Sat, Apr 4, 2026
Whatsapp

ਪੰਜਾਬ ਦੇ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਦਾ ਹੋਇਆ ਦੇਹਾਂਤ , ਮੁੱਖ ਮੰਤਰੀ ਜਤਾਇਆ ਦੁੱਖ

Reported by:  PTC News Desk  Edited by:  Shanker Badra -- April 22nd 2019 09:03 PM
ਪੰਜਾਬ ਦੇ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਦਾ ਹੋਇਆ ਦੇਹਾਂਤ , ਮੁੱਖ ਮੰਤਰੀ ਜਤਾਇਆ ਦੁੱਖ

ਪੰਜਾਬ ਦੇ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਦਾ ਹੋਇਆ ਦੇਹਾਂਤ , ਮੁੱਖ ਮੰਤਰੀ ਜਤਾਇਆ ਦੁੱਖ

ਪੰਜਾਬ ਦੇ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਦਾ ਹੋਇਆ ਦੇਹਾਂਤ , ਮੁੱਖ ਮੰਤਰੀ ਜਤਾਇਆ ਦੁੱਖ:ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਤਰਾਨਾ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ(65) ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨਾਂ ਨੇ ਲੰਮੀ ਬੀਮਾਰੀ ਤੋਂ ਬਾਅਦ ਅੱਜ ਸ਼ਾਮ ਆਪਣੇ ਪਟਿਆਲਾ ਸਥਿਤ ਨਿਵਾਸ ਸਥਾਨ ’ਤੇ ਆਖਰੀ ਸਾਹ ਲਿਆ। [caption id="attachment_286030" align="aligncenter" width="300"]Former Minister Hamir Singh Ghagga Today Death
ਪੰਜਾਬ ਦੇ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਦਾ ਹੋਇਆ ਦੇਹਾਂਤ , ਮੁੱਖ ਮੰਤਰੀ ਜਤਾਇਆ ਦੁੱਖ[/caption] ਆਪਣੇ ਸ਼ੌਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਹਮੀਰ ਸਿੰਘ ਘੱਗਾ ਨੂੰ ਇਕ ਨੇਕ ਸਿਆਸਤਦਾਨ ਅਤੇ ਆਮ ਲੋਕਾਂ ਦਾ ਆਗੂ ਦੱਸਿਆ ਜਿਨਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅਣਥੱਕ ਕੰਮ ਕੀਤਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘੱਗਾ ਦੀ ਗਰੀਬਾਂ ਪੱਖੀ ਪਹੁੰਚ ਦੇ ਕਾਰਨ ਉਨਾਂ ਨੂੰ ਇਸ ਇਲਾਕੇ ਦੇ ਲੋਕਾਂ ਵੱਲੋਂ ਹਮੇਸ਼ਾਂ ਹੀ ਯਾਦ ਰੱਖਿਆ ਜਾਵੇਗਾ। [caption id="attachment_286029" align="aligncenter" width="300"]Former Minister Hamir Singh Ghagga Today Death
ਪੰਜਾਬ ਦੇ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਦਾ ਹੋਇਆ ਦੇਹਾਂਤ , ਮੁੱਖ ਮੰਤਰੀ ਜਤਾਇਆ ਦੁੱਖ[/caption] ਦੁਖੀ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬਲ ਬਖ਼ਸ਼ਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ। -PTCNews


Top News view more...

Latest News view more...

PTC NETWORK
PTC NETWORK