ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਆਹਮਣੋ -ਸਾਹਮਣੇ ਹੋਈ ਟੱਕਰ , ਸਵਾਰੀਆਂ ਅਤੇ ਡਰਾਈਵਰ ਜ਼ਖ਼ਮੀ

By Shanker Badra - August 22, 2021 4:08 pm

ਗੁਰਾਇਆ : ਗੁਰਾਇਆ ਨਜ਼ਦੀਕ ਪੈਂਦੇ ਪਿੰਡ ਰੁੜਕਾ ਕਲਾਂ ‘ਚ ਅੱਜ 2 ਬੱਸਾਂ ਦੀ ਸਿੱਧੀ ਟੱਕਰ ਹੋ ਗਈ ਹੈ। ਇਸ ਟੱਕਰ ਦੌਰਾਨ ਦੋਵਾਂ ਬੱਸਾਂ ‘ਚ ਬੈਠੀਆਂ ਸਵਾਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।

ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਆਹਮਣੋ -ਸਾਹਮਣੇ ਹੋਈ ਟੱਕਰ , ਸਵਾਰੀਆਂ ਅਤੇ ਡਰਾਈਵਰ ਜ਼ਖ਼ਮੀ

ਜਲੰਧਰ ‘ਚ ਕਿਸਾਨੀ ਧਰਨਾ ਲੱਗਾ ਹੋਣ ਕਰਕੇ ਪ੍ਰਸ਼ਾਸ਼ਨ ਵਲੋਂ ਰੂਟ ਡਿਵਾਰਟ ਕੀਤਾ ਹੋਇਆ ਹੈ, ਜਿਸ ਦੇ ਚੱਲਦਿਆ ਲੁਧਿਆਣਾ ਤੋਂ ਜਲੰਧਰ ਨੂੰ ਜਾਣ ਵਾਲੀਆਂ ਬੱਸਾਂ ਗੁਰਾਇਆ ਤੋਂ ਜੰਡਿਆਲਾ ਰੋਡ ਰਾਹੀ ਜਲੰਧਰ ਨੂੰ ਜਾਂਦੀਆ ਹਨ।

ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਆਹਮਣੋ -ਸਾਹਮਣੇ ਹੋਈ ਟੱਕਰ , ਸਵਾਰੀਆਂ ਅਤੇ ਡਰਾਈਵਰ ਜ਼ਖ਼ਮੀ

ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ ਨੂੰ ਜਾ ਰਹੀ ਬੱਸ ਜਦ ਗੁਰਾਇਆ ਨੇੜਲੇ ਪਿੰਡ ਰੁੜਕਾ ਕਲਾਂ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਮਿੰਨੀ ਬੱਸ ਨਾਲ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਇਸ ਰਸਤੇ ਰਾਹੀ ਲੰਘਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ ਹੈ।

ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਆਹਮਣੋ -ਸਾਹਮਣੇ ਹੋਈ ਟੱਕਰ , ਸਵਾਰੀਆਂ ਅਤੇ ਡਰਾਈਵਰ ਜ਼ਖ਼ਮੀ

ਇਸ ਹਾਦਸੇ ਦਾ ਸ਼ਿਕਾਰ ਹੋਈਆਂ ਸਵਾਰੀਆਂ ਨੇ ਕਿਹਾ ਕਿ ਇਸ ਸੜਕੀ ਹਾਦਸੇ ‘ਚ ਜਿਥੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਥੇ ਹੀ ਲੋਕ ਆਪਣੀ ਮੰਜ਼ਿਲ ਤੱਕ ਜਾਣ ਲਈ ਵੀ ਕਾਫੀ ਖੱਜਲ ਖੁਆਰ ਹੋ ਰਹੇ ਹਨ। ਇਸ ਮੌਕੇ 'ਤੇ ਪੁੱਜੇ ਚੌਂਕੇ ਚਾਰਜ ਰੁੜਕਾ ਕਲਾਂ ਹਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews

adv-img
adv-img