Thu, Jul 17, 2025
Whatsapp

ਪਾਕਿਸਤਾਨ ਵਿਚ ਹੋਇਆ ਵੱਡਾ ਬੰਬ ਧਮਾਕਾ, ਚਾਰ ਦੀ ਮੌਤ ਤੇ 15 ਜ਼ਖ਼ਮੀ

Reported by:  PTC News Desk  Edited by:  Riya Bawa -- December 31st 2021 11:58 AM -- Updated: December 31st 2021 02:15 PM
ਪਾਕਿਸਤਾਨ ਵਿਚ ਹੋਇਆ ਵੱਡਾ ਬੰਬ ਧਮਾਕਾ, ਚਾਰ ਦੀ ਮੌਤ ਤੇ 15 ਜ਼ਖ਼ਮੀ

ਪਾਕਿਸਤਾਨ ਵਿਚ ਹੋਇਆ ਵੱਡਾ ਬੰਬ ਧਮਾਕਾ, ਚਾਰ ਦੀ ਮੌਤ ਤੇ 15 ਜ਼ਖ਼ਮੀ

Pakistan Bomb Blast: ਪਾਕਿਸਤਾਨ ਦੇ ਕਵੇਟਾ ਸੂਬੇ 'ਚ ਦੇਰ ਰਾਤ ਵੱਡਾ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਇਸ ਧਮਾਕੇ ਦੀ ਸੂਚਨਾ ਅਧਿਕਾਰੀਆਂ ਨੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਜਿਨਾਹ ਰੋਡ 'ਤੇ ਸਾਇੰਸ ਕਾਲਜ ਨੇੜੇ ਖੜ੍ਹੀ ਕਾਰ 'ਚ ਹੋਇਆ। ਮਿਲੀ ਜਾਣਕਾਰੀ ਦੇ ਮੁਤਾਬਿਕ ਜਿਨਾਹ ਰੋਡ ਕਵੇਟਾ ਦੇ ਮੁੱਖ ਮਾਰਗਾਂ ਚੋਂ ਇੱਕ ਹੈ ਅਤੇ ਖਰੀਦਦਾਰੀ ਲਈ ਇੱਕ ਬਹੁਤ ਮਸ਼ਹੂਰ ਅਤੇ ਵਿਅਸਤ ਸਥਾਨ ਹੈ। ਹਾਲਾਂਕਿ ਅਧਿਕਾਰੀ ਇਸ ਘਟਨਾ ਪਿੱਛੇ ਸ਼ਾਮਲ ਤੱਤਾਂ ਦੀ ਜਾਂਚ ਕਰ ਰਹੇ ਹਨ। Grenade blast near Pathankot Army camp, CCTV footage to be probed ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਨਾਲ ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਇਸਲਾਮਿਕ ਸਟੇਟ ਪਾਕਿਸਤਾਨ ਦੇ ਇਸ ਇਲਾਕੇ ਵਿੱਚ ਕਾਫੀ ਸਰਗਰਮ ਹੈ। ਰਿਪੋਰਟ ਮੁਤਾਬਕ ਇਹ ਧਮਾਕਾ ਰਿਮੋਟ ਕੰਟਰੋਲ ਯੰਤਰ ਰਾਹੀਂ ਕੀਤਾ ਗਿਆ। ਲੁਚਿਸਤਾਨ ਦੇ ਮੁੱਖ ਮੰਤਰੀ ਦੇ ਸਲਾਹਕਾਰ ਮੀਰ ਜ਼ਿਆਉੱਲਾ ਲਾਂਗੋਵ ਘਟਨਾ ਤੋਂ ਬਾਅਦ ਉੱਥੇ ਪਹੁੰਚੇ ਅਤੇ ਮਾਰੇ ਗਏ ਅਤੇ ਜ਼ਖਮੀਆਂ ਲਈ ਦੁੱਖ ਪ੍ਰਗਟ ਕੀਤਾ। ਇਸ ਦੇ ਨਾਲ ਹੀ ਬਲੋਚਿਸਤਾਨ ਦੇ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਅਤਿਵਾਦ ਦੀ ਘਿਨਾਉਣੀ ਕਾਰਵਾਈ ਕਰਾਰ ਦਿੰਦਿਆਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦੇਣ ਦੀ ਗੱਲ ਕਹੀ ਹੈ।ਜਿਕਰਯੋਗ ਹੈ ਕਿ ਇਸ ਸਾਲ ਹੀ ਘਟਨਾ ਸਥਾਨ ਤੋਂ ਮਹਿਜ਼ 2 ਕਿਲੋਮੀਟਰ ਦੂਰ ਚਾਰ ਸਿਤਾਰਾ ਹੋਟਲ ਸਰੇਨਾ ਵਿੱਚ ਬੰਬ ਧਮਾਕਾ ਹੋਇਆ ਸੀ। ਇਸ ਜ਼ਬਰਦਸਤ ਬੰਬ ​​ਧਮਾਕੇ ਨੇ ਪੰਜ ਲੋਕਾਂ ਦੀ ਜਾਨ ਲਈ ਸੀ। ਦੱਸ ਦਈਏ ਕਿ ਉਸ ਦਿਨ ਚੀਨ ਦੇ ਰਾਜਦੂਤ ਵੀ ਹੋਟਲ ਵਿਚ ਮੌਜੂਦ ਸੀ ਪਰ ਧਮਾਕੇ ਦੇ ਸਮੇਂ ਉਹ ਇੱਕ ਅਧਿਕਾਰਤ ਡਿਨਰ ਲਈ ਹੋਟਲ ਤੋਂ ਬਾਹਰ ਗਏ ਸੀ। ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਇਹ ਸੂਬਾ ਤਾਲਿਬਾਨ ਅਤੇ ਆਈਐਸ ਦੇ ਪ੍ਰਭਾਵ ਕਾਰਨ ਪਿਛਲੇ ਕੁਝ ਸਾਲਾਂ ਤੋਂ ਬੰਬ ਧਮਾਕਿਆਂ ਦਾ ਅਹਿਮ ਗੜ੍ਹ ਬਣ ਗਿਆ ਹੈ। -PTC News


Top News view more...

Latest News view more...

PTC NETWORK
PTC NETWORK