Fri, Apr 26, 2024
Whatsapp

ਸਰਕਾਰਾਂ ਹਮੇਸ਼ਾ ਰਹੀਆਂ ਹਨ ਦਲਿਤ ਪਛੜੇ ਵਰਗਾਂ ਵਿਰੋਧੀ - ਬਸਪਾ ਪੰਜਾਬ ਪ੍ਰਧਾਨ

Written by  Jagroop Kaur -- October 19th 2020 07:33 PM
ਸਰਕਾਰਾਂ ਹਮੇਸ਼ਾ ਰਹੀਆਂ ਹਨ ਦਲਿਤ ਪਛੜੇ ਵਰਗਾਂ ਵਿਰੋਧੀ - ਬਸਪਾ ਪੰਜਾਬ ਪ੍ਰਧਾਨ

ਸਰਕਾਰਾਂ ਹਮੇਸ਼ਾ ਰਹੀਆਂ ਹਨ ਦਲਿਤ ਪਛੜੇ ਵਰਗਾਂ ਵਿਰੋਧੀ - ਬਸਪਾ ਪੰਜਾਬ ਪ੍ਰਧਾਨ

ਖਰੜ : ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਘਪਲੇ ਨੂੰ ਲੈ ਕੇ ਬੁਹਜਨ ਸਮਾਜ ਪਾਰਟੀ ਪੰਜਾਬ ਵਲੋਂ ਅੱਜ ਖਰੜ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਸਮੂਹਿਕ ਤੌਰ ਤੇ ਵਿਸ਼ਾਲ ਰੋਹ ਅੰਦੋਲਨ ਦੇ ਰੂਪ ਵਿਚ ਬਦਲਦਾ ਨਜ਼ਰ ਆ ਰਿਹਾ ਹੈ। ਪ੍ਰਦਰਸ਼ਨ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਵਿਪਲ ਕੁਮਾਰ ਅਤੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਪੁੱਜੇ। ਸ੍ਰੀ ਬੈਨੀਪਾਲ ਨੇ ਕਿਹਾ ਕਿ ਅੱਜ ਪੰਜਾਬ ਵਿਚ ਦਲਿਤ ਪਛੜਾ ਤੇ ਕਿਸਾਨ ਲਗਾਤਾਰ ਸੜਕਾਂ ਤੇ ਆਪਣੇ ਹੱਕਾਂ ਦੀ ਲੜਾਈ ਲਈ ਸੰਘਰਸ਼ ਕਰ ਰਹੇ ਹਨ ਉਹਨਾਂ ਦੀ ਲੜਾਈ ਬਸਪਾ ਲੜੇਗੀ। ਸ੍ਰੀ ਵਿਪਲ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਤੱਕ ਪਛੜਾ ਵਰਗ ਦੀ ਮੰਡਲ ਕਮਿਸ਼ਨ ਰਿਪੋਰਟ ਹਾਲੀ ਤੱਕ ਲਾਗੂ ਨਹੀਂ ਕੀਤੀ ਗਈ ਜਦੋਂ ਕਿ ਆਜ਼ਾਦੀ ਨੂੰ 73 ਸਾਲ ਗੁਜ਼ਰ ਚੁੱਕੇ ਹਨ।Dalit backward classesprotest against scholarship scamਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬੁਲੰਦ ਆਵਾਜ਼ ਵਿਚ ਕਾਂਗਰਸ ਨੂੰ ਲਲਕਾਰਿਆ ਕਿ ਪੰਜਾਬ ਵਿੱਚ ਸਰਕਾਰਾਂ ਨੇ ਆਜ਼ਾਦੀ ਦੇ 73 ਸਾਲਾਂ ਵਿਚ ਦਲਿਤ ਪਛੜਾ ਵਰਗ ਨੂੰ ਰਗੜਨ ਤੋਂ ਬਗ਼ੈਰ ਕੀ ਕੀਤਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, 85 ਵੀ ਸੋਧ, ਮੰਡਲ ਕਮਿਸ਼ਨ ਰਿਪੋਰਟ , ਨੌਕਰੀਆਂ ਦਾ ਬੈਕਲਾਗ, ਵਜ਼ੀਫੇ ਚ ਘਪਲੇ ਆਦਿ ਮੁਦਿਆਂ ਉਪਰ ਅੰਕੜਿਆਂ ਨਾਲ ਆਵਾਜ਼ ਉਠਾਈ। ਉਹਨਾਂ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਅਤੇ ਉਤਰ ਪ੍ਰਦੇਸ਼ ਤੋਂ ਆਉਂਦੇ ਸਸਤੇ ਝੋਨੇ ਦੇ ਟਰਾਲੇ ਕਾਂਗਰਸ ਦੀ ਮਿਲੀ ਭੁਗਤ ਨਾਲ ਘੁਟਾਲੇ ਹੋ ਰਹੇ ਹਨ । ਉਹਨਾਂ ਕਿਹਾ ਕਿ ਬਸਪਾ ਨੇ ਆਪਣੇ ਅੰਦੋਲਨ ਰਾਹੀਂ ਪੰਜਾਬ ਦੀ ਰਾਜਨੀਤੀ ਦਾ ਮਾਹੌਲ ਬਦਲ ਦਿੱਤਾ ਹੈ। ਹੁਣ ਪੰਜਾਬ ਵਿੱਚ ਬਸਪਾ ਰਾਜਨੀਤੀ ਦੇ ਅਹਿਮ ਧੂਰੇ ਦੇ ਰੂਪ ਵਿਚ ਬਣਨ ਜਾ ਰਹੀ ਹੈ। [caption id="attachment_441574" align="aligncenter" width="438"]protest against scholarship scam protest against scholarship scam[/caption] ਬਸਪਾ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ ਬਸਪਾ ਪੰਜਾਬ ਵਿੱਚ ਇੱਕਮੁੱਠ ਹੋਕੇ ਜਮੀਨੀ ਪੱਧਰ ਤੇ ਵਿਚਰ ਰਹੀ ਹੈ ਜਿਸਦਾ ਨਤੀਜ਼ਾ ਹੈ ਕਿ ਹੈ ਕਿ ਬਸਪਾ ਪੰਜਾਬ ਵਿੱਚ ਅੱਠ ਵੱਡੇ ਪ੍ਰੋਗਰਾਮ ਕਰ ਚੁੱਕੀ ਹੈ ਅਤੇ ਅਗਲੇ ਤਿੰਨ ਪ੍ਰੋਗਰਾਮ 28 ਅਕਤੂਬਰ ਨੂੰ ਜਲੰਧਰ, 2 ਨਵੰਬਰ ਫਰੀਦਕੋਟ ਅਤੇ 6 ਨਵੰਬਰ ਨੂੰ ਲੁਧਿਆਣਾ ਵਿਖੇ ਇਸ ਅੰਦੋਲਨ ਦੀ ਕੜੀ ਦਾ ਆਖਰੀ ਪ੍ਰੋਗਰਾਮ ਕਰੇਗੀ। ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨੇ ਮੰਚ ਸੰਚਾਲਨ ਕਰਦੇ ਕਿਹਾ ਕਿ ਬਸਪਾ ਪੰਜਾਬ ਵਿੱਚ ਮੌਜੂਦਾ ਪੰਜਾਬ ਪ੍ਰਧਾਨ ਦੀ ਅਗਵਾਈ ਵਿੱਚ ਦਿਨ ਰਾਤ ਦੋਗਣੀ ਚੌਗੁਣੀ ਨਹੀਂ ਦਸ ਗੁਣਾ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ। ਇਸ ਮੌਕੇ ਸੂਬਾ ਜਰਨਲ ਸਕੱਤਰ ਨਛੱਤਰ ਪਾਲ, ਭਗਵਾਨ ਸਿੰਘ ਚੌਹਾਨ, ਰਛਪਾਲ ਸਿੰਘ ਰਾਜੂ, ਹਰਜੀਤ ਸਿੰਘ ਲੋਗੀਆ, ਰਾਜਾ ਰਾਜਿੰਦਰ ਸਿੰਘ ਨਨਹੇੜੀਆ, ਭੈਣ ਕੁਲਵੰਤ ਕੌਰ, ਸੋਢੀ ਵਿਕਰਮ ਸਿੰਘ, ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਸੁਖਦੇਵ ਚਪੜਚਿੜੀ, ਬਲਜਿੰਦਰ ਮਾਮੂਪੁਰ, ਪ੍ਰਵੀਨ ਬੰਗਾ, ਹਰਬੰਸ ਸਿੰਘ ਚਣਕੋਆ, ਮਾ ਨਛੱਤਰ ਸਿੰਘ, ਸੁਰਿੰਦਰਪਾਲ ਸਿੰਘ ਸਹੋੜਾ ਹਰਨੇਕ ਸਿੰਘ ਮੋਹਾਲੀ, ਸੁਖਵਿੰਦਰ ਸਿੰਘ ਮੋਠਾਪੁਰ, ਹਰਨੇਕ ਸਿੰਘ ਦੇਵਪੁਰੀ, ਜਸਵੀਰ ਸਿੰਘ, ਔਲੀਅਪੁਰ, ਵੇਦ ਪ੍ਰਕਾਸ਼, ਹਰਦੀਪ ਸਿੰਘ, ਡਾ ਜਰਨੈਲ ਸਿੰਘ, ਹਰਪ੍ਰੀਤ ਸਿੰਘ, ਮਾਸਟਰ ਜਗਦੀਸ਼ ਸਿੰਘ, ਹਾਕਮ ਸਿੰਘ ਮਸ਼ਲੀ, ਪ੍ਰਭਜੋਤ ਸਿੰਘ ਰਛਪਾਲ ਮਹਾਲੋਂ, ਮਾਂ ਰਾਮਪਾਲ ਅਬਿਆਣਾ, ਜਗਜੀਤ ਛਰਬਰ, ਨੀਲਮ ਸਹਿਜਲ ਆਦਿ ਵੱਡੀ ਗਿਣਤੀ ਵਿਚ ਬਸਪਾ ਵਰਕਰ ਸ਼ਾਮਿਲ ਸਨ ।Punjab YAD Protest Against Sadhu Dharamsot in SC Scholarship Scam


Top News view more...

Latest News view more...