Christmas ਟ੍ਰੀ ਪਲਾਂਟ ਨੂੰ ਸਿਹਤਮੰਦ ਤੇ ਸੁੰਦਰ ਬਣਾਉਣ ਲਈ ਅਪਣਾਓ ਇਹ TIPS
Christmas 2021: ਕ੍ਰਿਸਮਸ ਦਾ ਤਿਉਹਾਰ ਆਉਣ ਵਾਲਾ ਹੈ। ਕ੍ਰਿਸਮਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਕ੍ਰਿਸਮਸ ਵਾਲੇ ਦਿਨ ਕ੍ਰਿਸਮਸ ਟ੍ਰੀ ਦਾ ਖਾਸ ਮਹੱਤਵ ਹੁੰਦਾ ਹੈ। ਕ੍ਰਿਸਮਸ ਟ੍ਰੀ ਨੂੰ 'ਮੰਕੀ ਪਜ਼ਲ ਟ੍ਰੀ' ਵੀ ਕਿਹਾ ਜਾਂਦਾ ਹੈ ਜਿਸ ਦੇ ਪੱਤੇ ਤਿੱਖੇ ਪਰ ਬਹੁਤ ਸੁੰਦਰ ਹੁੰਦੇ ਹਨ।
ਜੇਕਰ ਤੁਹਾਡੇ ਘਰ 'ਚ ਕ੍ਰਿਸਮਸ ਟ੍ਰੀ ਦਾ ਪੌਦਾ ਹੈ ਤਾਂ ਤੁਸੀਂ ਕ੍ਰਿਸਮਸ ਦੇ ਤਿਉਹਾਰ 'ਤੇ ਇਸ ਨੂੰ ਸਜਾ ਕੇ ਤਿਉਹਾਰਾਂ ਦਾ ਜ਼ਿਆਦਾ ਆਨੰਦ ਲੈ ਸਕਦੇ ਹੋ ਪਰ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਕ੍ਰਿਸਮਿਸ ਟ੍ਰੀ ਪਲਾਂਟ ਦਾ ਸਾਰਾ ਸਾਲ ਖਾਸ ਧਿਆਨ ਰੱਖਿਆ ਜਾਵੇ। ਆਓ ਜਾਣਦੇ ਹਾਂ ਕ੍ਰਿਸਮਸ ਟ੍ਰੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅਸੀਂ ਕਿਹੜੇ ਟਿਪਸ ਨੂੰ ਅਪਣਾ ਸਕਦੇ ਹਾਂ।
ਕ੍ਰਿਸਮਸ ਟ੍ਰੀ ਪਲਾਂਟ ਦੀ ਇਸ ਤਰ੍ਹਾਂ ਦੇਖਭਾਲ ਕਰੋ
-ਕ੍ਰਿਸਮਸ ਟ੍ਰੀ ਦੀ ਜੜ੍ਹ ਬਹੁਤ ਡੂੰਘੀ ਨਹੀਂ ਹੁੰਦੀ ਹੈ, ਇਸ ਲਈ ਕ੍ਰਿਸਮਸ ਟ੍ਰੀ ਦੇ ਗਮਲੇ ਨੂੰ ਵਾਰ-ਵਾਰ ਇੱਕ ਥਾਂ ਤੋਂ ਦੂਜੀ ਥਾਂ 'ਤੇ ਨਹੀਂ ਬਦਲਣਾ ਚਾਹੀਦਾ। ਅਜਿਹਾ ਕਰਨ ਨਾਲ ਜੜ੍ਹਾਂ ਹਿੱਲ ਸਕਦੀਆਂ ਹਨ, ਜਿਸ ਨਾਲ ਕ੍ਰਿਸਮਸ ਟ੍ਰੀ ਨਸ਼ਟ ਹੋ ਸਕਦਾ ਹੈ।
-ਕ੍ਰਿਸਮਸ ਟ੍ਰੀ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ, ਇਸ ਲਈ ਰੇਤਲੀ ਮਿੱਟੀ ਇਸ ਨੂੰ ਲਗਾਉਣ ਲਈ ਢੁਕਵੀਂ ਹੈ। ਜੇਕਰ ਸੰਭਵ ਹੋਵੇ ਤਾਂ ਇਸ ਦੇ ਗਮਲੇ ਨੂੰ ਦੋ ਸਾਲਾਂ ਵਿੱਚ ਇੱਕ ਵਾਰ ਬਦਲੋ ਅਤੇ ਪੌਦੇ ਦੇ ਆਕਾਰ ਨੂੰ ਧਿਆਨ ਵਿੱਚ ਰੱਖ ਕੇ ਗਮਲੇ ਦੀ ਵਰਤੋਂ ਕਰੋ।
ਕ੍ਰਿਸਮਸ ਟ੍ਰੀ ਨੂੰ ਛਾਂਟਣ ਦੀ ਜ਼ਰੂਰਤ ਨਹੀਂ ਹੈ. ਇਹ ਕੋਨ ਆਕਾਰ ਵਿਚ ਉੱਪਰ ਵੱਲ ਵਧਦਾ ਹੈ ਅਤੇ ਹੇਠਲੇ ਪੱਤੇ ਝੜ ਜਾਂਦੇ ਹਨ। ਇਸ ਸਥਿਤੀ ਵਿੱਚ, ਤੁਸੀਂ ਸੁੱਕੀਆਂ ਪੱਤੀਆਂ ਨੂੰ ਹਟਾ ਸਕਦੇ ਹੋ।
-PTC News