Sun, Apr 28, 2024
Whatsapp

ਸ਼ਰਮਨਾਕ -ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੜਕੀ ਨਾਲ ਕੀਤਾ ਜ਼ਬਰ-ਜਨਾਹ

Written by  Kaveri Joshi -- September 04th 2020 04:11 PM -- Updated: September 04th 2020 05:27 PM
ਸ਼ਰਮਨਾਕ -ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੜਕੀ ਨਾਲ ਕੀਤਾ ਜ਼ਬਰ-ਜਨਾਹ

ਸ਼ਰਮਨਾਕ -ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੜਕੀ ਨਾਲ ਕੀਤਾ ਜ਼ਬਰ-ਜਨਾਹ

ਸੁਲਤਾਨਪੁਰ ਲੋਧੀ- ਸ਼ਰਮਨਾਕ -ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੜਕੀ ਨਾਲ ਕੀਤਾ ਜ਼ਬਰ-ਜਨਾਹ:-ਦਿਨ-ਬਦਿਨ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ਅਤੇ ਜ਼ਬਰ-ਜਨਾਹ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਹਵਸ ਦੀ ਆੜ 'ਚ ਮਾਸੂਮ ਲੜਕੀਆਂ ਦੀ ਜ਼ਿੰਦਗੀ ਤਬਾਹ ਕਰਨ ਦੀਆਂ ਵਾਰਦਾਤਾਂ ਆਏ ਦਿਨ ਹੀ ਸੁਣਨ ਨੂੰ ਮਿਲਦੀਆਂ ਹਨ। ਅਜਿਹੀ ਹੀ ਇੱਕ ਖ਼ਬਰ ਸੁਲਤਾਨਪੁਰ ਲੋਧੀ ਤੋਂ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਨੀਚਤਾ ਦੀ ਹੱਦ ਪਾਰ ਕਰਦਿਆਂ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਦਰਅਸਲ, ਵਿਅਕਤੀ ਵੱਲੋਂ ਪਹਿਲਾਂ ਲੜਕੀ ਦੀ ਮਰਜ਼ੀ ਬਗ਼ੈਰ ਜ਼ਬਰਨ ਸਬੰਧ ਬਣਾਏ ਗਏ, ਫ਼ਿਰ ਜਦੋਂ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ ਤਾਂ ਉਕਤ ਵਿਅਕਤੀ ਵੱਲੋਂ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਕਈ ਦਿਨਾਂ ਤੱਕ ਉਸਦਾ ਸਰੀਰਕ ਸ਼ੋਸ਼ਣ ਕੀਤਾ । ਇਸ ਘਟਨਾ ਬਾਰੇ ਐੱਸ.ਐੱਚ.ਓ ਜਸਬੀਰ ਸਿੰਘ ਅਨੁਸਾਰ , ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਕੁੜੀ ਨੇ ਦੱਸਿਆ ਕਿ ਉਪਰੋਕਤ ਨੌਜਵਾਨ ਦਾ ਅਕਸਰ ਉਸ ਦੇ ਘਰ ਆਉਣ-ਜਾਣ ਲੱਗਾ ਰਹਿੰਦਾ ਸੀ। ਪਹਿਲਾਂ ਉਸ ਨਾਲ ਵਿਅਕਤੀ ਨੇ ਜਬਰਦਸਤੀ ਕੀਤੀ, ਅਤੇ ਇਸ ਬਾਰੇ ਕੁੜੀ ਦੁਆਰਾ ਘਰਦਿਆਂ ਨੂੰ ਇਤਲਾਹ ਕੀਤੇ ਜਾਣ ਉਪਰੰਤ ਮੌਤ ਦੇ ਘਾਟ ਉਤਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਡਰਾ-ਧਮਕਾ ਕੇ ਉਸ ਨਾਲ ਕੁਕਰਮ ਕੀਤਾ ਗਿਆ। ਲੜਕੀ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਇਕੱਲੀ ਪਾਣੀ ਲੈਣ ਲਈ ਗਈ, ਤਾਂ ਉਸ ਵਿਅਕਤੀ ਨੇ ਫਿਰ ਉਸਨੇ ਦਬੋਚ ਲਿਆ ਅਤੇ ਆਪਣੇ ਘਰ ਲਿਜਾਣ ਲੱਗਿਆ, ਜਦੋਂ ਉਸਨੇ ਆਪਣਾ ਆਪ ਛੁਡਾਉਂਦੀ ਨੇ ਰੌਲੇ ਪਾਇਆ ਤਾਂ ਉਸਦਾ ਭਰਾ ਭੱਜਾ ਆਇਆ ਅਤੇ ਉਸਨੇ ਛੁਡਾ ਕੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਥਾਣਾ ਮੁਖੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 376,506 ਆਈਪੀਸੀ ਧਾਰਾ ਤਹਿਤ ਵਿਅਕਤੀ ਬਲਜਿੰਦਰ ਸਿੰਘ/ਪੁੱਤਰ ਪ੍ਰੀਤਮ ਸਿੰਘ ਤੇ ਉਸਦੇ ਭਰਾ ਗੁਲਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੁਆਰਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Top News view more...

Latest News view more...