Fri, Apr 26, 2024
Whatsapp

ਗਵਾਲੀਆ 'ਚ ਅਧਿਆਪਕ ਜੋੜੇ ਦੇ ਘਰ ਦਿਨ ਦਿਹਾੜੇ ਹੋਈ ਚੋਰੀ,ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ

Written by  Shanker Badra -- May 26th 2018 07:43 PM
ਗਵਾਲੀਆ 'ਚ ਅਧਿਆਪਕ ਜੋੜੇ ਦੇ ਘਰ ਦਿਨ ਦਿਹਾੜੇ ਹੋਈ ਚੋਰੀ,ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ

ਗਵਾਲੀਆ 'ਚ ਅਧਿਆਪਕ ਜੋੜੇ ਦੇ ਘਰ ਦਿਨ ਦਿਹਾੜੇ ਹੋਈ ਚੋਰੀ,ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ

ਗਵਾਲੀਆ 'ਚ ਅਧਿਆਪਕ ਜੋੜੇ ਦੇ ਘਰ ਦਿਨ ਦਿਹਾੜੇ ਹੋਈ ਚੋਰੀ,ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ:ਦੀਨਾਨਗਰ ਦੇ ਨਾਲ ਲੱਗਦੇ ਪਿੰਡ ਗਵਾਲੀਆ 'ਚ ਦਿਨ ਦਿਹਾੜੇ ਚੋਰਾਂ ਵਲੋਂ ਇਕ ਘਰ 'ਚ ਵੜ ਕੇ ਘਰ ਦੇ ਤਾਲੇ ਤੋੜ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਘਟਨਾ ਵੇਲੇ ਘਰ ਦੇ ਮਾਲਕ ਦੋਨੋ ਪਤੀ ਪਤਨੀ ਅਧਿਆਪਕ ਡਿਊਟੀ ਤੇ ਗਏ ਹੋਏ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਘਰ ਦੇ ਮਾਲਕਾਂ ਨੇ ਦੱਸਿਆ ਕਿ ਅਸੀਂ ਡਿਊਟੀ 'ਤੇ ਗਏ ਹੋਏ ਸੀ ਅਤੇ ਸਾਡਾ ਬੇਟਾ ਸਕੂਲ ਗਿਆ ਹੋਇਆ ਸੀ ਜਦੋਂ ਉਸ ਨੇ ਘਰ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ।ਉਨ੍ਹਾਂ ਦੱਸਿਆ ਕਿ 50 ਹਜਾਰ ਨਕਦ ਅਤੇ 7 ਤੋਲੇ ਸੋਨੇ ਦੇ ਗਹਿਣੇ ਚੋਰ ਚੋਰੀ ਕਰਕੇ ਲੈ ਗਏ ਹਨ।ਘਟਨਾ ਦੀ ਜਾਣਕਾਰੀ ਦਿੰਦਿਆਂ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਿਸ ਘਰ 'ਚ ਚੋਰੀ ਹੋਈ ਹੈ ਉਹ ਬਿਲਕੁਲ ਰੋਡ ਦੇ ਕੰਢੇ ਤੇ ਹੈ ਅਤੇ ਹਰ ਵਕਤ ਉਥੇ ਆਵਾਜਾਈ ਰਹਿੰਦੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦਿਨੇ ਦੁਪਹਿਰੇ ਚੋਰੀ ਹੋਣਾ ਬਹੁਤ ਹੀ ਨਿੰਦਣਯੋਗ ਘਟਨਾ ਹੈ।ਮੋਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਏਐਸਆਈ ਹਰਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਪਿੰਡ ਗਵਾਲੀਆ ਚ ਇਕ ਘਰ 'ਚ ਚੋਰੀ ਹੋਈ ਹੈ ਮੋਕੇ ਤੇ ਪਹੁੰਚੇ ਹਾਂ ਅਤੇ ਫਿੰਗਰ ਪ੍ਰਿੰਟ ਦੀ ਮਦਦ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...