ਕੋਰੋਨਾ ਦੀ ਦੂਜੀ ਲਹਿਰ ਨਾਲ ਸਰਕਾਰ ਦੀ ਕਮਾਈ ਨੂੰ ਝਟਕਾ, ਮਈ 'ਚ GST ਕਲੈਕਸ਼ਨ ਘਟਿਆ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦੇ ਸਰਕਾਰ ਦੇ ਜੀਐੱਸਟੀ ਕਲੈਕਸ਼ਨ ਵਿਚ ਕਮੀ ਆਈ ਹੈ। ਇਸ ਦੀ ਵੱਡੀ ਵਜ੍ਹਾ ਪੂਰੇ ਮਹੀਨੇ ਜ਼ਿਆਦਾਤਰ ਸੂਬਿਆਂ ਵਿਚ ਲਾਕਡਾਊਨ ਦਾ ਰਹਿਣਾ ਹੈ। ਹਾਲਾਂਕਿ ਮਈ ਵਿਚ ਸਰਕਾਰ ਨੂੰ ਜੀਐੱਸਟੀ ਵਜੋਂ 1 ਲੱਖ ਕਰੋੜ ਰੁਪਏ ਮਿਲੇ ਹਨ।
ਪੜੋ ਹੋਰ ਖਬਰਾਂ: ਅੱਜ ਮਨਾਇਆ ਜਾ ਰਿਹੈ ਵਿਸ਼ਵ ਵਾਤਾਵਰਨ ਦਿਵਸ, ਜਾਣੋ ਕੀ ਹੈ ਇਸ ਦਾ ਇਤਹਾਸ
ਮਈ ਵਿਚ 1.02 ਲੱਖ ਕਰੋੜ ਦਾ ਜੀਐੱਸਟੀ ਕਲੈਕਸ਼ਨ
ਸਰਕਾਰ ਦਾ ਗ੍ਰਾਸ GST ਕਲੈਕਸ਼ਨ ਮਈ 2021 ਵਿਚ 1,02,709 ਕਰੋੜ ਰੁਪਏ ਰਿਹਾ। ਇਸ ਵਿਚ ਕੇਂਦਰੀ ਜੀਐੱਸਟੀ ਦੀ ਹਿੱਸੇਦਾਰੀ 17,592 ਕਰੋੜ ਰੁਪਏ, ਸੂਬਿਆਂ ਦਾ ਜੀਐੱਸਟੀ ਕਲੈਕਸ਼ਨ 22,653 ਕਰੋੜ ਰੁਪਏ ਅਤੇ ਇੰਟੀਗ੍ਰੇਟਿਡ ਜੀਐੱਸਟੀ ਕਲੈਕਸ਼ਨ 53,199 ਕਰੋੜ ਰੁਪਏ ਰਿਹਾ।
ਪੜੋ ਹੋਰ ਖਬਰਾਂ: ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਉੱਡੀ ਅਫ਼ਵਾਹ , ਪਹਿਲਾਂ ਨਾਲੋਂ ਹਾਲਤ ‘ਚ ਸੁਧਾਰ
ਦਰਾਮਦ ਉੱਤੇ ਜੀਐੱਸਟੀ ਤੋਂ ਇੰਨੀ ਕਮਾਈ
ਸਰਕਾਰ ਦੇ ਇੰਟੀਗ੍ਰੇਟਿਡ ਜੀਐੱਸਟੀ ਕਲੈਕਸ਼ਨ ਵਿਚ ਦਰਾਮਦ ਉੱਤੇ ਲੱਗਣ ਵਾਲੇ ਜੀਐੱਸਟੀ ਤੋਂ ਕਮਾਈ 26,002 ਕਰੋੜ ਰੁਪਏ ਰਹੀ। ਹਾਲਾਂਕਿ ਸਰਕਾਰ ਨੇ ਕੋਵਿਡ-19 ਨਾਲ ਜੁੜੀਆਂ ਵੱਖ-ਵੱਖ ਰਾਹਤ ਸਮੱਗਰੀਆਂ ਉੱਤੇ ਇਸ ਮਿਆਦ ਵਿਚ IGST ਤੋਂ ਛੋਟ ਪ੍ਰਦਾਨ ਕੀਤੀ ਹੈ।
ਹਾਲ ਹੀ ਵਿਚ ਜੀਐੱਸਟੀ ਕੌਂਸਲ ਦੀ 43ਵੀਂ ਬੈਠਕ ਵਿਚ IGST ਤੋਂ ਮਿਲੀ ਇਸ ਛੋਟ ਨੂੰ 31 ਅਗਸਤ ਤੱਕ ਵਧਾ ਦਿੱਤਾ ਗਿਆ ਹੈ। ਕੋਰੋਨਾ ਦੇ ਚਲਦੇ ਜੀਐੱਸਟੀ ਪ੍ਰੀਸ਼ਦ ਦੀ ਬੈਠਕ ਵੀ 7 ਮਹੀਨਿਆਂ ਬਾਅਦ ਹੋਈ।
ਜੀਐੱਸਟੀ ਸੈਸ ਤੋਂ ਕਮਾਏ 9,265 ਕਰੋੜ
ਸਰਕਾਰ ਜੀਐੱਸਟੀ ਦੀ ਸਭ ਤੋਂ ਉੱਚੀ 28 ਫੀਸਦੀ ਦੀ ਦਰ ਵਾਲੀਆਂ ਵਸਤਾਂ ਉੱਤੇ 15 ਫੀਸਦੀ ਤੱਕ ਦੀ ਦਰ ਨਾਲ ਸੈਸ ਵੀ ਵਸੂਲਦੀ ਹੈ। ਇਸ ਦੌਰਾਨ ਸਰਕਾਰ ਨੇ ਮਈ ਵਿਚ 9,265 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਵਿਚ ਦਰਾਮਦ ਉੱਤੇ ਕਰ ਤੋਂ ਮਿਲੇ 868 ਕਰੋੜ ਰੁਪਏ ਵੀ ਸ਼ਾਮਿਲ ਹਨ।
ਪੜੋ ਹੋਰ ਖਬਰਾਂ: ਮੋਦੀ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ…
ਦੇਸ਼ ਵਿਚ ਕਈ ਸਾਰੇ ਗੈਰ-ਪ੍ਰਤੱਖ ਟੈਕਸਾਂ ਨੂੰ ਇਕੱਠਿਆਂ ਕਰ ਕੇ 1 ਜੁਲਾਈ 2017 ਤੋਂ ਜੀਐੱਸਟੀ ਦੀ ਵਿਵਸਥਾ ਲਾਗੂ ਕੀਤੀ ਗਈ ਸੀ। ਇਸ ਸਿੰਗਲ ਟੈਕਸ ਵਿਅਵਸਥਾ ਨਾਲ ਸੂਬਿਆਂ ਨੂੰ ਹੋਣ ਵਾਲੇ ਮਾਲੀ ਨੁਕਸਾਨ ਦੀ ਭਰਪਾਈ ਲਈ 5 ਸਾਲ ਤੱਕ ਮੁਆਵਜ਼ਾ ਦੇਣ ਦਾ ਪ੍ਰਾਵਧਾਨ ਵੀ ਕੀਤਾ ਗਿਆ ਸੀ। ਇਸ ਮੁਆਵਜ਼ੇ ਲਈ ਇਕ ਫੰਡ ਬਣਾਇਆ ਗਿਆ।
-PTC News