Sat, Jul 19, 2025
Whatsapp

ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਏਂਟੀਗੁਆ ਪੁਲਿਸ 'ਚ ਦਰਜ ਕਰਾਈ ਸ਼ਿਕਾਇਤ

Reported by:  PTC News Desk  Edited by:  Baljit Singh -- June 07th 2021 07:39 PM
ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਏਂਟੀਗੁਆ ਪੁਲਿਸ 'ਚ ਦਰਜ ਕਰਾਈ ਸ਼ਿਕਾਇਤ

ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਏਂਟੀਗੁਆ ਪੁਲਿਸ 'ਚ ਦਰਜ ਕਰਾਈ ਸ਼ਿਕਾਇਤ

ਨਵੀਂ ਦਿੱਲੀ: ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਏਂਟੀਗੁਆ ਪੁਲਿਸ ਵਿਚ ਇੱਕ ਸ਼ਿਕਾਇਤ ਦਰਜ ਕਰਾਈ ਹੈ। ਮੇਹੁਲ ਚੋਕਸੀ ਨੇ ਕਿਹਾ ਹੈ ਕਿ ਅੱਠ ਤੋਂ 10 ਲੋਕਾਂ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਉਸ ਦਾ ਫੋਨ, ਘੜੀ ਤੇ ਬਟੂਆ ਖੋਹ ਲਿਆ। ਇਨ੍ਹਾਂ ਲੋਕਾਂ ਨੇ ਖੁਦ ਨੂੰ ਏਂਟੀਗੁਆ ਪੁਲਿਸ ਤੋਂ ਹੋਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ਲੋਕਾਂ ਨੇ ਮੈਨੂੰ ਇੰਨਾ ਕੁੱਟਿਆ ਕਿ ਮੈਂ ਮੁਸ਼ਕਿਲ ਨਾਲ ਹੋਸ਼ ਵਿਚ ਰਹਿ ਸਕਿਆ ਸੀ। ਉਨ੍ਹਾਂ ਨੇ ਪਹਿਲਾਂ ਮੇਰਾ ਫੋਨ, ਘੜੀ, ਵਾਲੇਟ ਖੋਹ ਲਏ ਸਨ ਪਰ ਬਾਅਦ ਵਿਚ ਇਹ ਕਹਿੰਦੇ ਹੋਏ ਕਿ ਉਹ ਮੈਨੂੰ ਲੁੱਟਣਾ ਨਹੀਂ ਚਾਹੁੰਦੇ ਹਨ... ਮੇਰੇ ਪੈਸੇ ਵਾਪਸ ਕਰ ਦਿੱਤੇ ਸਨ। ਪੜੋ ਹੋਰ ਖਬਰਾਂ: ਦੇਸ਼ ਦੇ 18 ਨਾਗਰਿਕਾਂ ਨੂੰ ਮੋਦੀ ਦਾ ਤੋਹਫਾ, ਮੁਫਤ ਮਿਲੇਗੀ ਕੋਰੋਨਾ ਵੈਕਸੀਨ ਏਂਟੀਗੁਆ ਪੁਲਿਸ ਨੂੰ ਆਪਣੀ ਸ਼ਿਕਾਇਤ ਵਿਚ ਮੇਹੁਲ ਚੋਕਸੀ ਨੇ ਕਿਹਾ ਹੈ ਕਿ ਗੁਜ਼ਰੇ ਇੱਕ ਸਾਲ ਤੋਂ ਮੈਂ ਬਾਰਬਰਾ ਜਾਬੇਰਿਕਾ ਦੇ ਨਾਲ ਮਿੱਤਰਤਾ ਪੂਰਨ ਸ਼ਰਤਾਂ ਉੱਤੇ ਰਿਹਾ ਹਾਂ। 23 ਮਈ ਨੂੰ ਉਸਨੇ ਮੈਨੂੰ ਆਪਣੇ ਘਰ ਆਉਣ ਲਈ ਰਹਿਣ ਲਈ ਕਿਹਾ। ਜਦੋਂ ਮੈਂ ਉੱਥੇ ਗਿਆ ਤਾਂ ਸਾਰੇ ਦਰਵਾਜਿਆਂ ਤੋਂ 8-10 ਲੋਕ ਆਏ ਅਤੇ ਮੈਨੂੰ ਬੇਰਹਿਮੀ ਨਾਲ ਕੁੱਟਿਆ । ਜਦੋਂ ਮੈਨੂੰ ਕੁੱਟਿਆ ਜਾ ਰਿਹਾ ਸੀ ਤਾਂ ਜਾਬੇਰਿਕਾ ਨੇ ਮਦਦ ਲਈ ਆਵਾਜ਼ ਵੀ ਨਹੀਂ ਲਗਾਈ ਨਾ ਤਾਂ ਉਸਨੇ ਮੇਰੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਜਾਬੇਰਿਕਾ ਨੇ ਜਿਸ ਤਰ੍ਹਾਂ ਨਾਲ ਵਿਵਹਾਰ ਕੀਤਾ ਉਸ ਤੋਂ ਲੱਗਦਾ ਹੈ ਕਿ ਉਹ ਮੇਰੇ ਅਗਵਾਹ ਦੀ ਇਸ ਪੂਰੀ ਯੋਜਨਾ ਦਾ ਹਿੱਸਾ ਸੀ। ਪੜੋ ਹੋਰ ਖਬਰਾਂ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਉੱਤੇ ਪੈਟਰੋਲੀਅਮ ਮੰਤਰੀ ਨੇ ਦਿੱਤਾ ਇਹ ਬਿਆਨ ਜ਼ਿਕਰਯੋਗ ਹੈ ਕਿ ਪੰਜਾਬ ਨੇਸ਼ਨਲ ਬੈਂਕ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਚਪਤ ਲਗਾ ਕੇ ਵਿਦੇਸ਼ ਭੱਜਿਆ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਭਾਰਤ ਦੇ ਕਬਜ਼ੇ ਵਿਚ ਆਉਂਦੇ-ਆਉਂਦੇ ਬੱਚ ਗਿਆ ਸੀ। ਕੈਰੇਬੀਆਈ ਦੇਸ਼ ਡੋਮਿਨਿਕਾ ਵਿਚ ਫੜੇ ਗਏ ਚੋਕਸੀ ਦੇ ਖਿਲਾਫ ਸੁਬੂਤਾਂ ਦਾ ਪੁਲਿੰਦਾ ਲੈ ਕੇ ਇੱਕ ਭਾਰਤੀ ਦਲ ਚਾਰਟਰਡ ਜਹਾਜ਼ ਨਾਲ ਉੱਥੇ ਪਹੁੰਚਿਆ ਸੀ ਤਾਂਕਿ ਉਸ ਨੂੰ ਭਾਰਤ ਲਿਆਂਦਾ ਜਾ ਸਕੇ। ਡੋਮਿਨਿਕਾ ਦੀ ਅਦਾਲਤ ਤੋਂ ਚੋਕਸੀ ਨੂੰ ਭਾਰਤ ਲਿਆਂਦੇ ਜਾਣ ਤੋਂ ਫਿਲਹਾਲ ਕੁੱਝ ਮੁਹਲਤ ਮਿਲ ਗਈ ਹੈ। ਚੋਕਸੀ ਪੀਐੱਨਬੀ ਦੇ ਨਾਲ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਆਪਣੇ ਭਾਂਜੇ ਨੀਰਵ ਮੋਦੀ ਦੇ ਨਾਲ ਲੋੜੀਂਦਾ ਹੈ। ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਨੇ ‘ਬਲਬੀਰ ਸਿੱਧੂ’ ਦੀ ਰਿਹਾਇਸ਼ ਅੱਗੇ ਲਾਇਆ ਧਰਨਾ -PTC News


Top News view more...

Latest News view more...

PTC NETWORK
PTC NETWORK