Fri, Apr 26, 2024
Whatsapp

ਜੀਕੇ ਉੱਤੇ ਹਮਲੇ ਐਸ.ਐਫ.ਜੇ. ,ਕਾਂਗਰਸ ਅਤੇ ਸਰਨਾ ਭਰਾਵਾਂ ਦੀ ਸਾਜ਼ਿਸ਼:ਸੁਖਬੀਰ ਬਾਦਲ

Written by  Shanker Badra -- August 26th 2018 08:10 PM
ਜੀਕੇ ਉੱਤੇ ਹਮਲੇ ਐਸ.ਐਫ.ਜੇ. ,ਕਾਂਗਰਸ ਅਤੇ ਸਰਨਾ ਭਰਾਵਾਂ ਦੀ ਸਾਜ਼ਿਸ਼:ਸੁਖਬੀਰ ਬਾਦਲ

ਜੀਕੇ ਉੱਤੇ ਹਮਲੇ ਐਸ.ਐਫ.ਜੇ. ,ਕਾਂਗਰਸ ਅਤੇ ਸਰਨਾ ਭਰਾਵਾਂ ਦੀ ਸਾਜ਼ਿਸ਼:ਸੁਖਬੀਰ ਬਾਦਲ

ਜੀਕੇ ਉੱਤੇ ਹਮਲੇ ਐਸ.ਐਫ.ਜੇ. ,ਕਾਂਗਰਸ ਅਤੇ ਸਰਨਾ ਭਰਾਵਾਂ ਦੀ ਸਾਜ਼ਿਸ਼:ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਉੱਤੇ ਅਮਰੀਕਾ ਦੇ ਯੂਬਾ ਸਿਟੀ ਵਿਚ ਇੱਕ ਗੁਰਦੁਆਰੇ ਅੰਦਰ ਖਾਲਿਸਤਾਨੀਆਂ ਵੱਲੋਂ ਕੀਤੇ ਕਾਤਲਾਨਾ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਕੁੱਝ ਗੈਰ ਜ਼ਿੰਮੇਵਾਰ ਅਤੇ ਗੈਰ ਧਾਰਮਿਕ ਲੋਕਾਂ ਵੱਲੋਂ ਕੀਤੀ ਇੱਕ 'ਨਾਮੁਆਫੀਯੋਗ ਹਰਕਤ' ਕਰਾਰ ਦਿੱਤਾ ਹੈ।ਗੁਰਦੁਆਰੇ ਵਰਗੇ ਪਵਿੱਤਰ ਸਥਾਨ ਉੱਤੇ ਇੱਕ ਗੁਰਸਿੱਖ ਵਿਅਕਤੀ ਉੱਤੇ ਕੀਤੇ ਇਸ ਹਮਲੇ ਨੂੰ ਵਹਿਸ਼ੀਆਨਾ,ਅਣਮਨੁੱਖੀ ਅਤੇ ਬੁਜ਼ਦਿਲਾਨਾ ਕਾਰਵਾਈ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਹਮਲਾ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ ਹੈ।ਉਹਨਾਂ ਕਿਹਾ ਕਿ ਸਿੱਖਾਂ ਦੇ ਗੁਰਦੁਆਰੇ ਬਿਨਾਂ ਕਿਸੇ ਜਾਤ,ਨਸਲ,ਧਰਮ ਅਤੇ ਲਿੰਗ ਦਾ ਵਿਤਕਰਾ ਕੀਤੇ ਸਾਰੇ ਲੋਕਾਂ ਲਈ ਖੁੱਲ੍ਹੇ ਹੁੰਦੇ ਹਨ।ਇੱਕ ਗੁਰਸਿੱਖ ਉੱਤੇ ਹਮਲਾ ਕਰਨਾ ਆਪਣੇ ਆਪ ਵਿਚ ਸਿੱਖ ਧਰਮ ਉੱਤੇ ਹਮਲਾ ਕਰਨ ਦੇ ਬਰਾਬਰ ਹੈ ਅਤੇ ਉਹਨਾਂ ਹਜ਼ਾਰਾਂ ਸਿੱਖਾਂ ਉੱਤੇ ਹਮਲਾ ਕਰਨ ਦੇ ਤੁੱਲ ਹੈ,ਜਿਹਨਾਂ ਨੇ ਡੀਐਸਜੀਐਮਸੀ ਵਰਗੀ ਵੱਕਾਰੀ ਸੰਸਥਾ ਦੇ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਪ੍ਰਧਾਨ ਚੁਣਿਆ ਹੈ।ਸ.ਬਾਦਲ ਨੇ ਕਿਹਾ ਕਿ ਹੁਣ ਇਹ ਗੱਲ ਪੂਰੀ ਤਰ੍ਹਾਂ ਸਾਬਿਤ ਹੋ ਚੁੱਕੀ ਹੈ ਕਿ ਜੀਕੇ ਉੱਤੇ ਲਗਾਤਾਰ ਹੋ ਰਹੇ ਹਮਲਿਆਂ ਪਿੱਛੇ ਰਾਇਸ਼ੁਮਾਰੀ 2020 ਕਰਵਾਉਣ ਵਾਲੀ ਸੰਸਥਾ ਸਿੱਖ ਫਾਰ ਜਸਟਿਸ,ਕਾਂਗਰਸ ਪਾਰਟੀ ਅਤੇ ਸਰਨਾ ਭਰਾ ਜ਼ਿੰਮੇਵਾਰ ਹਨ। ਇਸ ਘਿਣਾਉਣੀ ਹਰਕਤ ਲਈ ਸਿੱਖਸ ਫਾਰ ਜਸਟਿਸ,ਕਾਂਗਰਸ ਪਾਰਟੀ ਅਤੇ ਸਰਨਾ ਭਰਾਵਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸ.ਬਾਦਲ ਨੇ ਕਿਹਾ ਕਿ ਇਹਨਾਂ ਹਮਲਾਵਰਾਂ ਦੀ ਅਗਵਾਈ ਗਗਨਦੀਪ ਸਿੰਘ ਨਾਂ ਦੇ ਵਿਅਕਤੀ ਨੇ ਕੀਤੀ ਸੀ, ਜੋ ਕਿ 1984 ਵਿਚ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਵਿਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ ਰਹੇ ਮੁੱਖ ਗਵਾਹ ਜਸਵੀਰ ਸਿੰਘ ਦਾ ਬੇਟਾ ਹੈ।ਜਸਵੀਰ ਸਿੰਘ ਟਾਈਟਲਰ ਤੋਂ ਪੈਸੇ ਕੇ ਗਵਾਹੀ ਤੋ ਮੁਕਰ ਗਿਆ ਸੀ। ਉਸ ਦੇ ਬੇਟੇ ਨੇ ਹੁਣ ਟਾਈਟਲਰ ਦੇ ਇਸ਼ਾਰੇ ਉੱਤੇ ਇਹ ਸਭ ਕੀਤਾ ਹੈ।ਉਹਨਾਂ ਕਿਹਾ ਕਿ ਜੀ.ਕੇ ਕਾਫੀ ਸਮੇਂ ਤੋਂ ਟਾਈਟਲਰ ਦੀ ਹਿਟ ਲਿਸਟ ਉੱਤੇ ਹਨ,ਕਿਉਂਕਿ ਉਹਨਾਂ ਨੇ ਟਾਇਟਲਰ ਖਿਲਾਫ ਇੱਕ ਸਟਿੰਗ ਆਪਰੇਸ਼ਨ ਦੀ ਟੇਪ ਜਾਰੀ ਕੀਤੀ ਸੀ,ਜਿਸ ਵਿਚ ਟਾਇਟਲਰ ਨੇ ਕੈਮਰੇ ਦੇ ਸਾਹਮਣੇ ਇਹ ਕਬੂਲ ਕਰਦਾ ਨਜ਼ਰ ਆਇਆ ਸੀ ਕਿ ਉਸ ਨੇ 100 ਤੋਂ ਵੱਧ ਸਿੱਖ ਮਾਰੇ ਸਨ।ਸਰਨਾ ਭਰਾ ਵੀ ਡੀਐਸਜੀਐਮਸੀ ਚੋਣਾਂ ਵਿੱਚ ਕੁੱਝ ਸਾਲ ਪਹਿਲਾਂ ਜੀਕੇ ਵੱਲੋਂ ਮਿਲੀ ਹਾਰ ਤੋਂ ਔਖੇ ਹਨ ਅਤੇ ਕਾਂਗਰਸੀ ਆਗੂਆਂ ਨਾਲ ਘਿਓ-ਖਿਚੜੀ ਹੋ ਕੇ ਰਹਿੰਦੇ ਹਨ। ਸ.ਬਾਦਲ ਨੇ ਕਿਹਾ ਕਿ ਲੰਡਨ ਵਿਚ ਰਾਇਸ਼ੁਮਾਰੀ 2020 ਦੀ ਮੁਹਿੰਮ ਚਲਾਉਣ ਵਾਲੀ ਸਿੱਖਸ ਫਾਰ ਜਸਟਿਸ ਵੀ ਜੀ.ਕੇ ਦੇ ਪੂਰੀ ਤਰ੍ਹਾਂ ਖਿਝੀ ਹੋਈ ਹੈ।ਇਹ ਸੰਸਥਾ ਜੀ.ਕੇ ਨੂੰ ਚਿਤਾਵਨੀ ਦੇ ਚੁੱਕੀ ਹੈ ਕਿ ਜੇਕਰ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਵਾਸਤੇ ਸਿੱਖਾਂ ਅਤੇ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਉਣ ਲਈ ਅਮਰੀਕਾ ਅਤੇ ਦੂਜੇ ਮੁਲਕਾਂ ਦੇ ਦੌਰੇ ਬੰਦ ਨਾ ਕੀਤੇ ਤਾਂ ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ।ਉਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸਿੱਖ ਦੇ ਧਰਮ ਦੇ ਆਪੂੰ ਬਣੇ ਆਗੂ ਸਿੱਖ ਸਿਧਾਂਤਾਂ ਦੇ ਹੀ ਉਲਟ ਕੰਮ ਕਰ ਰਹੇ ਹਨ।ਇਹਨਾਂ ਵਿਚੋਂ ਬਹੁਤ ਵਿਅਕਤੀ ਪਤਿਤ ਸਿੱਖ ਹਨ,ਜੋ ਰਹਿਤ ਮਰਿਆਦਾ ਨੂੰ ਵੀ ਨਹੀਂ ਮੰਨਦੇ। ਸਾਬਕਾ ਉਪ ਮੁੱਖ ਮੰਤਰੀ ਸ.ਬਾਦਲ ਨੇ ਕਿਹਾ ਕਿ ਪਾਰਟੀ ਜਲਦੀ ਹੀ ਦੌਰੇ ਉੱਤੇ ਜਾਣ ਵਾਲੇ ਸਿੱਖ ਆਗੂਆਂ ਉੱਤੇ ਹਮਲਿਆਂ ਦਾ ਮੁੱਦਾ ਅਮਰੀਕੀ ਸਰਕਾਰ ਕੋਲ ਉਠਾਉਣ ਲਈ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕਰੇਗੀ ਤਾਂ ਕਿ ਇਹਨਾਂ ਘਿਣਾਉਣੇ ਅਪਰਾਧਾਂ ਦੇ ਦੋਸ਼ੀਆਂ ਅਤੇ ਇਹਨਾਂ ਦੀ ਮੱਦਦ ਕਰਨ ਵਾਲਿਆਂ ਨੂੰ ਸਜ਼ਾ ਦਿਵਾਈ ਜਾ ਸਕੇ। -PTCNews


Top News view more...

Latest News view more...