾਕੀ ਲੋਕ ਮਾਨਸਾ ਦੇ ਪਿੰਡ ਝਨੀਰ ਦੇ ਰਹਿਣ ਵਾਲੇ ਸਨ।ਹਾਦਸੇ ਵੇਲੇ ਸਥਾਨਕ ਵਾਸੀਆਂ ਵੱਲੋਂ ਫੌਰੀ ਤੌਰ ‘ਤੇ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦਿੱਤੀ ਗਈ। ਇਸ ਮੌਕੇ ਸਹਾਰਾ ਜਨ ਸੇਵਾ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ,ਥਾਣਾ ਕੋਟਫੱਤਾ ਪੁਲਸ ਤੇ ਕੋਟਸ਼ਮੀਰ ਪੁਲਸ ਮੌਕੇ ‘ਤੇ ਕੇ ਮ੍ਰਿਤਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ