ਪੁਲਿਸ ਕਰਮਚਾਰੀ ਦਾ ਸ਼ਰਮਨਾਕ ਕਾਰਾ, ਪਤਨੀ ਨਾਲ ਝਗੜਾ ਕਰ ਆਪਣੇ ਹੀ ਬੱਚਿਆਂ ਦਾ ਕੀਤਾ ਕਤਲ

By Jashan A - September 02, 2019 12:09 pm

ਪੁਲਿਸ ਕਰਮਚਾਰੀ ਦਾ ਸ਼ਰਮਨਾਕ ਕਾਰਾ, ਪਤਨੀ ਨਾਲ ਝਗੜਾ ਕਰ ਆਪਣੇ ਹੀ ਬੱਚਿਆਂ ਦਾ ਕੀਤਾ ਕਤਲ,ਨਵੀਂ ਦਿੱਲੀ: ਗੁਜਰਾਤ ਦੇ ਭਾਵਨਗਰ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸ੍ਹਾਮਣੇ ਆਇਆ ਹੈ। ਦਰਅਸਲ, ਇਥੇ ਪੁਲਸ ਕਾਂਸਟੇਬਲ ਨੇ ਆਪਣੇ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ।

Murderਮਾਮਲਾ ਇਹ ਹੈ ਕਿ ਪੁਲਿਸ ਕਰਮਚਾਰੀ ਦਾ ਉਸ ਦੀ ਪਤਨੀ ਨਾਲ ਝਗੜਾ ਹੋ ਗਿਆ ਸੀ, ਜਿਸ ਦੀ ਸਜ਼ਾ ਉਸ ਨੇ ਆਪਣੇ ਬੱਚਿਆਂ ਨੂੰ ਹੀ ਦਿੱਤੀ। ਬੱਚਿਆਂ ਦੀ ਉਮਰ ਸਿਰਫ਼ 8, 5 ਅਤੇ 3 ਸਾਲ ਸੀ। ਦੋਸ਼ੀ ਦੀ ਪਹਿਚਾਣ ਸੁਖਰਾਮ ਵਜੋਂ ਹੋਈ ਹੈ।ਇਸ ਘਟਨਾ ਬਾਰੇ ਜਦੋਂ ਸਥਾਨਕ ਪੁਲਿਸ ਨੂੰ ਪਤਾ ਲੱਗਿਆ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਏ।

ਹੋਰ ਪੜ੍ਹੋ: ਰੇਲ ਰੋਕੂ ਮਾਮਲਾ: ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ ਖਿਲਾਫ ਅਦਾਲਤ ਨੇ ਲਿਆ ਇਹ ਵੱਡਾ ਫ਼ੈਸਲਾ

Murderਦੋਸ਼ੀ ਸੁਖਰਾਮ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਝਗੜੇ ਤੋਂ ਕਾਫ਼ੀ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਪਹਿਲਾਂ ਪਤਨੀ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਫਿਰ ਆਪਣੇ ਤਿੰਨੋਂ ਬੱਚਿਆਂ ਦਾ ਕਤਲ ਕਰ ਦਿੱਤਾ।

Murderਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਹੀ ਸਭ ਤੋਂ ਵੱਡੇ ਬੱਚੇ ਦਾ ਜਨਮ ਦਿਨ ਸੀ, ਜਿਸ ਨੂੰ ਉਨ੍ਹਾਂ ਲੋਕਾਂ ਨੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਸੀ। ਦੋਸ਼ੀ ਨੂੰ ਲੱਗਦਾ ਹੈ ਕਿ ਉਸ ਦੇ ਝਗੜਿਆਂ ਦਾ ਕਾਰਨ ਉਸ ਦੇ ਬੱਚੇ ਸਨ।ਫਿਲਹਾਲ ਪੁਲਿਸ ਨੇ ਦੋਸ਼ੀ ਸੁਖਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ।

-PTC News

adv-img
adv-img