-PTC News
ਦੁੱਖਦਾਈ: ਅਮਰੀਕਾ 'ਚ ਟਰੱਕ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਮੌਤ
ਜਲੰਧਰ: ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਲੜੋਈ ਦੇ 29 ਸਾਲਾ ਨੌਜਵਾਨ ਸਵਿੰਦਰਜੀਤ ਸਿੰਘ ਦੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ 'ਚ ਟਰੱਕ ਪਲਟਣ ਕਾਰਣ ਮੌਤ ਹੋ ਗਈ। ਰੋਜ਼ੀ-ਰੋਟੀ ਦੀ ਭਾਲ 'ਚ ਉਹ ਸਾਲ 2013 'ਚ ਅਮਰੀਕਾ ਗਿਆ ਸੀ ਅਤੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਪੁੱਤ ਅਜੇ ਕੁਆਰਾ ਸੀ ਤੇ ਪੂਰੇ ਪਰਿਵਾਰ ਦਾ ਗੁਜ਼ਾਰਾ ਉਸੇ ਦੀ ਕਮਾਈ 'ਤੇ ਚਲਦਾ ਸੀ। ਸਵਿੰਦਰਜੀਤ ਦੀ ਮ੍ਰਿਤਕ ਦੇਹ ਕੈਲੀਫੋਰਨੀਆ ਪੁਲਿਸ ਨੇ ਆਪਣੀ ਕਸਟਡੀ 'ਚ ਲੈ ਲਈ ਹੈ । ਪਰਿਵਾਰ ਵਲੋਂ ਭਗਵੰਤ ਮਾਨ ਸਰਕਾਰ ਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ 'ਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਦੱਸ ਦੇਈਏ ਕਿ ਬੀਤੇ ਵਰ੍ਹੇ ਮ੍ਰਿਤਕ ਸਵਿੰਦਰਜੀਤ ਸਿੰਘ ਦੇ ਵੱਡੇ ਭਰਾ ਵਿੱਕੀ ਦੀ ਵੀ ਪਿਛਲੇ ਸਾਲ ਮੌਤ ਹੋ ਗਈ ਸੀ। ਇਕ ਸਾਲ ਦੇ ਅੰਦਰ ਘਰ ਦੇ ਦੋ ਜਵਾਨ ਪੁੱਤਰਾਂ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
-PTC News