ਬ੍ਰੇਕਅੱਪ ਤੋਂ ਬਾਅਦ ਗੈਰੀ ਸੰਧੂ ਨੇ ਜੈਸਮੀਨ ਸੈਂਡਲਾਸ ਦੀ ਯਾਦ ‘ਚ ਗਾਇਆ SAD ਗਾਣਾ (ਦੇਖੋ ਵੀਡੀਓ)

garry sandhu
ਬ੍ਰੇਕਅੱਪ ਤੋਂ ਬਾਅਦ ਗੈਰੀ ਸੰਧੂ ਨੇ ਜੈਸਮੀਨ ਸੈਂਡਲਾਸ ਦੀ ਯਾਦ 'ਚ ਗਾਇਆ SAD ਗਾਣਾ (ਦੇਖੋ ਵੀਡੀਓ)

ਬ੍ਰੇਕਅੱਪ ਤੋਂ ਬਾਅਦ ਗੈਰੀ ਸੰਧੂ ਨੇ ਜੈਸਮੀਨ ਸੈਂਡਲਾਸ ਦੀ ਯਾਦ ‘ਚ ਗਾਇਆ SAD ਗਾਣਾ (ਦੇਖੋ ਵੀਡੀਓ),ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਗਾਣਿਆਂ ਨਾਲ ਦੀਵਾਨਾ ਬਣਾਉਣ ਵਾਲਾ ਗਾਇਕ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਆਪਣੀ ਇੰਸਟਾਗ੍ਰਾਮ ਦੀ ਪੋਸਟ ਕਾਰਨ ਚਰਚਾ ‘ਚ ਆ ਗਿਆ ਹੈ। ਆਪਣੇ ਵੱਖਰੇ ਅੰਦਾਜ਼ ਕਾਰਨ ਜਾਣੀ ਜਾਂਦੀ ਗੁਲਾਬੀ ਕੁਈਨ, ਜੈਸਮੀਨ ਨਾਲ ਆਮ ਤੌਰ ‘ਤੇ ਤਸਵੀਰਾਂ ਸਾਂਝੀਆਂ ਕਰਨ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿਣ ਵਾਲੇ ਗੈਰੀ ਸੰਧੂ ਨੇ ਇੱਕ ਨਵਾਂ ਗਾਣਾ ਗਾ ਕੇ ਇੰਸਟਾ ‘ਤੇ ਸਾਂਝਾ ਕੀਤਾ ਹੈ,

 

View this post on Instagram

 

Lifted out on intune and Spotify

A post shared by Garry Sandhu (@officialgarrysandhu) on

ਜਿਸਦੇ ਬੋਲ ਹਨ :

“ਗੱਲ ਮੈਂ ਸੁਣਾਉਣ ਲੱਗਾ ੨੦੧੭ ਦੀ,
ਭਾਬੀ ਮਿਲ ਗਈ ਸੀ ਮੈਨੂੰ ਮੇਰੇ ਯਾਰਾਂ ਦੀ
ਬੁੱਲੀਆਂ ਦਾ ਰੰਗ ਸੀ ਗੁਲਾਬ ਵਰਗਾ,
ਨਖਰਾ ਸੀ ਦੁਬਈ ਦੇ ਨਵਾਬ ਵਰਗਾ,
ਨਾਕ ਵੀ ਨਾਂ ਕੀਤਾ ਸਾਡੇ ਦਿਲ ‘ਚ ਵੜ੍ਹ ਗਈ
ਇਸ਼ਕ ਬ੍ਰਾਂਡੀ ਸਾਨੂੰ ਬਿਨ੍ਹਾਂ ਪੀਤੇ ਚੜ੍ਹ ਗਈ”!

ਫਿਲਹਾਲ, ਸੰਧੂ ਦੀ ਜੈਸਮੀਨ ਸੈਂਡਲਾਸ ਨਾਲ ਬ੍ਰੇਕਅੱਪ ਦੀ ਚਰਚਾ ਸਿਖਰਾਂ ‘ਤੇ ਹੈ, ਜਿਸ ਤੋਂ ਬਾਅਦ ਇਹ ਗਾਣਾ ਗੈਰੀ ਅਤੇ ਜੈਸਮੀਨ ਦੇ ਦਿਲ ਦੇ ਦਰਦ ਅਤੇ ਬੀਤ ਚੁੱਕੇ ਕੱਲ੍ਹ ਨੂੰ ਬਾਖੂਬੀ ਬਿਆਨ ਕਰਦਾ ਦਿਖਾਈ ਦਿੰਦਾ ਹੈ।

 

View this post on Instagram

 

Subscribe to Fresh Media Records ! Watch sip sip music video. It’s out now.

A post shared by Jasmine Sandlas (@jasminesandlas) on

ਇੱਥੇ ਇਹ ਦੱਸਣਾ ਬਣਦਾ ਹੈ ਕਿ ਗੈਰੀ ਅਤੇ ਜੈਸਮੀਨ ਦਾ ਰਿਸ਼ਤਾ ਕਿਸੇ ਤੋਂ ਵੀ ਲੁਕਿਆ ਨਹੀਂ ਸੀ ਅਤੇ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਰਿਸ਼ਤੇ ਅਤੇ ਸਾਂਝ ਨੂੰ ਲੈ ਕੇ ਕਦੀ ਵੀ ਕੁਝ ਨਹੀਂ ਲੁਕੋਇਆ। ਇਸ ਜੋੜ੍ਹੀ ਦੀਆਂ ਤਸਵੀਰਾਂ ਜਿੱਥੇ ਕਈ ਕਈ ਦਿਨ ਸੁਰਖੀਆਂ ਬਟੋਰਦੀਆਂ ਰਹੀਆਂ, ਉਥੇ ਹੀ ਇਹਨਾਂ ਦੋਵਾਂ ਨੇ ਬੇਬਾਕੀ ਨਾਲ ਆਪਣੇ ਰਿਸ਼ਤੇ ਨੂੰ ਸਵੀਕਾਰਿਆ।

 

View this post on Instagram

 

My mom giving me advice about love and relationships ??

A post shared by Jasmine Sandlas (@jasminesandlas) on

ਪਰ ਗੈਰੀ ਅਤੇ ਜੈਸਮੀਨ ਦੀ ਜੋੜ੍ਹੀ ਨੂੰ ਚਾਹੁਣ ਵਾਲ਼ਿਆਂ ਦਾ ਦਿਲ ਉਸ ਸਮੇਂ ਟੁੱਟਿਆ ਜਦੋਂ ਜੈਸਮੀਨ ਵੱਲੋਂ ਲਗਾਤਾਰ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਇਹ ਕਿਹਾ ਜਾਂਦਾ ਰਿਹਾ ਕਿ ਉਸਦੇ ਪਰਿਵਾਰ ਖਾਸਕਰ ਮਾਂ ਨੂੰ ਗੈਰੀ ਚੰਗਾ ਨਹੀਂ ਲੱਗਦਾ। ਇੱਕ ਵੀਡੀਓ ‘ਚ ਜੈਸਮੀਨ ਦੇ ਮਾਤਾ ਜੀ ਇਹ ਵੀ ਕਹਿੰਦੇ ਸੁਣੇ ਗਏ ਸਨ ਕਿ ਗੈਰੀ ਸਿਰਫ ਮਤਲਬ ਕਾਰਨ ਹੀ ਸੁਦੇ ਨਾਲ ਹੈ ਅਤੇ ਉਸ ਨਾਲ ਪਿਆਰ ਨਹੀਂ ਕਰਦਾ। ਆਪਣੇ ਲਾਈਵ ਸ਼ੋਅਜ਼ ‘ਚ ਜੈਸਮੀਨ ਸੈਂਡਲਾਸ ਨੂੰ ਆਪਣਾ ਰਿਲੇਸ਼ਨਸ਼ਿਪ ਸਟੇਟਸ “ਸਿੰਗਲ” ਕਹਿੰਦੇ ਸੁਣਿਆ ਜਾ ਸਕਦਾ ਹੈ।

 

View this post on Instagram

 

It’s been real ??

A post shared by Jasmine Sandlas (@jasminesandlas) on

-PTC News