Mon, Sep 7, 2026
Whatsapp

ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ

Reported by:  PTC News Desk  Edited by:  Jashan A -- January 30th 2019 09:52 AM -- Updated: January 30th 2019 05:16 PM
ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ

ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ

ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ,ਨਵੀਂ ਦਿੱਲੀ: ਬੀਤੇ ਦਿਨ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਦਾ 88 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਸੀ। ਜਿਸ ਦੌਰਾਨ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਦਿੱਲੀ ਦੇ ਲੋਧੀ ਰੋਡ 'ਤੇ ਸਥਿਤ ਸ਼ਮਸ਼ਾਨਘਾਟ 'ਚ ਹੋਵੇਗਾ। ਉਨ੍ਹਾਂ ਦੀ ਇੱਛਾ ਮੁਤਾਬਕ ਸੰਸਕਾਰ ਮਗਰੋਂ ਉਨ੍ਹਾਂ ਦੀਆਂ ਅਸਥੀਆਂ ਨੂੰ ਦਫਨਾਇਆ ਜਾਵੇਗਾ। [caption id="attachment_247653" align="aligncenter" width="300"]Former Union Defence ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ[/caption] ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਸਵਾਈਨ ਫਲੂ ਹੋ ਗਿਆ ਸੀ। ਉਨ੍ਹਾਂ ਦਾ ਦਿਹਾਂਤ ਆਪਣੇ ਨਿਵਾਸ ਵਿਖੇ ਹੀ ਹੋਇਆ। ਜਯਾ ਜੇਤਲੀ ਨੇ ਦੱਸਿਆ ਕਿ ਜਾਰਜ ਫਰਨਾਂਡੀਜ਼ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਉਨ੍ਹਾਂ ਦੇ ਬੇਟੇ ਦੇ ਅਮਰੀਕਾ ਤੋਂ ਵਾਪਸ ਆਉਣ 'ਤੇ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਅਸਥੀਆਂ ਨੂੰ ਦਫਨਾਇਆ ਜਾਏਗਾ। [caption id="attachment_247837" align="aligncenter" width="300"]minister ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ[/caption] ਦੱਸ ਦੇਈਏ ਫ਼ਰਨਾਂਡਿਸ ਸ਼ੁਰੂ 'ਚ ਚਾਹੁੰਦੇ ਸਨ ਕਿ ਮੌਤ ਮਗਰੋਂ ਉਨ੍ਹਾਂ ਦੀ ਦੇਹ ਦਾ ਸੰਸਕਾਰ ਕੀਤਾ ਜਾਵੇ ਪਰ ਬਾਅਦ 'ਚ ਉਨ੍ਹਾਂ ਨੇ ਦਫਨਾਏ ਜਾਣ ਦੀ ਇੱਛਾ ਵੀ ਪ੍ਰਗਟਾਈ ਸੀ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK