Fri, Apr 26, 2024
Whatsapp

ਪਿੰਡ ਸੱਕਾਵਾਲੀ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਤਸਵੀਰਾਂ)

Written by  Joshi -- January 28th 2018 07:42 PM
ਪਿੰਡ ਸੱਕਾਵਾਲੀ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਤਸਵੀਰਾਂ)

ਪਿੰਡ ਸੱਕਾਵਾਲੀ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਤਸਵੀਰਾਂ)

Former Chief Minister, Parkash Singh Badal visits village Sakkalwali : - ਪੰਜਾਬ ਸਰਕਾਰ ਲੋਕਾਂ ਦੇ ਕੰਮ ਨਹੀਂ ਕਰ ਰਹੀ ਸਿਰਫ਼ ਮੌਜਾਂ 'ਤੇ ਹੈ - ਬਾਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਨਜਦੀਕੀ ਪਿੰਡ ਸੱਕਾਵਾਲੀ ਵਿਖੇ ਪਹੁੰਚੇ। ਉਹਨਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਅਕਾਲੀ ਆਗੂ ਅਤੇ ਪਿੰਡ ਸੱਕਾਵਾਲੀ ਦੇ ਸਰਪੰਚ ਚਰਨਜੀਤ ਸਿੰਘ ਜੋ ਕਿ ਬੀਤੇ ਦਿਨੀਂ ਸੜਕ ਹਾਦਸੇ ਵਿਚ ਜਖ਼ਮੀ ਹੋ ਗਏ ਸਨ ਦਾ ਹਾਲ ਚਾਲ ਜਾਣਨ ਲਈ ਵੱਲੋਂ ਪਿੰਡ ਸੱਕਾਵਾਲੀ ਦਾ ਦੌਰਾ ਕੀਤਾ ਗਿਆ ਸੀ। Former Chief Minister, Parkash Singh Badal visits village Sakkalwali ਇਸ ਮੌਕੇ ਉਹਨਾਂ ਨੇ ਚਰਨਜੀਤ ਸਿੰਘ ਦਾ ਹਾਲ ਚਾਲ ਜਾਣਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲੀਆ ਨਿਸ਼ਾਨ ਲਗਾਏ ਅਤੇ ਕਿਹਾ ਕਿ ਸਰਕਾਰ ਲੋਕਾਂ ਦੇ ਕੰਮ ਕਰਨ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ 'ਚ ਨਾਕਾਮਯਾਬ ਹੋਈ ਹੈ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੈਪਟਨ ਦਾ ਮੰਨਣਾ ਹੈ "ਮੌਜਾਂ ਕਰਨ ਦਿਓ ਅਤੇ ਮੌਜ ਕਰੋ।" Former Chief Minister, Parkash Singh Badal visits village Sakkalwali ਇਸ ਤੋਂ ਇਲਾਵਾ ਉਹਨਾਂ ਕੇਂਦਰ ਸਰਕਾਰ ਦੇ ਬਜਟ ਸਬੰਧੀ ਬਜਟ ਪੇਸ਼ ਹੋਣ ਬਾਰੇ ਕਿਹਾ ਕਿ ਫਿਲਹਾਲ ਇਸ ਬਾਰੇ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ। —PTC News


Top News view more...

Latest News view more...