ਜ਼ੀਰਾ : ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਜਾ ਰਹੀ ਗੱਡੀ ਨਾਲ ਵਾਪਰਿਆ ਹਾਦਸਾ , 13 ਜ਼ਖ਼ਮੀ
ਜ਼ੀਰਾ : ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਜਾ ਰਹੀ ਗੱਡੀ ਨਾਲ ਵਾਪਰਿਆ ਹਾਦਸਾ , 13 ਜ਼ਖ਼ਮੀ:ਜ਼ੀਰਾ : ਪੰਜਾਬ 'ਚ ਪਿਛਲੇ ਦਿਨੀਂ ਲਗਾਤਰ ਦੋ ਦਿਨ ਪਏ ਮੀਂਹ ਕਰਕੇ ਪੰਜਾਬ 'ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪੰਜਾਬ ਦੇ ਕਈ ਪਿੰਡਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਅਜਿਹੇ ਪਿੰਡ ਹਨ ,ਜਿਥੇ ਪਾਣੀ ਨੇ ਲੋਕਾਂ ਦਾ ਘਰੇਲੂ ਸਮਾਨ ਖ਼ਰਾਬ ਕਰ ਦਿੱਤਾ ਅਤੇ ਕਿਸਾਨਾਂ ਦੀਆਂ ਸੈਂਕੜੇ ਏਕੜ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ।
[caption id="attachment_331948" align="aligncenter" width="300"]
ਜ਼ੀਰਾ : ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਜਾ ਰਹੀ ਗੱਡੀ ਨਾਲ ਵਾਪਰਿਆ ਹਾਦਸਾ , 13 ਜ਼ਖ਼ਮੀ[/caption]
ਇਸ ਦੌਰਾਨ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਜਾ ਰਹੀ ਪਿੱਕਅੱਪ ਗੱਡੀ ਜ਼ੀਰਾ-ਮੱਖੂ ਰੋਡ 'ਤੇ ਪਲਟ ਗਈ ਹੈ। ਇਸ ਹਾਦਸੇ ਕਾਰਨ 13 ਲੋਕ ਜ਼ਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪਿੰਡ ਜੰਡ ਸਾਹਿਬ ਸਾਦਿਕ ਜ਼ਿਲ੍ਹਾ ਫਰੀਦਕੋਟ ਤੋਂ ਸੰਗਤ ਨੇ ਹੜ੍ਹ ਪੀੜਤਾਂ ਲਈ ਲੰਗਰ ਲਗਾਇਆ ਹੋਇਆ ਹੈ। ਲੰਗਰ ਵਾਲੀ ਤਾਂ 'ਤੇ ਰਾਸ਼ਨ ਸਮੱਗਰੀ ਲੈ ਕੇ ਜਾ ਰਹੀ ਮਹਿੰਦਰਾ ਪਿੱਕ-ਅੱਪ ਗੱਡੀ ਟਾਇਰ ਫਟਣ ਕਾਰਨ ਪਲਟ ਗਈ ਹੈ।
[caption id="attachment_331947" align="alignnone" width="300"]
ਜ਼ੀਰਾ : ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਜਾ ਰਹੀ ਗੱਡੀ ਨਾਲ ਵਾਪਰਿਆ ਹਾਦਸਾ , 13 ਜ਼ਖ਼ਮੀ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :Funny Videos ਨਾਲ ਲੋਕਾਂ ਨੂੰ ਹਸਾਉਣ ਵਾਲੇ ਮਿਸਟਰ ਐਂਡ ਮਿਸੇਜ਼ ਸੰਧੂ ਚੜ੍ਹੇ ਪੁਲਿਸ ਅੜਿੱਕੇ , ਕਰਦੇ ਸੀ ਅਜਿਹੇ ਕੰਮ
ਇਸ ਹਾਦਸੇ 'ਚ ਗੱਡੀ ਸਵਾਰ 13 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖਮੀਆਂ 'ਚੋਂ ਕੁੱਝ ਲੋਕਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
-PTCNews