Fri, Apr 26, 2024
Whatsapp

ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ

Written by  Jashan A -- August 23rd 2019 10:54 AM
ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ

ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ

ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ,ਘਨੌਰ: ਪੰਜਾਬ 'ਚ ਆਏ ਦਿਨ ਸੜਕੀ ਹਾਦਸਿਆਂ 'ਚ ਲੋਕ ਆਪਣੀਆਂ ਜਾਨਾ ਗਵਾ ਰਹੇ ਹਨ, ਜਿਸ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ। ਇਹਨਾਂ ਸੜਕੀ ਹਾਦਸਿਆਂ 'ਚ ਹੁਣ ਤਕ ਕਈ ਲੋਕ ਮੌਤ ਨੂੰ ਗਲੇ ਲਗਾ ਚੁੱਕੇ ਹਨ। accident ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿਥੇ ਘਨੌਰ ਤੋਂ ਪਟਿਆਲਾ ਮੇਨ ਰੋਡ 'ਤੇ ਸੜਕ ਹਾਦਸੇ 'ਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਹੋਰ ਪੜ੍ਹੋ:ਬਟਾਲਾ: ਏ.ਐੱਸ.ਆਈ. ਦੀ ਗੱਡੀ ਦੀ ਲਪੇਟ ‘ਚ ਆਕੇ ਹੋਈ ਨੌਜਵਾਨ ਦੀ ਮੌਤ ਨੂੰ ਪੀੜਤ ਪਰਿਵਾਰ ਨੇ ਦੱਸਿਆ ਕਤਲ ਮਿਲੀ ਜਾਣਕਾਰੀ ਮੁਤਾਬਕ ਸਾਈਡ ਤੋਂ ਜਾ ਰਹੀ ਇਕ ਆਈ-20 ਕਾਰ ਪਿੰਡ ਅਲਾਮਦੀਪੁਰ ਵਿਖੇ ਟਾਟਾ-207 ਨਾਲ ਟਕਰਾਉਣ ਕਾਰਨ ਆਪਣਾ ਸੰਤੁਲਨ ਗੁਆ ਕੇ ਇਕ ਦੁਕਾਨ ਅੰਦਰ ਦਾਖਲ ਹੋ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ 'ਚ ਸਵਾਰ ਡਰਾਈਵਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਲਿਜਾਇਆ ਜਾ ਰਿਹਾ ਸੀ, ਪਰ ਪਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਗੁਰਜਿੰਦਰ ਸਿੰਘ ਦੀ ਰਸਤੇ 'ਚ ਮੌਤ ਹੋ ਗਈ। accident ਜਿਸ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰ ਗਿਆ ਹੈ। ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...