ਹੈਵਾਨੀਅਤ ਦੀ ਹੱਦ ਪਾਰ: ਪ੍ਰਵਾਸੀ ਮਜਦੂਰਾਂ ਨੇ 85 ਸਾਲਾਂ ਬਜ਼ੁਰਗ ਔਰਤ ਦਾ ਕੀਤਾ ਬਲਾਤਕਾਰ, ਮਗਰੋਂ ਉਤਾਰਿਆ ਮੌਤ ਦੇ ਘਾਟ

rape
ਹੈਵਾਨੀਅਤ ਦੀ ਹੱਦ ਪਾਰ: ਪ੍ਰਵਾਸੀ ਮਜਦੂਰਾਂ ਨੇ 85 ਸਾਲਾਂ ਬਜ਼ੁਰਗ ਔਰਤ ਦਾ ਕੀਤਾ ਬਲਾਤਕਾਰ, ਮਗਰੋਂ ਉਤਾਰਿਆ ਮੌਤ ਦੇ ਘਾਟ

ਹੈਵਾਨੀਅਤ ਦੀ ਹੱਦ ਪਾਰ: ਪ੍ਰਵਾਸੀ ਮਜਦੂਰਾਂ ਨੇ 85 ਸਾਲਾਂ ਬਜ਼ੁਰਗ ਔਰਤ ਦਾ ਕੀਤਾ ਬਲਾਤਕਾਰ, ਮਗਰੋਂ ਉਤਾਰਿਆ ਮੌਤ ਦੇ ਘਾਟ,ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਕੋਟਲੀ ਹਰਚੰਦਾਂ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ 85 ਸਾਲ ਦੀ ਬਜ਼ੁਰਗ ਔਰਤ ਨੂੰ ਇਕ ਦਰਿੰਦੇ ਵੱਲੋਂ ਕਤਲ ਕਰ ਦਿੱਤਾ ਗਿਆ। ਕਾਤਲ ਵੱਲੋਂ ਬਜੁਰਗ ਔਰਤ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਜਿਹੀ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਅਤੇ ਬਾਅਦ ਵਿੱਚ ਉਸਦੇ ਹੀ ਸ਼ਾਲ ਨਾਲ ਗੱਲਾਂ ਘੋਟ ਕੇ ਉਸਦੀ ਹੱਤਿਆ ਕਰ ਦਿਤੀ। ਫ਼ਿਲਹਾਲ ਪੁਲਿਸ ਨੇ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਬਜ਼ੁਰਗ ਔਰਤ ਦੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ।

rape
ਹੈਵਾਨੀਅਤ ਦੀ ਹੱਦ ਪਾਰ: ਪ੍ਰਵਾਸੀ ਮਜਦੂਰਾਂ ਨੇ 85 ਸਾਲਾਂ ਬਜ਼ੁਰਗ ਔਰਤ ਦਾ ਕੀਤਾ ਬਲਾਤਕਾਰ, ਮਗਰੋਂ ਉਤਾਰਿਆ ਮੌਤ ਦੇ ਘਾਟ

ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪੁੱਤਰ ਸੋਹਣ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਗੁਰਦੀਪ ਕੌਰ ਜੋ ਕਿ 85 ਸਾਲ ਦੀ ਹੈ ਘਰ ਵਿੱਚ ਇਕੱਲੀ ਰਹਿੰਦੀ ਸੀ। ਸਵੇਰੇ 9 ਵਜੇ ਦੇ ਕਰੀਬ ਜਦੋ ਬੱਚੇ ਮਾਤਾ ਨੂੰ ਉਠਾਉਣ ਲਈ ਗਏ ਤਾਂ ਮਾਤਾ ਨਹੀਂ ਉੱਠੀ ਜਦੋਂ ਜਾ ਕੇ ਵੇਖਿਆ ਤਾਂ ਮਾਤਾ ਦੀ ਮੌਤ ਹੋ ਚੁੱਕੀ ਸੀ ਅਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ।

ਹੋਰ ਪੜ੍ਹੋ:ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਬੱਝੀ ਆਸ

rape
ਹੈਵਾਨੀਅਤ ਦੀ ਹੱਦ ਪਾਰ: ਪ੍ਰਵਾਸੀ ਮਜਦੂਰਾਂ ਨੇ 85 ਸਾਲਾਂ ਬਜ਼ੁਰਗ ਔਰਤ ਦਾ ਕੀਤਾ ਬਲਾਤਕਾਰ, ਮਗਰੋਂ ਉਤਾਰਿਆ ਮੌਤ ਦੇ ਘਾਟ

ਕੁਝ ਘੰਟਿਆਂ ਮੁਢਲੀ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਕਤਲ ਬਜੁਰਗ ਔਰਤ ਦੇ ਘਰ ਨੇੜੇ ਰਹਿੰਦੇ ਪਰਵਾਸੀ ਮਜਦੂਰਾਂ ਵੱਲੋਂ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਗਿਆ। ਇਸ ਲਈ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

rape
ਹੈਵਾਨੀਅਤ ਦੀ ਹੱਦ ਪਾਰ: ਪ੍ਰਵਾਸੀ ਮਜਦੂਰਾਂ ਨੇ 85 ਸਾਲਾਂ ਬਜ਼ੁਰਗ ਔਰਤ ਦਾ ਕੀਤਾ ਬਲਾਤਕਾਰ, ਮਗਰੋਂ ਉਤਾਰਿਆ ਮੌਤ ਦੇ ਘਾਟ

ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਬਜ਼ੁਰਗ ਔਰਤ ਦਾ ਕਤਲ ਹੋਇਆ ਹੈ। ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਹ ਕਤਲ ਬਜੁਰਗ ਔਰਤ ਦੇ ਘਰ ਨੇੜੇ ਰਹਿੰਦੇ ਪਰਵਾਸੀ ਮਜਦੂਰਾਂ ਵੱਲੋਂ ਕੀਤਾ ਗਿਆ ਹੈ। ਦੋਸ਼ੀ ਨੇ ਪਹਿਲਾ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤਾ ਅਤੇ ਆਪਣਾ ਜੁਰਮ ਛਪਾਉਣ ਲਈ ਉਸ ਦਾ ਕਤਲ ਕਰ ਦਿੱਤਾ ਹੈ। ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

-PTC News