Tue, Jul 15, 2025
Whatsapp

ਬਾਂਦਰਾਂ ਤੇ ਕੁੱਤਿਆਂ ਵਿਚਾਲੇ ਹੋਈ ਗੈਂਗਵਾਰ- ਬਾਂਦਰਾਂ ਨੇ 200 ਕਤੂਰੇ ਮਾਰੇ

Reported by:  PTC News Desk  Edited by:  Riya Bawa -- December 20th 2021 07:07 PM -- Updated: December 20th 2021 07:11 PM
ਬਾਂਦਰਾਂ ਤੇ ਕੁੱਤਿਆਂ ਵਿਚਾਲੇ ਹੋਈ ਗੈਂਗਵਾਰ- ਬਾਂਦਰਾਂ ਨੇ 200 ਕਤੂਰੇ ਮਾਰੇ

ਬਾਂਦਰਾਂ ਤੇ ਕੁੱਤਿਆਂ ਵਿਚਾਲੇ ਹੋਈ ਗੈਂਗਵਾਰ- ਬਾਂਦਰਾਂ ਨੇ 200 ਕਤੂਰੇ ਮਾਰੇ

ਮਹਾਰਾਸ਼ਟਰ: ਮਹਾਰਾਸ਼ਟਰ 'ਚ ਬਾਂਦਰਾਂ ਅਤੇ ਕੁੱਤਿਆਂ ਦੀ ਦੁਸ਼ਮਣੀ ਦੀ ਅਜੀਬ ਖੂਨੀ ਖੇਡ ਸਾਹਮਣੇ ਆਈ ਹੈ। ਖੂਨ ਨਾਲ ਖੂਨ ਦਾ ਬਦਲਾ ਲੈਣ ਲਈ ਜਾਨਵਰਾਂ ਦੀ ਅਜਿਹੀ ਲੜਾਈ ਦੇਖ ਕੇ ਮਹਾਰਾਸ਼ਟਰ ਪੁਲਸ ਵੀ ਹੈਰਾਨ ਹੈ। ਰਿਪੋਰਟਾਂ ਮੁਤਾਬਕ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ ਬਾਂਦਰਾਂ ਨੇ 200 ਤੋਂ ਵੱਧ ਕੁੱਤਿਆਂ ਦੇ ਕਤੂਰਿਆਂ ਨੂੰ ਮਾਰ ਦਿੱਤਾ ਹੈ। ਰਿਪੋਰਟ ਮੁਤਾਬਕ ਦੋ ਮਹੀਨੇ ਪਹਿਲਾਂ ਕੁੱਤਿਆਂ ਨੇ ਇੱਕ ਬਾਂਦਰ ਦੇ ਬੱਚੇ ਨੂੰ ਨੋਚ ਕੇ ਮਾਰ ਦਿੱਤਾ ਸੀ। ਉਦੋਂ ਤੋਂ ਬਾਂਦਰਾਂ ਨੇ ਬਦਲਾ ਲੈਣ ਦਾ ਫੈਸਲਾ ਕੀਤਾ। ਬਾਂਦਰਾਂ ਨੂੰ ਜਿੱਥੇ ਵੀ ਕਤੂਰਾ ਮਿਲਦਾ ਸੀ, ਉਹ ਤੁਰੰਤ ਉਸ ਨੂੰ ਚੁੱਕ ਕੇ ਕਿਸੇ ਉੱਚੀ ਥਾਂ ਜਾਂ ਦਰੱਖਤ 'ਤੇ ਲੈ ਜਾਂਦੇ ਹਨ ਅਤੇ ਹੇਠਾਂ ਸੁੱਟ ਦਿੰਦੇ ਸਨ। 2 Monkeys Captured After 'Revenge' Deaths of '200 Puppies' in Maha's Beed; Shifted to Natural Habitat - EnglishQuotes ਇਸ ਮਹਾਰਾਸ਼ਟਰ ਵਿੱਚ ਬਾਂਦਰਾਂ ਨੇ ਬਦਲਾ ਲੈਣ ਲਈ 200 ਦੇ ਕਰੀਬ ਕਤੂਰਿਆਂ ਨੂੰ ਮਾਰ ਦਿੱਤਾ ਹੈ, ਜਿਸ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਨੇ ਦੋ ਬਾਂਦਰਾ ਨੂੰ ਫੜ ਲਿਆ ਹੈ। ਖ਼ਬਰ ਮੁਤਾਬਕ ਦੋ ਮਹੀਨੇ ਪਹਿਲਾਂ ਕੁੱਤਿਆਂ ਨੇ ਬਾਂਦਰ ਦੇ ਇੱਕ ਬੱਚੇ ਨੂੰ ਨੋਚ-ਨੋਚ ਕੇ ਮਾਰ ਸੁੱਟਿਆ ਸੀ ਜਿਸ ਤੋਂ ਬਾਅਦ ਬਾਂਦਰਾਂ ਅਤੇ ਕੁੱਤਿਆਂ ਵਿਚਾਲੇ ਗੈਂਗਵਾਰ ਜਿਹੀ ਛਿੜ ਗਈ। Rampaging monkeys kill 250 dogs in India in revenge massacre ਇਸ ਤੋਂ ਬਾਅਦ ਬਾਂਦਰਾਂ ਨੇ ਬਦਲਾ ਲੈਣਾ ਚਾਹਿਆ ਅਤੇ ਜਿੱਥੇ ਵੀ ਉਨ੍ਹਾਂ ਨੂੰ ਕੋਈ ਕਤੂਰਾ ਮਿਲਿਆ, ਉਸ ਨੂੰ ਉਸੇ ਵੇਲੇ ਚੁੱਕਣ ਲੱਗੇ। ਇਹ ਬਾਂਦਰ ਕਤੂਰੇ ਨੂੰ ਚੁੱਕ ਕੇ ਕਿਸੇ ਉੱਚੀ ਥਾਂ ਜਾਂ ਦਰਖ਼ਤ ਤੋਂ ਹੇਠਾਂ ਸੁੱਟ ਦਿੰਦੇ ਸਨ। ਨਾਗਪੁਰ ਵਣ ਵਿਭਾਗ ਦੀ ਟੀਮ ਨੇ ਕਤੂਰਿਆਂ ਨੂੰ ਮਾਰ ਰਹੇ ਬਾਂਦਰਾਂ ਦੇ ਗਰੁੱਪ ਵਿਚੋਂ ਦੋ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਨੂੰ ਜੰਗਲ ਵਿੱਚ ਛੱਡਣ ਦੀ ਤਿਆਰੀ ਹੈ। Rampaging monkeys kill 250 dogs in India in revenge massacre -PTC News


Top News view more...

Latest News view more...

PTC NETWORK
PTC NETWORK