ਮੁੱਖ ਖਬਰਾਂ

ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਨੇ ਸੁਨੀਲ ਜਾਖੜ ਨੂੰ ਦਿੱਤਾ ਕਰਾਰਾ ਜਵਾਬ ,ਜਾਣੋ ਸੰਨੀ ਨੇ ਕੀ ਕਿਹਾ

By Shanker Badra -- May 03, 2019 5:05 pm -- Updated:Feb 15, 2021

ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਨੇ ਸੁਨੀਲ ਜਾਖੜ ਨੂੰ ਦਿੱਤਾ ਕਰਾਰਾ ਜਵਾਬ ,ਜਾਣੋ ਸੰਨੀ ਨੇ ਕੀ ਕਿਹਾ:ਗੁਰਦਾਸਪੁਰ : ਭਾਜਪਾ ਦੇ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਵਲੋਂ ਅੱਜ ਦੂਜੇ ਦਿਨ ਪਠਾਨਕੋਟ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ।ਇਸ ਮੌਕੇ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ 'ਚ ਪਹੁੰਚੇ ਹੋਏ ਹਨ।ਇਸ ਮੌਕੇ ਸਨੀ ਦਿਓਲ ਨੇ ਭਾਜਪਾ ਵਰਕਰਾਂ ਅਤੇ ਆਪਣੇ ਹਮਾਇਤੀਆਂ ਨਾਲ ਕਾਰਾਂ, ਮੋਟਰਸਾਈਕਲਾਂ ਤੇ ਹੋਰ ਗੱਡੀਆਂ ਨਾਲ ਇਲਾਕੇ 'ਚ ਰੋਡ ਸ਼ੋਅ ਕਰਕੇ ਸਥਾਨਕ ਲੋਕਾਂ ਨੂੰ ਆਪਣੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ।ਕਾਂਗਰਸ ਉਮੀਦਵਾਰ ਸੁਨੀਲ ਜਾਖੜ ਵੱਲੋਂ ਵਾਰ-ਵਾਰ ਡਿਬੇਟ ਦੀ ਚੁਣੌਤੀ ਦੇਣ 'ਤੇ ਭਾਜਪਾ ਉਮੀਦਵਾਰ ਤੇ ਫ਼ਿਲਮ ਅਦਾਕਾਰ ਸੰਨੀ ਦਿਓਲ ਨੇ ਪਲਟਵਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਕੰਮ ਕਰਨ ਨਾਲ ਹੁੰਦਾ ਹੈ, ਗੱਲਾਂ ਜਾਂ ਡਿਬੇਟ ਨਾਲ ਨਹੀਂ।ਉਨ੍ਹਾਂ ਨੇ ਕਿਹਾ ਕਿ ਮੈਂ ਫਿਲਮਾਂ ਵਿਚ ਜ਼ਿਆਦਾ ਬੋਲਣ ਦੀ ਬਜਾਏ ਕੰਮ ਕਰ ਕੇ ਦਿਖਾਇਆ ਹੈ ਅਤੇ ਹੁਣ ਮੈਂ ਇੱਥੇ ਵੀ ਬੋਲਣ ਦੀ ਬਜਾਏ ਕੰਮ ਕਰ ਕੇ ਦਿਖਾਵਾਂਗਾ।

Gurdaspur BJP candidate Sunny Deol Reply to Sunil Jakhar ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਨੇ ਸੁਨੀਲ ਜਾਖੜ ਨੂੰ ਦਿੱਤਾ ਕਰਾਰਾ ਜਵਾਬ ,ਜਾਣੋ ਸੰਨੀ ਨੇ ਕੀ ਕਿਹਾ

ਇਸ ਰੋਡ ਸ਼ੋਅ ਦੌਰਾਨ ਜਦੋਂ ਲੋਕਾਂ ਨੇ ਸੰਨੀ ਦਿਓਲ ਨੂੰ ਫਿਲਮੀ ਡਾਇਲਾਗ ਬੋਲਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਉਹ ਇਥੇ ਕੰਮ ਕਰਨ ਲਈ ਆਏ ਹਨ, ਡਾਇਲਾਗ ਬੋਲਣ ਲਈ ਨਹੀਂ।ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਮੇਰੇ 'ਤੇ ਵਿਸ਼ਵਾਸ ਹੈ ਤੇ ਉਹ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੇ ਨਾਲ ਰਹਾਂ।ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਮੈਂ ਸਮਝਾਂਗਾ ਤੇ ਹੱਲ ਕਰਾਂਗਾ।

Gurdaspur BJP candidate Sunny Deol Reply to Sunil Jakhar ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਨੇ ਸੁਨੀਲ ਜਾਖੜ ਨੂੰ ਦਿੱਤਾ ਕਰਾਰਾ ਜਵਾਬ ,ਜਾਣੋ ਸੰਨੀ ਨੇ ਕੀ ਕਿਹਾ

ਸੰਨੀ ਦਿਓਲ ਨੇ ਕਿਹਾ ਕਿ ਪੂਰੇ ਹਲਕੇ ਵਿਚ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਤਰਜੀਹ ਵਿਚ ਸ਼ਾਮਲ ਹੈ।ਇਨ੍ਹਾਂ ਸਮੱਸਿਆਵਾਂ ਨੂੰ ਉਹ ਸਮਝ ਰਹੇ ਹਨ ਤਾਂ ਜੋ ਉਨ੍ਹਾਂ ਦਾ ਜਲਦ ਹੱਲ ਕੀਤਾ ਜਾ ਸਕੇ।ਇਕ ਸਵਾਲ ਦੇ ਜਵਾਬ ਵਿਚ ਸੰਨੀ ਦਿਓਲ ਨੇ ਕਿਹਾ ਮੈਂ ਇੱਥੇ ਆਇਆ ਹਾਂ ਤਾਂ ਜਾਣ ਲਈ ਨਹੀਂ।ਫਿਲਮਾਂ ਕਾਰਨ ਮੈਨੂੰ ਸਾਰੇ ਜਾਣਦੇ ਹਨ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਟਾਲਾ :ਅੰਮ੍ਰਿਤਸਰ-ਜਲੰਧਰ ਬਾਈਪਾਸ ‘ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ ‘ਚ ਪਲਟੀ

Gurdaspur BJP candidate Sunny Deol Reply to Sunil Jakhar ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਨੇ ਸੁਨੀਲ ਜਾਖੜ ਨੂੰ ਦਿੱਤਾ ਕਰਾਰਾ ਜਵਾਬ ,ਜਾਣੋ ਸੰਨੀ ਨੇ ਕੀ ਕਿਹਾ

ਦੱਸ ਦੇਈਏ ਕਿ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਦਿਨੀਂ ਟਵੀਟ ਕਰਕੇ ਭਾਜਪਾ ਦੇ ਉਮੀਦਵਾਰ ਤੇ ਫਿਲਮੀ ਆਦਾਕਾਰ ਸੰਨੀ ਦਿਓਲ ਨੂੰ ਬਹਿਸ ਦੀ ਚੁਣੌਤੀ ਦਿੱਤੀ ਸੀ।ਉਨ੍ਹਾਂ ਟਵੀਟ ਕਰਕੇ ਕਿਹਾ ਕਿ ਗੁਰਦਾਸਪੁਰ ਵਿਚ ਸੰਨੀ ਦਿਓਲ ਮੁੜ ਸਵਾਗਤ ਹੈ।ਉਨ੍ਹਾਂ ਸੰਨੀ ਦਿਓਲ ਬਾਰੇ ਲਿਖਿਆ ਕਿ ਦੁਬਾਰਾ ਮੁੰਬਈ ਜਾਣ ਤੋਂ ਪਹਿਲਾਂ, ਤੁਹਾਨੂੰ ਦੁਬਾਰਾ ਫਿਰ ਖੁੱਲ੍ਹੀ ਬਹਿਸ ਲਈ ਸੱਦਾ ਦਿੰਦਾ ਹਾਂ।ਉਨ੍ਹਾਂ ਸਰਹੱਦੀ ਖੇਤਰ ਸਬੰਧੀ ਸੰਨੀ ਦਿਓਲ ਨੂੰ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੱਤੀ।
-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ