Fri, Apr 26, 2024
Whatsapp

ਜੀ 7 ਸੰਮੇਲਨ : ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਾਲੇ ਹੋਈ ਮੁਲਾਕਾਤ , ਕਸ਼ਮੀਰ ਮੁੱਦੇ 'ਤੇ ਵੀ ਹੋਈ ਚਰਚਾ

Written by  Shanker Badra -- August 26th 2019 06:04 PM
ਜੀ 7 ਸੰਮੇਲਨ : ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਾਲੇ ਹੋਈ ਮੁਲਾਕਾਤ , ਕਸ਼ਮੀਰ ਮੁੱਦੇ 'ਤੇ ਵੀ ਹੋਈ ਚਰਚਾ

ਜੀ 7 ਸੰਮੇਲਨ : ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਾਲੇ ਹੋਈ ਮੁਲਾਕਾਤ , ਕਸ਼ਮੀਰ ਮੁੱਦੇ 'ਤੇ ਵੀ ਹੋਈ ਚਰਚਾ

ਜੀ 7 ਸੰਮੇਲਨ : ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਾਲੇ ਹੋਈ ਮੁਲਾਕਾਤ , ਕਸ਼ਮੀਰ ਮੁੱਦੇ 'ਤੇ ਵੀ ਹੋਈ ਚਰਚਾ: ਫਰਾਂਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ G-7 ਸੰਮੇਲਨ 'ਚ ਹਿੱਸਾ ਲੈਣ ਲਈ ਫਰਾਂਸ ਪਹੁੰਚੇ ਹਨ। ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਮੁਲਾਕਾਤ ਹੋਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਕਸ਼ਮੀਰ ਤੇ ਹੋਰ ਮੁੱਦਿਆਂ 'ਤੇ ਗੱਲਬਾਤ ਹੋਈ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੰਪ ਨੇ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਹੈ। [caption id="attachment_332943" align="aligncenter" width="300"] G7 Summit: PM Narendra Modi meets US President Donald trump ਜੀ 7 ਸੰਮੇਲਨ : ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਾਲੇ ਹੋਈ ਮੁਲਾਕਾਤ , ਕਸ਼ਮੀਰ ਮੁੱਦੇ 'ਤੇ ਵੀ ਹੋਈ ਚਰਚਾ[/caption] ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਾਫ਼ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਾਰੇ ਮੁੱਦੇ ਦੋ-ਪੱਖੀ ਹਨ। ਉਸ ਨੂੰ ਦੋਵੇਂ ਦੇਸ਼ ਮਿਲ ਕੇ ਸੁਲਝਾ ਲੈਣਗੇ। ਇਸ ਲਈ ਕਿਸੇ ਤੀਜੀ ਧਿਰ ਦੀ ਜ਼ਰੂਰਤ ਨਹੀਂ ਹੈ।ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੇ ਜਿੱਤਣ ਤੋਂ ਬਾਅਦ ਜਦੋਂ ਮੈਂ ਉਨ੍ਹਾਂ (ਇਮਰਾਨ) ਨੂੰ ਫ਼ੋਨ ਕੀਤਾ ਤਾਂ ਅਸੀਂ ਇਸ ਗੱਲ 'ਤੇ ਸਹਿਮਤ ਹੋਏ ਸਾਂ ਕਿ ਅਸੀਂ ਗਰੀਬੀ ਅਤੇ ਹੋਰ ਸਮੱਸਿਆਵਾਂ ਵਿਰੁੱਧ ਮਿਲ ਕੇ ਲੜਨਾ ਹੈ।ਇਸ ਦੌਰਾਨ ਦੋਵੇਂ ਹੀ ਦੇਸ਼ ਇਨ੍ਹਾਂ ਮੁੱਦਿਆਂ 'ਤੇ ਮਿਲ ਕੇ ਲੜਨ ਲਈ ਸਹਿਮਤ ਹੋਏ ਸੀ ਅਤੇ ਉਮੀਦ ਹੈ ਕਿ ਇਹ ਜਾਰੀ ਰਹੇਗਾ। [caption id="attachment_332944" align="aligncenter" width="300"]G7 Summit: PM Narendra Modi meets US President Donald trump ਜੀ 7 ਸੰਮੇਲਨ : ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਾਲੇ ਹੋਈ ਮੁਲਾਕਾਤ , ਕਸ਼ਮੀਰ ਮੁੱਦੇ 'ਤੇ ਵੀ ਹੋਈ ਚਰਚਾ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਪੀੜਤ ਲੋਕਾਂ ਨੂੰ ਨਿਰੰਤਰ ਦੇ ਰਹੀ ਹੈ ਰਾਹਤ ਸੇਵਾਵਾਂ ਇਸ ਤੋਂ ਬਾਅਦ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਬੀਤੀ ਰਾਤ ਕਸ਼ਮੀਰ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਅਤੇ ਪਾਕਿਸਤਾਨ ਮਿਲ ਕੇ ਸਮੱਸਿਆਵਾਂ ਨੂੰ ਸੁਲਝਾ ਲੈਣਗੇ। ਪੀਐੱਮ ਮੋਦੀ ਨੇ ਇਸ ਮੀਟਿੰਗ ਨੂੰ ਕਾਫੀ ਮਹੱਤਵਪੂਰਨ ਦੱਸਿਆ ਹੈ। ਟਰੰਪ ਨਾਲ ਮੁਲਾਕਾਤ ਦੌਰਾਨ ਮੋਦੀ ਨੇ ਕਿਹਾ ਕਿ ਭਾਰਤੀ ਸਮਾਜ ਅਮਰੀਕਾ 'ਚ ਵੱਡੀ ਇਨਵੈਸਟਮੈਂਟ ਕਰ ਰਿਹਾ ਹੈ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਦੋਵਾਂ ਵਿਚਕਾਰ ਗਰਮ ਜੋਸ਼ੀ ਸਾਫ਼ ਨਜ਼ਰ ਆਈ। -PTCNews


Top News view more...

Latest News view more...