Sat, Jun 14, 2025
Whatsapp

ਦੋਸਤਾਂ ਨੇ ਮਿਲ ਕੇ ਕੀਤਾ ਦੋਸਤ ਦਾ ਕਤਲ, ਕੀਤੇ ਸਰੀਰ ਦੇ 30 ਟੁੱਕੜੇ, ਜਾਣੋ ਦਰਦਨਾਕ ਕਹਾਣੀ

Reported by:  PTC News Desk  Edited by:  Tanya Chaudhary -- March 25th 2022 05:09 PM
ਦੋਸਤਾਂ ਨੇ ਮਿਲ ਕੇ ਕੀਤਾ ਦੋਸਤ ਦਾ ਕਤਲ, ਕੀਤੇ ਸਰੀਰ ਦੇ 30 ਟੁੱਕੜੇ, ਜਾਣੋ ਦਰਦਨਾਕ ਕਹਾਣੀ

ਦੋਸਤਾਂ ਨੇ ਮਿਲ ਕੇ ਕੀਤਾ ਦੋਸਤ ਦਾ ਕਤਲ, ਕੀਤੇ ਸਰੀਰ ਦੇ 30 ਟੁੱਕੜੇ, ਜਾਣੋ ਦਰਦਨਾਕ ਕਹਾਣੀ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਤੋਂ ਇਕ ਦਰਦਨਾਕ ਅਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਪੜ੍ਹ ਕੇ ਤੁਹਾਡੀ ਰੂਹ ਕੰਬ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਯੂਪੀ ਵਿੱਚ ਇੱਕ 34 ਸਾਲਾ ਵਿਅਕਤੀ ਜਿਸ ਦਾ ਨਾਮ ਮੁਹੰਮਦ ਇਰਫਾਨ ਦੱਸਿਆ ਜਾ ਰਿਹਾ ਹੈ ਉਸ ਨੂੰ ਉਸ ਦੇ ਕਾਰੋਬਾਰੀ ਸਾਥੀ ਤੇ ਦੋਸਤਾਂ ਨੇ ਮਿਲ ਕੇ ਕਥਿਤ ਤੌਰ 'ਤੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਕਰਯੋਗ ਇਹ ਹੈ ਕਿ ਉਹ ਪਿਛਲੇ ਇਕ ਹਫਤੇ ਤੋਂ ਲਾਪਤਾ ਸੀ। ਇਰਫਾਨ ਦੇ ਦੋਸਤਾਂ ਨੇ ਕਤਲ ਇੰਨਾ ਭਿਆਨਕ ਕੀਤਾ ਕਿ ਪਹਿਲਾਂ ਤਾ ਉਸ ਦਾ ਗਲਾ ਘੁੱਟਿਆ ਤੇ ਉਸ ਤੋਂ ਬਾਅਦ ਲਾਸ਼ ਨੂੰ ਕਰੀਬ 30 ਟੁਕੜਿਆਂ ਵਿੱਚ ਕੱਟ ਕੇ ਬੁਲੰਦਸ਼ਹਿਰ-ਹਾਪੁੜ ਟੋਲ ਪਲਾਜ਼ਾ ਦੇ ਨੇੜੇ ਬੰਜਰ ਜ਼ਮੀਨ ਦੇਖ ਕੇ ਲਾਸ਼ ਟੁਕੜਿਆਂ ਨੂੰ ਦਫ਼ਨਾ ਦਿੱਤਾ। ਦੋਸਤਾਂ ਨੇ ਮਿਲ ਕੇ ਕੀਤਾ ਦੋਸਤ ਦਾ ਕਤਲ, ਕੀਤੇ ਸਰੀਰ ਦੇ 30 ਟੁੱਕੜੇ ਹਾਪੁੜ ਪੁਲਿਸ ਨੇ ਘਟਨਾਸਥਲ ਤੇ ਪਹੁੰਚ ਕੇ ਲਾਸ਼ ਦੇ ਟੁਕੜਿਆਂ ਨੂੰ ਕੱਢਿਆ। ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਇਰਫਾਨ ਦੇ ਬਚਪਨ ਦੇ ਦੋਸਤ ਤੇ ਵਪਾਰਕ ਸਾਥੀ ਮੁਹੰਮਦ ਰਾਗੀਬ ਤੇ ਇੱਕ ਦੋਸਤ ਮੁਹੰਮਦ ਆਕੀਬ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਜਦਕਿ ਇੱਕ ਹੋਰ ਦੋਸਤ ਮਾਜਿਦ ਅਲੀ ਜੋ ਕਿ ਸ਼ੱਕ ਦੇ ਘੇਰੇ ਵਿਚ ਹੈ ਉਹ ਹਾਲੇ ਤੱਕ ਫਰਾਰ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਦੋਸ਼ੀ ਖਿਲਾਫ ਐਫਆਈਆਰ(FIR) ਦਰਜ ਕਰ ਲਿੱਤੀ ਗਈ ਹੈ। ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਹੱਬ ਦੀ ਨੀਂਹ 'ਚ ਵਰਤਿਆ ਜਾ ਰਿਹਾ ਮਾੜਾ ਮਟੀਰੀਅਲ ਜ਼ਿਕਰਯੋਗ ਇਹ ਹੈ ਕਿ ਪੁਲਿਸ ਦਾ ਦਾਅਵਾ ਇਹ ਹੈ ਕਿ ਇਰਫਾਨ ਦਾ ਕਤਲ ਉਸ ਦੇ ਦੋਸਤਾਂ ਵਲੋਂ ਪੈਸਿਆਂ ਦੇ ਝਗੜੇ ਨੂੰ ਲੈ ਕੇ ਕੀਤਾ ਸੀ। ਜਦੋਂ ਇਰਫਾਨ ਟੋਲ ਪਲਾਜ਼ਾ ਦੇ ਕੋਲ ਪੈਂਦੀ ਆਪਣੀ FASTag ਦੀ ਤੋਂ ਘਰ ਵਾਪਸ ਨਾ ਪਰਤਿਆ ਤਾਂ ਉਸ ਦੇ ਘਰਦਿਆਂ ਨੂੰ ਚਿੰਤਾ ਹੋਣ ਲੱਗੀ ਜਿਸ ਤੋਂ ਬਾਅਦ ਇਰਫਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ ਇਰਫਾਨ ਦਾ ਦੋਸਤ ਰਾਗੀਬ, ਜਿਸ ਦਾ ਟੋਲ ਪਲਾਜ਼ਾ ਦੇ ਕੋਲ ਇੱਕ ਰੈਸਟੋਰੈਂਟ ਹੈ ਤੇ ਜਿਸ ਨੇ ਇਰਫਾਨ ਦੇ ਕਾਰੋਬਾਰ ਵਿੱਚ ਪੈਸਾ ਲਗਾਇਆ ਤੇ ਉਸ ਨੂੰ ਇੱਕ ਹਿੱਸੇਦਾਰ ਵਜੋਂ ਵੀ ਸ਼ਾਮਲ ਕੀਤਾ। ਦੋਵਾਂ ਨੇ ਮੁਹੰਮਦ ਆਕੀਬ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਦੁਕਾਨ ਸੰਭਾਲਣ ਲਈ ਰੱਖਿਆ ਸੀ। ਦੋਸਤਾਂ ਨੇ ਮਿਲ ਕੇ ਕੀਤਾ ਦੋਸਤ ਦਾ ਕਤਲ, ਕੀਤੇ ਸਰੀਰ ਦੇ 30 ਟੁੱਕੜੇ ਜਦੋਂ ਇਰਫਾਨ ਵਲੋਂ ਸ਼ੁਰੂ ਕੀਤੇ ਗਏ ਕਾਰੋਬਾਰ ਵਿੱਚ ਰਾਗੀਬ ਨੇ ਵੱਡਾ ਹਿੱਸਾ ਮੰਗਿਆ, ਤਾਂ ਇਸ ਗੱਲ ਨੂੰ ਲੈ ਕੇ ਦੋਵਾਂ ਸਾਥੀਆਂ ਵਿੱਚ ਝਗੜਾ ਹੋ ਗਿਆ। ਜਦੋਂ ਰਾਗੀਬ ਨੇ ਇਰਫਾਨ ਨੂੰ FASTag ਦੀ ਦੁਕਾਨ ਸੌਂਪਣ ਜਾਂ Invest ਕੀਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਇਰਫਾਨ ਦੇ ਇਨਕਾਰ ਕਰਨ 'ਤੇ ਰਾਗੀਬ ਨੇ ਉਸ ਨੂੰ ਮਾਰਨ ਦਾ ਫੈਸਲਾ ਕੀਤਾ। ਹਾਪੁੜ ਦੇ ਸੀਨੀਅਰ ਪੁਲਿਸ ਸੁਪਰਡੈਂਟ (SSP) ਦੀਪਕ ਭੁਕਰ ਨੇ ਕਿਹਾ ਕਿ ਇਰਫ਼ਾਨ ਦੇ ਪਰਿਵਾਰ ਨੇ ਪੁੱਛਗਿੱਛ ਦੌਰਾਨ ਸਾਨੂੰ ਦੱਸਿਆ ਕਿ ਇਰਫਾਨ ਨੂੰ ਆਖਰੀ ਵਾਰ ਰਾਗੀਬ ਅਤੇ ਆਕੀਬ ਨਾਲ ਦੇਖਿਆ ਗਿਆ ਸੀ। ਜਦੋਂ ਰਾਗੀਬਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਸ ਨੇ ਪਹਿਲਾਂ ਤਾਂ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਪਰ ਜਲਦੀ ਹੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਵੀ ਪੜ੍ਹੋ: ਪੰਜਾਬ-ਹਿਮਾਚਲ ਸੀਮਾ 'ਤੇ ਹੋਈ ਫਾਇਰਿੰਗ, ਮਾਂ ਦੀ ਮੌਤ, ਬੇਟਾ ਘਾਇਲ ਦੋਸਤਾਂ ਨੇ ਮਿਲ ਕੇ ਕੀਤਾ ਦੋਸਤ ਦਾ ਕਤਲ, ਕੀਤੇ ਸਰੀਰ ਦੇ 30 ਟੁੱਕੜੇ ਇਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਰਾਗੀਬ ਅਤੇ ਆਕਿਬ ਦੋਵਾਂ ਦੇ ਬਿਆਨ ਆਪਸ 'ਚ ਨਹੀਂ ਮਿਲਦੇ। ਇਸ ਤੋਂ ਬਾਅਦ ਜਦੋਂ ਦੋਵਾਂ ਦੀ ਕਾਲ ਡਿਟੇਲ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਸ ਰਾਤ ਇਰਫਾਨ ਲਾਪਤਾ ਹੋਇਆ ਉਸ ਰਾਤ ਉਹ ਦੋਵੇਂ ਲਗਾਤਾਰ ਇਕ ਦੂਜੇ ਦੇ ਸੰਪਰਕ ਵਿਚ ਸਨ। ਲਗਤਾਰ ਪੁੱਛਗਿੱਛ ਕਰਨ ਤੋਂ ਬਾਅਦ ਦੋਵਾਂ ਨੇ ਪੁਲਿਸ ਨੂੰ ਸੱਚ ਦੱਸਿਆ ਤੇ ਆਪਣਾ ਗੁਨਾਹ ਕਬੂਲ ਕੀਤਾ ਤੇ ਇਰਫਾਨ ਨੂੰ ਮਾਰਨ ਦੀ ਕਹਾਣੀ ਪੁਲਿਸ ਨੂੰ ਦੱਸੀ। SSP ਨੇ ਕਿਹਾ ਕਿ ਅਸੀਂ ਇਰਫਾਨ ਦੇ ਸਰੀਰ ਦੇ ਦੱਬੇ ਹੋਏ ਟੁਕੜਿਆਂ ਨੂੰ ਕੱਢਣ ਲਈ JCB ਮਸ਼ੀਨ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਰਫਾਨ ਦੇ ਰਾਗੀਬ ਅਤੇ ਆਕੀਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸਾਥੀ ਮਾਜਿਦ ਅਲੀ ਦੀ ਭਾਲ ਕੀਤੀ ਜਾ ਰਹੀ ਹੈ। -PTC News


Top News view more...

Latest News view more...

PTC NETWORK