ਹੋਰ ਖਬਰਾਂ

ਕੋਲਡ ਡਰਿੰਕ 'ਚ ਨਸ਼ਾ ਮਿਲਾ ਕੇ ਬਣਾਈ ਅਸ਼ਲੀਲ ਵੀਡੀਓ , ਮਿਸ ਇੰਡੀਆ ਯੂਨੀਵਰਸ ਨੇ ਲਗਾਇਆ ਦੋਸ਼

By Shanker Badra -- August 31, 2021 6:55 pm

ਮੁੰਬਈ : ਰਾਜ ਕੁੰਦਰਾ ਕੁੰਦਰਾ ਪੋਰਨਗ੍ਰਾਫੀ ਦੇ ਮਾਮਲੇ ਦੇ ਵਿਚਕਾਰ ਮਿਸ ਇੰਡੀਆ ਯੂਨੀਵਰਸ ਰਹਿ ਚੁੱਕੀ ਪਰੀ ਪਾਸਵਾਨ (Pari Paswan) ਵੀ ਚਰਚਾ ਵਿੱਚ ਹੈ। ਪਰੀ ਪਾਸਵਾਨ ਨੇ ਮੁੰਬਈ ਦੇ ਇੱਕ ਪ੍ਰੋਡਕਸ਼ਨ ਹਾਊਸ ਉੱਤੇ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਇੱਕ ਪ੍ਰੋਡਕਸ਼ਨ ਹਾਊਸ ਨੇ ਕੋਲਡ ਡਰਿੰਕਸ ਵਿੱਚ ਨਸ਼ਾ ਮਿਲਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਲਈ ਹੈ। ਝਾਰਖੰਡ ਦੇ ਧਨਬਾਦ ਦੀ ਰਹਿਣ ਵਾਲੀ ਪਰੀ ਪਾਸਵਾਨ ਕੰਮ ਦੀ ਭਾਲ ਵਿੱਚ ਮੁੰਬਈ ਆਈ ਸੀ।

ਕੋਲਡ ਡਰਿੰਕ 'ਚ ਨਸ਼ਾ ਮਿਲਾ ਕੇ ਬਣਾਈ ਅਸ਼ਲੀਲ ਵੀਡੀਓ , ਮਿਸ ਇੰਡੀਆ ਯੂਨੀਵਰਸ ਨੇ ਲਗਾਇਆ ਦੋਸ਼

'ਪੜ੍ਹੋ ਹੋਰ ਖ਼ਬਰਾਂ : ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ' , ਚੱਲਦੀ ਕਾਰ ਨੂੰ ਲੱਗੀ ਅੱਗ , ਡਰਾਈਵਰ ਨੂੰ ਝਰੀਟ ਤੱਕ ਨਹੀਂ ਲੱਗੀ

ਪਰੀ ਪਾਸਵਾਨ ਦਾ ਕਹਿਣਾ ਹੈ ਕਿ ਉਹ ਇੱਕ ਮਾਡਲ ਹੈ ਅਤੇ ਕੰਮ ਦੀ ਤਲਾਸ਼ ਵਿੱਚ ਮੁੰਬਈ ਗਈ ਸੀ। ਇਥੇ ਉਸ ਨਾਲ ਇਕ ਘਟਨਾ ਵਾਪਰੀ। ਉਹ ਕੰਮ ਦੇ ਬਾਰੇ ਵਿੱਚ ਗੱਲ ਕਰਨ ਲਈ ਇੱਕ ਪ੍ਰੋਡਕਸ਼ਨ ਹਾਊਸ ਗਈ ਸੀ ,ਜਿੱਥੇ ਉਸਨੂੰ ਕੋਲਡ ਡਰਿੰਕ ਵਿੱਚ ਨਸ਼ਾ ਦਿੱਤਾ ਗਿਆ ਅਤੇ ਉਸਦੇ ਬਾਅਦ ਉਸਦੀ ਅਸ਼ਲੀਲ ਵੀਡੀਓ ਬਣਾਈ ਗਈ। ਜਦੋਂ ਪਰੀ ਪਾਸਵਾਨ ਨੂੰ ਇਸ ਮਾਮਲੇ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।

ਕੋਲਡ ਡਰਿੰਕ 'ਚ ਨਸ਼ਾ ਮਿਲਾ ਕੇ ਬਣਾਈ ਅਸ਼ਲੀਲ ਵੀਡੀਓ , ਮਿਸ ਇੰਡੀਆ ਯੂਨੀਵਰਸ ਨੇ ਲਗਾਇਆ ਦੋਸ਼

ਦੂਜੇ ਪਾਸੇ ਤੁਹਾਨੂੰ ਦੱਸ ਦੇਈਏ ਕਿ ਪਰੀ ਪਾਸਵਾਨ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਸਦਾ ਆਪਣੇ ਪਤੀ ਅਤੇ ਸਹੁਰਿਆਂ ਨਾਲ ਝਗੜਾ ਹੋਇਆ ਸੀ। ਪਰੀ ਨੇ ਆਪਣੇ ਪਤੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਦਾਜ ਉਤਪੀੜਨ ਦਾ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ 'ਤੇ ਧਨਬਾਦ ਦੇ ਕਟਰਾਸ ਥਾਣੇ ਦੀ ਪੁਲਿਸ ਨੇ ਉਸਦੇ ਪਤੀ ਨੀਰਜ ਪਾਸਵਾਨ ਨੂੰ ਕੇਸ ਨੰਬਰ 205/21 ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ।

ਕੋਲਡ ਡਰਿੰਕ 'ਚ ਨਸ਼ਾ ਮਿਲਾ ਕੇ ਬਣਾਈ ਅਸ਼ਲੀਲ ਵੀਡੀਓ , ਮਿਸ ਇੰਡੀਆ ਯੂਨੀਵਰਸ ਨੇ ਲਗਾਇਆ ਦੋਸ਼

2019 ਵਿੱਚ ਪਰੀ ਨੇ ਮਿਸ ਇੰਡੀਆ ਯੂਨੀਵਰਸ ਦਾ ਖਿਤਾਬ ਜਿੱਤਿਆ ਅਤੇ ਉਦੋਂ ਹੀ ਉਸਨੇ ਨੀਰਜ ਨਾਲ ਵਿਆਹ ਕੀਤਾ ਸੀ। ਨੀਰਜ ਦੇ ਜੇਲ੍ਹ ਜਾਣ ਤੋਂ ਬਾਅਦ ਉਸਦੇ ਭਰਾ ਅਤੇ ਮਾਂ ਨੇ ਪਰੀ ਪਾਸਵਾਨ ਉੱਤੇ ਗੰਭੀਰ ਦੋਸ਼ ਲਗਾਏ। ਉਸ ਨੇ ਕਿਹਾ ਸੀ ਕਿ ਪਰੀ ਨੇ ਮੁੰਬਈ ਵਿੱਚ ਇੱਕ ਪ੍ਰੋਡਕਸ਼ਨ ਵਿੱਚ ਇੱਕ ਪੋਰਨ ਫਿਲਮ ਵਿੱਚ ਕੰਮ ਕੀਤਾ ਹੈ। ਉਸਦਾ ਕੰਮ ਨਿਰਦੋਸ਼ ਲੋਕਾਂ ਨੂੰ ਫਸਾਉਣਾ ਹੈ। ਨੀਰਜ ਦੇ ਭਰਾ ਚੰਦਨ ਦਾ ਕਹਿਣਾ ਹੈ ਕਿ ਪਰੀ ਇੱਕ 12 ਸਾਲਾ ਬੇਟੀ ਦੀ ਮਾਂ ਹੈ ਅਤੇ ਉਸ ਨੇ ਪਹਿਲਾਂ ਹੀ ਦੋ ਨੌਜਵਾਨਾਂ ਦਾ ਵਿਆਹ ਕਰਵਾ ਕੇ ਕੇਸ ਕਰ ਚੁੱਕੀ ਹੈ।
-PTCNews

  • Share