ਬਤੌਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲੀ ਵਾਰ ਮੀਡੀਆ ਦੇ ਮੁਖ਼ਾਤਿਬ

By Riya Bawa - September 20, 2021 1:09 pm

ਚੰਡੀਗੜ੍ਹ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਪ੍ਰੈੱਸ ਕਾਨਫ਼ਰੰਸ ਸ਼ੁਰੂ ਕੀਤੀ ਗਈ। ਬਤੌਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਵਾਰ ਮੀਡੀਆ ਨਾਲ ਰੂਬਰੂ ਹੁੰਦੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਮ ਆਦਮੀ ਨੂੰ ਮੁੱਖ ਮੰਤਰੀ ਬਣਾਇਆ। ਪ੍ਰੈੱਸ ਵਾਰਤਾ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਸਾਬਕਾ ਪ੍ਰਧਾਨਾਂ ਅਤੇ ਹਾਈਕਮਾਨ ਦਾ ਧੰਨਵਾਦ ਕੀਤਾ।

ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਵੁਕ ਹੋ ਗਏ ਅਤੇ ਅੱਗੇ ਕਿਹਾ ਕਿ ਜਿਸ ਘਰ ਜੰਮਿਆ ਉਸ ਘਰ ਵਿਚ ਛੱਤ ਨਹੀਂ ਸੀ। ਮੈਂ ਆਮ ਆਦਮੀ ਤੇ ਗ਼ਰੀਬ ਵਰਗ ਦਾ ਨੁਮਾਇੰਦਾ ਹਾਂ।  ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਵੀ ਅਪੀਲ ਕੀਤੀ।

ਬਿਜਲੀ ਦੇ ਬਿਲਾਂ ਬਾਰੇ ਚੰਨੀ ਨੇ ਕਿਹਾ ਕਿ ਗਰੀਬਾਂ ਦਾ ਮੋਟਰ ਦਾ ਬਿਲ ਮਾਫ ਹੋਏਗਾ ਅਤੇ ਪਿਛਲੇ 5 ਅਤੇ 10 ਸਾਲਾਂ ਵਿਚ ਬਿੱਲ ਕਰਕੇ ਕੱਟੇ ਗਏ ਕਨੈਕਸ਼ਨ ਉਨ੍ਹਾਂ ਦਾ ਵੀ ਬਿਲ ਮੁਆਫ਼ ਕੀਤਾ ਜਾਵੇਗਾ। ਬਿਜਲੀ ਦੇ ਬਿੱਲ ਵੀ ਘਟਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਈਕਮਾਂਡ ਵਲੋਂ 18 ਮੁੱਦੇ ਅਗਲੀਆਂ ਚੋਣਾਂ ਤੋਂ ਪਹਿਲਾਂ ਇਕ ਇਕ ਕਰਕੇ ਹਲ ਹੋਣਗੇ।

-ਉਨ੍ਹਾਂ ਨੇ ਕਿਹਾ ਕਿ ਮਸਲੇ ਸਭ ਹੱਲ ਹੋਣਗੇ ਮੈਨੂੰ ਥੋੜਾ ਸਮੇਂ ਦੀਓ। ਹੜਤਾਲਾਂ ਕਰਨ ਵਾਲਿਆਂ ਨੂੰ ਮੇਰੀ ਅਪੀਲ ਹੜਤਾਲਾ ਬੰਦ ਕਰ ਮੁੜ ਕੰਮ ਤੇ ਆਓ ਅਤੇ ਥੋੜੇ ਸਮੇਂ ਵਿਚ ਹੀ ਮਸਲੇ ਅਤੇ ਮੰਗਾਂ ਹੱਲ ਕਰਾਂਗੇ। ਹਰੇਕ ਵਿਅਕਤੀ ਨੂੰ ਥਾਣੇ ਅੰਦਰ ਇਨਸਾਫ਼ ਮਿਲੇਗਾ ਤੇ ਦੋਸ਼ੀ ਅੰਦਰ ਜਾਣਗੇ। ਪਾਣੀ ਦੇ ਪਿਛਲੇ ਪੰਜ ਸਾਲਾਂ ਦੇ ਬਿੱਲ ਹੋਣਗੇ ਮਾਫ਼। ਪੰਜਾਬ ਦੇ ਸਾਰੇ ਕਰਮਚਾਰੀਆਂ ਦੇ ਇਕ-ਇਕ ਮਸਲੇ ਦਾ ਹੱਲ ਕੀਤਾ ਜਾਵੇਗਾ।

 

-PTC News

adv-img
adv-img