Sun, Apr 28, 2024
Whatsapp

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਨੇ 20 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

Written by  Shanker Badra -- August 07th 2018 01:35 PM -- Updated: August 07th 2018 01:37 PM
ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਨੇ 20 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਨੇ 20 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਨੇ 20 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ:ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।ਅਦਾਲਤ ਨੇ ਦਿਲਪ੍ਰੀਤ ਨੂੰ 20 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਰੋਪੜ 'ਚ ਦਿਲਪ੍ਰੀਤ ਬਾਬਾ ਤੇ ਤਿੰਨ ਦਰਜਨ ਦੇ ਲਗਭਗ ਮਾਮਲੇ ਦਰਜ ਹਨ।ਜਿਸ ਕਰਕੇ ਦਿਲਪ੍ਰੀਤ ਨੂੰ ਕਤਲ ਅਤੇ ਫਿਰੋਤੀ ਦੇ ਮਾਮਲਿਆਂ 'ਚ ਟਰਾਂਸਿਟ ਰਿਮਾਂਡ 'ਤੇ ਕੱਲ ਰੋਪੜ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।ਓਥੇ ਦਿਲਪ੍ਰੀਤ ਬਾਬਾ ਨੂੰ ਰੋਪੜ ਦੇ ਸਰਕਾਰੀ ਹਸਪਾਲ ਦੇ ਸਪੈਸ਼ਲ ਵਾਰਡ 'ਚ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਦਿਲਪ੍ਰੀਤ 'ਤੇ ਸਰਪੰਚ ਦੇਸ ਰਾਜ ਤੇ ਵਿਵੇਕ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ।ਦਿਲਪ੍ਰੀਤ ਨੇ 7 ਅਪ੍ਰੈਲ 2017 ਨੂੰ ਪਿੰਡ ਬ੍ਰਾਹਮਣ ਮਾਜਰਾ 'ਚ ਦੇਸ ਰਾਜ ਦਾ ਕਤਲ ਕੀਤਾ ਸੀ।ਇਸ ਤੋਂ ਇਲਾਵਾ ਨੰਗਲ ਵਿੱਚ ਇੱਕ ਕ੍ਰੈਸ਼ਰ ਵਪਾਰੀ ਤੋਂ ਫਿਰੋਤੀ ਮੰਗੀ ਗਈ ਸੀ।ਜਿਸ ਤੋਂ ਬਾਅਦ ਦਿਲਪ੍ਰੀਤ ਖਿਲਾਫ 24 ਮਈ 2018 ਨੂੰ ਨੰਗਲ 'ਚ ਮਾਮਲਾ ਦਰਜ ਹੋਇਆ ਸੀ। -PTCNews


Top News view more...

Latest News view more...