Fri, Apr 26, 2024
Whatsapp

ਗੁਰੂਗ੍ਰਾਮ 'ਚ ਮਕਾਨ ਮਾਲਕ ਬਣਿਆ ਹੈਵਾਨ , ਨੂੰਹ ਸਮੇਤ 5 ਲੋਕਾਂ ਦੀ ਕੀਤੀ ਹੱਤਿਆ

Written by  Shanker Badra -- August 24th 2021 10:41 AM
ਗੁਰੂਗ੍ਰਾਮ 'ਚ ਮਕਾਨ ਮਾਲਕ ਬਣਿਆ ਹੈਵਾਨ , ਨੂੰਹ ਸਮੇਤ 5 ਲੋਕਾਂ ਦੀ ਕੀਤੀ ਹੱਤਿਆ

ਗੁਰੂਗ੍ਰਾਮ 'ਚ ਮਕਾਨ ਮਾਲਕ ਬਣਿਆ ਹੈਵਾਨ , ਨੂੰਹ ਸਮੇਤ 5 ਲੋਕਾਂ ਦੀ ਕੀਤੀ ਹੱਤਿਆ

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ (Gurugram ) ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਪੰਜ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ , ਇੱਕ ਪੁਰਸ਼ ਅਤੇ 2 ਬੱਚੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਮਕਾਨ ਮਾਲਕ ਨੂੰ ਆਪਣੀ ਨੂੰਹ ਉੱਤੇ ਕਿਰਾਏਦਾਰ ਦੇ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਮਕਾਨ ਮਾਲਕ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਘਟਨਾ ਗੁਰੂਗ੍ਰਾਮ ਦੇ ਰਾਜੇਂਦਰ ਪਾਰਕ ਥਾਣੇ ਦੀ ਹੈ। [caption id="attachment_526382" align="aligncenter" width="300"] ਗੁਰੂਗ੍ਰਾਮ 'ਚ ਮਕਾਨ ਮਾਲਕ ਬਣਿਆ ਹੈਵਾਨ , ਨੂੰਹ ਸਮੇਤ 5 ਲੋਕਾਂ ਦੀ ਕੀਤੀ ਹੱਤਿਆ[/caption] ਹੈਰਾਨੀਜਨਕ ਗੱਲ ਇਹ ਹੈ ਕਿ ਪੰਜ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਦੋਸ਼ੀ ਨੇ ਥਾਣੇ ਪਹੁੰਚ ਕੇ ਖੁਦ ਨੂੰ ਆਤਮ ਸਮਰਪਣ ਕਰ ਦਿੱਤਾ। ਜਿਵੇਂ ਹੀ ਉਹ ਸਵੇਰੇ ਤੜਕੇ ਥਾਣੇ ਗਿਆ ਅਤੇ ਪੰਜ ਲੋਕਾਂ ਦੇ ਮਾਰੇ ਜਾਣ ਦੇ ਮਾਮਲੇ ਦਾ ਖੁਲਾਸਾ ਕੀਤਾ, ਉੱਥੇ ਹਲਚਲ ਮਚ ਗਈ। ਮਕਾਨ ਮਾਲਕ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੀ ਨੂੰਹ, ਕਿਰਾਏਦਾਰ, ਕਿਰਾਏਦਾਰ ਦੀ ਪਤਨੀ ਅਤੇ ਉਸਦੇ 2 ਬੱਚਿਆਂ ਨੂੰ ਮਾਰ ਦਿੱਤਾ ਹੈ। [caption id="attachment_526381" align="aligncenter" width="300"] ਗੁਰੂਗ੍ਰਾਮ 'ਚ ਮਕਾਨ ਮਾਲਕ ਬਣਿਆ ਹੈਵਾਨ , ਨੂੰਹ ਸਮੇਤ 5 ਲੋਕਾਂ ਦੀ ਕੀਤੀ ਹੱਤਿਆ[/caption] ਉਸ ਨੂੰ ਆਪਣੀ ਨੂੰਹ ਅਤੇ ਕਿਰਾਏਦਾਰ ਵਿਚਕਾਰ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ। ਇਸ ਸ਼ੱਕ ਤਹਿਤ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਜਿਵੇਂ ਹੀ ਦੋਸ਼ੀ ਨੇ ਮੂੰਹੋਂ ਕਤਲ ਦੀ ਗੱਲ ਕਬੂਲ ਕੀਤੀ ਤਾਂ ਪੁਲਿਸ ਨੇ ਤੁਰੰਤ ਉਸਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੰਜ ਲੋਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਤਲ ਦਾ ਦੋਸ਼ੀ ਇੱਕ ਰਿਟਾਇਰਡ ਸਿਪਾਹੀ ਦੱਸਿਆ ਜਾ ਰਿਹਾ ਹੈ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। [caption id="attachment_526379" align="aligncenter" width="300"] ਗੁਰੂਗ੍ਰਾਮ 'ਚ ਮਕਾਨ ਮਾਲਕ ਬਣਿਆ ਹੈਵਾਨ , ਨੂੰਹ ਸਮੇਤ 5 ਲੋਕਾਂ ਦੀ ਕੀਤੀ ਹੱਤਿਆ[/caption] ਡੀਸੀਪੀ ਦੀਪਕ ਸਹਾਰਨ ਨੇ ਦੱਸਿਆ ਕਿ ਕਮਰੇ ਵਿੱਚ 5 ਲਾਸ਼ਾਂ ਮਿਲੀਆਂ ਹਨ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਪਹਿਲੀ ਨਜ਼ਰ ਵਿੱਚ ਅਜਿਹਾ ਲਗਦਾ ਹੈ ਕਿ ਇਨ੍ਹਾਂ ਲੋਕਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ, ਹੁਣ ਇੱਕ ਲੜਕੀ ਜ਼ਖਮੀ ਹੈ, ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...