30 ਸਾਲ ਪੁਰਾਣੀ ਰੰਜਿਸ਼ ਕਾਰਨ ਗ੍ਰੰਥੀ ਸਿੰਘ ਦਾ ਕਤਲ

By Baljit Singh - July 09, 2021 7:07 pm

ਬਰਨਾਲਾ: ਪੁਰਾਣੀ ਰੰਜਿਸ਼ ਨੂੰ ਲੈ ਕੇ ਨੇੜਲੇ ਪਿੰਡ ਸੇਖਾ ’ਚ ਇਕ ਗ੍ਰੰਥੀ ਦਾ ਉਸ ਦੇ ਹੀ ਸਾਥੀ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸੂਏ ’ਚ ਸੁੱਟ ਦਿੱਤਾ।

ਪੜੋ ਹੋਰ ਖਬਰਾਂ: ਬੰਗਲਾਦੇਸ਼: ਨੂਡਲਜ਼ ਫੈਕਟਰੀ ’ਚ ਲੱਗੀ ਭਿਆਨਕ ਅੱਗ, 40 ਮਜ਼ਦੂਰਾਂ ਦੀ ਮੌਤ

ਮ੍ਰਿਤਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਂਵੀ ਦਾ ਗ੍ਰੰਥੀ ਸੀ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਵਰਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਕੁਲਦੀਪ ਸਿੰਘ ਗੁਰਦੁਆਰੇ ’ਚ ਆਪਣੀ ਰੋਲ ਲਾਉਣ ਲਈ ਜਾ ਰਹੇ ਸੀ। ਮੈਂ ਉਨ੍ਹਾਂ ਨੂੰ ਛੱਡਣ ਲਈ ਸਕੂਟਰੀ ’ਤੇ ਜਾ ਰਿਹਾ ਸੀ। ਜਦੋਂ ਅਸੀਂ ਗੁਰਦੁਆਰੇ ਦੇ ਗੇਟ ਕੋਲ ਪੁੱਜੇ ਤਾਂ ਦਰਬਾਰਾ ਸਿੰਘ ਵਾਸੀ ਸੇਖਾ ਨੇ ਮੇਰੇ ਪਿਤਾ ’ਤੇ ਬਰਛਿਆਂ ਨਾਲ ਹਮਲਾ ਕਰ ਕੇ ਮਾਰ ਦਿੱਤਾ ਤੇ ਲਾਸ਼ ਨੂੰ ਸੂਏ ’ਚ ਸੁੱਟ ਦਿੱਤਾ ਅਤੇ ਖ਼ੁਦ ਹੀ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ।

ਪੜੋ ਹੋਰ ਖਬਰਾਂ: PSGPC ਨੇ ਦਿੱਤਾ ਬੀਬੀ ਜਗੀਰ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਰਤਾਰਪੁਰ ਸਾਹਿਬ ਆਉਣ ਦਾ ਸੱਦਾ

ਮੇਰੇ ਪਿਤਾ ਦੀ ਲਾਸ਼ ਹੰਡਿਆਇਆ ਕੋਲੋਂ ਸੂਏ ’ਚੋਂ ਮਿਲੀ ਹੈ। ਦੋਸ਼ੀ ਨੇ 30 ਸਾਲ ਪੁਰਾਣੀ ਰੰਜਿਸ਼ ਦੇ ਕਾਰਨ ਮੇਰੇ ਪਿਤਾ ਦਾ ਕਤਲ ਕੀਤਾ ਹੈ। ਥਾਣਾ ਸਦਰ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ ਦਰਬਾਰਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਦਕਿ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ।

ਪੜੋ ਹੋਰ ਖਬਰਾਂ: ਪੰਜਾਬ ‘ਚ ਮੁੱਕਣ ਕੰਡੇ ਕੋਰੋਨਾ ਵੈਕਸੀਨ ਦਾ ਸਟਾਕ, ਮੁੱਖ ਮੰਤਰੀ ਨੇ ਕੀਤੀ ਕੇਂਦਰ ਨੂੰ ਅਪੀਲ

-PTC News

adv-img
adv-img