Fri, Apr 26, 2024
Whatsapp

ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ

Written by  Shanker Badra -- April 17th 2019 11:35 AM -- Updated: April 17th 2019 11:36 AM
ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ

ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ

ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ:ਪਟਿਆਲਾ : ਪ੍ਰਨੀਤ ਕੌਰ ਵਲੋਂ ਕਾਂਗਰਸ ਵਿਚ ਸ਼ਾਮਲ ਕੀਤੇ ਗਏ ਅਪਰਾਧਕ ਪਿਛੋਕੜ ਵਾਲੇ ਗੈਂਗਸਟਰ ਰਣਦੀਪ ਖਰੌੜ ਦੇ ਇੱਕ ਸਾਥੀ ਨੂੰ ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ।ਜਿਸ ਖਿਲਾਫ ਥਾਣਾ ਲਾਹੋਰੀ ਗੇਟ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਏਐਸਆਈ ਤੇਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਪੁਰਾਣਾ ਬਿਸ਼ਨ ਨਗਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ। [caption id="attachment_283716" align="aligncenter" width="225"]Gangster Randeep Kharoud Companion sajan Pusu illegal weapons Including Arrested ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ[/caption] ਇਸ ਦੌਰਾਨ ਜਦੋਂ ਪੁਲਿਸ ਨੇ ਹਨੁੰਮਾਨ ਮੰਦਰ ਕੋਲ ਆ ਰਹੀ ਇੱਕ ਜਿਪਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਿਪਸੀ ਚਾਲਕ ਨੇ ਰੁਕਣ ਦੀ ਬਜਾਏ ਜਿਪਸੀ ਭਜਾ ਲਈ ਪਰ ਥੋੜੀ ਦੂਰੀ 'ਤੇ ਜਿਪਸੀ ਬੰਦ ਹੋ ਗਈ।ਜਿਪਸੀ ਵਿਚੋਂ ਛਾਲ ਮਾਰ ਕੇ ਉਸਨੇ ਭੱਜਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਨੇ ਫੁਰਤੀ ਵਰਤਦਿਆਂ ਇਸਨੂੰ ਕਾਬੂ ਕਰ ਲਿਆ।ਜਦੋਂ ਪੁਲਿਸ ਵੱਲੋਂ ਉਸਦੀ ਤਲਾਸ਼ੀ ਕੀਤੀ ਗਈ ਤਾਂ ਚਾਲਕ ਕੋਲੋਂ ਇੱਕ ਪਿਸਟਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।ਪੁਲਿਸ ਵੱਲੋਂ ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ ਮੁਹੰਮਦ ਸ਼ਾਹ ਨਵਾਜ਼ ਉਰਫ ਸਾਜਨ ਵਾਸੀ ਸ਼ਕਤੀ ਨਗਰ ਪਟਿਆਲਾ ਵਜੋਂ ਹੋਈ ਹੈ। [caption id="attachment_283715" align="aligncenter" width="232"]Gangster Randeep Kharoud Companion sajan Pusu illegal weapons Including Arrested ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ[/caption] ਇਸ ਸਬੰਧੀ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਸਾਜਣ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਦਾ ਕਈ ਮਾਮਲੇ ਦਰਜ ਹਨ।ਇਸ ਤੋਂ ਇਲਾਵਾ ਇਸ ਦੇ ਹੋਰ ਪਿਛੋਕੜ ਬਾਰੇ ਪੜਤਾਲ ਕੀਤੀ ਜਾ ਰਹੀ ਹੈ।ਸੂਤਰਾਂ ਅਨੁਸਾਰ ਮੁਹੰਮਦ ਸ਼ਾਹਜਹਾਨ ਉਰਫ ਸਾਜਨ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸੂ) ਐਸ.ਕੇ ਖਰੋੜ ਗਰੁੱਪ ਨਾਲ ਸਬੰਧਤ ਹੈ ਤੇ ਸਥਾਨਕ ਇਕ ਕਾਲਜ ਦਾ ਪ੍ਰਧਾਨ ਵੀ ਹੈ। [caption id="attachment_283714" align="aligncenter" width="300"]Gangster Randeep Kharoud Companion sajan Pusu illegal weapons Including Arrested ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ[/caption] ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਵਲੋਂ ਬੀਤੇ ਦਿਨੀਂ ਪੁਸੂ ਦੇ ਚੇਅਰਮੈਨ ਰਣਦੀਪ ਸਿੰਘ ਖਰੌੜ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਸੀ।ਖਰੌੜ ਦੀ ਅਪਰਾਧਕ ਪਿਛੋਕੜ ਨੂੰ ਲੈ ਕੇ ਜਿਥੇ ਵੱਡਾ ਵਿਵਾਦ ਖੜਾ ਹੋਇਆ ਸੀ,ਉਥੇ ਪ੍ਰਨੀਤ ਕੌਰ ਨੂੰ ਵੀ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਚਿੱਲੀ ‘ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ ਘਰ ਹੋਇਆ ਤਬਾਹ , ਪਾਇਲਟ ਸਮੇਤ 6 ਲੋਕਾਂ ਦੀ ਮੌਤ -PTCNews


Top News view more...

Latest News view more...