ਭਾਰਤ ਵਿੱਚ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਪਹਿਲੀ ਮੌਤ ਦੀ ਪੁਸ਼ਟੀ, 68 ਸਾਲਾ ਬਜ਼ੁਰਗ ਨੇ ਤੋੜਿਆ ਦਮ
ਨਵੀਂ ਦਿੱਲੀ : ਭਾਰਤ ਵਿਚਕੋਰੋਨਾ ਵੈਕਸੀਨ ਲਗਵਾਏ ਜਾਣ ਤੋਂ ਬਾਅਦ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਵੈਕਸੀਨ ਲੱਗਣ ਕਾਰਨ ਇਕ 68 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਕੇਂਦਰ ਸਰਕਾਰ ਵੱਲੋਂ ਗਠਿਤ ਪੈਨਲ ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ। ਵੈਕਸੀਨ ਲੱਗਣ ਤੋਂ ਬਾਅਦ ਗੰਭੀਰ ਬਿਮਾਰੀ ਹੋਣ ਜਾਂ ਮੌਤ ਹੋਣ ਨੂੰ ਵਿਗਿਆਨਕ ਭਾਸ਼ਾ ਵਿੱਚ ਐਡਵਰਸ ਇਵੈਂਟ ਫਾਲੋਇੰਗ ਇਮਿਊਨਾਈਜ਼ੇਸ਼ਨ ((AEFI) ) ਕਿਹਾ ਜਾਂਦਾ ਹੈ। ਕੇਂਦਰ ਸਰਕਾਰ ਨੇ ਏਈਐਫਆਈ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।
[caption id="attachment_506629" align="aligncenter" width="300"]
ਭਾਰਤ ਵਿੱਚ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਪਹਿਲੀ ਮੌਤ ਦੀ ਪੁਸ਼ਟੀ, 68 ਸਾਲਾ ਬਜ਼ੁਰਗ ਨੇ ਤੋੜਿਆ ਦਮ[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ , ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ
ਇਸ ਕਮੇਟੀ ਨੇ ਟੀਕੇ ਤੋਂ ਬਾਅਦ 31 ਮੌਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਸ਼ਟੀ ਕੀਤੀ ਕਿ ਇੱਕ 68 ਸਾਲਾ ਵਿਅਕਤੀ ਦੀ ਮੌਤਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਐਨਾਫਾਈਲੈਕਸਿਸ ਨਾਲ ਹੋਈ ਹੈ। ਇਹ ਇਕ ਕਿਸਮ ਦੀ ਐਲਰਜੀ ਵਾਲੀ ਪ੍ਰਤੀਕ੍ਰਿਆ ਹੈ। ਬਜ਼ੁਰਗ ਨੂੰ ਟੀਕੇ ਦੀ ਪਹਿਲੀ ਖੁਰਾਕ 8 ਮਾਰਚ 2021 ਨੂੰ ਮਿਲੀ ਸੀ ਅਤੇ ਕੁਝ ਦਿਨਾਂ ਬਾਅਦ ਉਸਦੀ ਮੌਤ ਹੋ ਗਈ ਸੀ। ਏਈਐਫਆਈ ਕਮੇਟੀ ਦੇ ਚੇਅਰਮੈਨ ਡਾ: ਐਨ ਕੇ ਅਰੋੜਾ ਨੇ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ।
[caption id="attachment_506631" align="aligncenter" width="300"]
ਭਾਰਤ ਵਿੱਚ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਪਹਿਲੀ ਮੌਤ ਦੀ ਪੁਸ਼ਟੀ, 68 ਸਾਲਾ ਬਜ਼ੁਰਗ ਨੇ ਤੋੜਿਆ ਦਮ[/caption]
ਹਾਲਾਂਕਿ, ਉਸਨੇ ਇਸ ਮਾਮਲੇ ਵਿੱਚ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਤਿੰਨ ਹੋਰ ਮੌਤਾਂ ਦੀ ਵਜ੍ਹਾ ਵੈਕਸੀਨ ਮੰਨੀ ਜਾ ਰਹੀ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸਰਕਾਰੀ ਪੈਨਲ ਦੀ ਰਿਪੋਰਟ ਕਹਿੰਦੀ ਹੈ, ਵੈਕਸੀਨ ਸੰਬੰਧੀ ਸਾਰੇ ਪ੍ਰਤੀਕਰਮ ਜੋ ਹੁਣ ਸਾਹਮਣੇ ਆ ਰਹੇ ਹਨ, ਦੀ ਉਮੀਦ ਕੀਤੀ ਜਾ ਰਹੀ ਸੀ, ਜਿਸ ਦਾ ਕਾਰਨ ਮੌਜੂਦਾ ਵਿਗਿਆਨਕ ਸਬੂਤ ਦੇ ਅਧਾਰ 'ਤੇ ਟੀਕਾਕਰਣ ਨੂੰ ਮੰਨਿਆ ਜਾ ਸਕਦਾ ਹੈ। ਇਹ ਪ੍ਰਤੀਕ੍ਰਿਆਵਾਂ ਐਲਰਜੀ ਜਾਂ ਐਨਾਫਾਈਲੈਕਸਿਸ ਵਰਗੀ ਹੋ ਸਕਦੀਆਂ ਹਨ।
[caption id="attachment_506630" align="aligncenter" width="259"]
ਭਾਰਤ ਵਿੱਚ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਪਹਿਲੀ ਮੌਤ ਦੀ ਪੁਸ਼ਟੀ, 68 ਸਾਲਾ ਬਜ਼ੁਰਗ ਨੇ ਤੋੜਿਆ ਦਮ[/caption]
ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ
ਇਸੇ ਤਰਾਂ ਦੇ 2 ਹੋਰ ਮਾਮਲੇ ਵੀ ਆਏ ਸਾਹਮਣੇ
ਕਮੇਟੀ ਵੱਲੋਂ ਕੁੱਲ 31 ਮੌਤਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 18 ਟੀਕਾਕਰਨ ਨਾਲ ਕੋਈ ਸਬੰਧ ਨਹੀਂ ਵਿਖਾਈਆ। ਇਨ੍ਹਾਂ ਵਿੱਚੋਂ ਕੁੱਲ ਦੋ ਮੌਤਾਂ ਵਿੱਚ ਕੁਝ ਸ਼ੱਕ ਹੈ, ਹਾਲਾਂਕਿ ਅਜੇ ਤੱਕ ਅਜਿਹਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ,ਜੋ ਟੀਕੇ ਤੋਂ ਮੌਤ ਦੀ ਪੁਸ਼ਟੀ ਕਰਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਨਾਫਾਈਲੈਕਸਿਸ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੋਵਾਂ ਵਿਅਕਤੀਆਂ ਨੂੰ 16 ਜਨਵਰੀ ਅਤੇ 19 ਜਨਵਰੀ ਨੂੰ ਟੀਕਾ ਲਗਾਇਆ ਗਿਆ ਸੀ। ਉਹ ਦੋਵੇਂ ਜਵਾਨ ਸਨ। ਉਨ੍ਹਾਂ ਵਿਚੋਂ ਇਕ ਦੀ ਉਮਰ 22 ਸਾਲ ਅਤੇ ਇਕ 21 ਸਾਲਾਂ ਦੀ ਸੀ।
-PTCNews