ਨਾਬਾਲਗ ਲੜਕੀ ਨੇ ਕੀਤੀ ਆਤਮਹੱਤਿਆ
ਨਾਬਾਲਗ ਲੜਕੀ ਨੇ ਅੱਠਵੀਂ ਮੰਜ਼ਲ ਤੋਂ ਮਾਰੀ ਛਲਾਂਗ, ਗੁਆਂਢੀ ਬਣਾਉਂਦਾ ਰਿਹਾ ਵੀਡੀਓ
ਮੁੰਬਈ ਦੀ ਇਕ 14 ਸਾਲਾ ਲੜਕੀ ਨੇ ਇਮਾਰਤ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ, ਜਦੋਂ ਕਿ ਗੁਆਂਢੀ ਉਸ ਲੜਕੀ ਦੀ ਵੀਡੀਓ ਬਣਾਉਣ 'ਚ ਮਸਰੂਫ ਰਿਹਾ।
ਬੱਚੀ ਦੀ ਪਹਿਚਾਣ 9ਵੀਂ ਜਮਾਤ ਹਰਸ਼ਿਕਾ ਵਜੋਂ ਹੋਈ ਹੈ, ਜੋ ਕਿ ਕਾਂਦੀਵਲੀ ਸਹਿਕਾਰੀ
ਹਾਊਸਿੰਗ ਸੁਸਾਇਟੀ ਦੀ ਪੰਜਵੀਂ ਮੰਜ਼ਲ 'ਤੇ ਰਹਿੰਦੀ ਸੀ।
ਵੀਰਵਾਰ ਨੂੰ 6.30 ਵਜੇ ਦੇ ਕਰੀਬ, ਜਦੋਂ ਕੁਝ ਗੁਆਢੀਆ ਨੇ ਹਰਸ਼ਿਕਾ ਨੂੰ ਹਾਊਸਿੰਗ ਕੰਪਲੈਕਸ ਦੀ ਅੱਠਵੇਂ ਮੰਜ਼ਲ ਦੇ ਪੈਰਾਪੇਟ 'ਤੇ ਖੜ੍ਹੇ ਵੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਕ ਅਧਿਕਾਰੀ ਨੇ ਕਿਹਾ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ, ''ਜਦੋਂ ਉਹ ਜ਼ਮੀਨ 'ਤੇ ਡਿੱਗ ਪਈ, ਤਾਂ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।"
ਖੁਦਕੁਸ਼ੀ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਹੈ ਅੇਤ ਪੁਲਿਸ ਵੱਲੋਂ ਉਸਦੇ ਫੋਨ ਅਤੇ ਦੋਸਤਾਂ ਤੋਂ ਪੁੱਛਗਿਛ ਜਾਰੀ ਹੈ।
—PTC News