Thu, Apr 25, 2024
Whatsapp

ਝੂਠੀਆਂ ਅਤੇ ਅਸ਼ਲੀਲ ਖ਼ਬਰਾਂ ਫੈਲਾਉਣ ਵਾਲੇ ਹੋ ਜਾਓ ਸਾਵਧਾਨ !

Written by  Jagroop Kaur -- February 25th 2021 04:06 PM
ਝੂਠੀਆਂ ਅਤੇ ਅਸ਼ਲੀਲ ਖ਼ਬਰਾਂ ਫੈਲਾਉਣ ਵਾਲੇ ਹੋ ਜਾਓ ਸਾਵਧਾਨ !

ਝੂਠੀਆਂ ਅਤੇ ਅਸ਼ਲੀਲ ਖ਼ਬਰਾਂ ਫੈਲਾਉਣ ਵਾਲੇ ਹੋ ਜਾਓ ਸਾਵਧਾਨ !

ਹੁਣ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨੀ ਪਵੇਗੀ ਭਾਰੀ ਜੀ ਹਾਂ ਸਰਕਾਰ ਨੇ ਸੋਸ਼ਲ ਮੀਡੀਆ ਮੰਚਾਂ ਦੀ ਦੁਰਵਰਤੋਂ ਰੋਕਣ ਲਈ ਵੀਰਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਐਲਾਨ ਕੀਤੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਧੀਨ ਸੰਬੰਧਤ ਕੰਪਨੀਆਂ ਲਈ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਰਨਾ, ਸ਼ਰਾਰਤਪੂਰਨ ਸੂਚਨਾ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਵਿਅਕਤੀ ਦਾ ਖ਼ੁਲਾਸਾ ਕਰਨ ਅਤੇ ਅਸ਼ਲੀਲ ਸਮੱਗਰੀ ਤੇ ਔਰਤਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਵਰਗੀ ਸਮੱਗਰੀ ਨੂੰ 24 ਘੰਟਿਆਂ ਅੰਦਰ ਹਟਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਮੰਚਾਂ ਦੀ ਵਾਰ-ਵਾਰ ਗਲਤ ਵਰਤੋਂ ਅਤੇ ਫਰਜ਼ੀ ਖ਼ਬਰਾਂ ਦੇ ਪ੍ਰਸਾਰ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਸਰਕਾਰ 'ਸਾਫ਼ਟ ਟਚ' ਨਿਯਮ ਲਿਆ ਰਹੀ ਹੈ। ਨਵੇਂ ਨਿਯਮਾਂ ਅਨੁਸਾਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਰਨੀ ਹੋਵੇਗੀ ਜੋ 24 ਘੰਟਿਆਂ ਅੰਦਰ ਸ਼ਿਕਾਇਤ ਦਰਜ ਕਰੇਗਾ।How Students Can Spot Fake News On Social Media ਪੜ੍ਹੋ ਹੋਰ ਖ਼ਬਰਾਂ :ਮਰਹੂਮ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ‘ਚ ਪਹੁੰਚੇ ਬੱਬੂ ਮਾਨ ਤੇ ਹਰਭਜਨ ਮਾਨ , ਭੇਂਟ ਕੀਤੀ ਸ਼ਰਧਾਂਜਲੀ ਸ਼ਿਕਾਇਤ ਦਾ ਹੱਲ ਕਰਨ ਵਾਲੇ ਅਧਿਕਾਰੀ ਦਾ ਨਿਵਾਸ ਭਾਰਤ 'ਚ ਹੋਣਾ ਚਾਹੀਦਾ ਅਤੇ ਸੋਸ਼ਲ ਮੀਡੀਆ ਮੰਚਾਂ ਨੂੰ ਮਹੀਨਾਵਾਰ ਰੂਪ ਨਾਲ ਪਾਲਣ ਰਿਪੋਰਟ ਦਾਇਰ ਕਰਨੀ ਹੋਵੇਗੀ। ਸਰਕਾਰ ਜਾਂ ਅਦਾਲਤ ਦੇ ਕਹਿਣ 'ਤੇ ਸੋਸ਼ਲ ਮੀਡੀਆ ਮੰਚਾਂ ਨੂੰ ਸ਼ਰਾਰਤਪੂਰਨ ਸੂਚਨਾ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਵਿਅਕਤੀ ਦਾ ਖ਼ੁਲਾਸਾ ਕਰਨਾ ਹੋਵੇਗਾ।


Top News view more...

Latest News view more...