Sun, Apr 28, 2024
Whatsapp

ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ

Written by  Shanker Badra -- January 04th 2019 05:05 PM
ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ

ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ

ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਹਲਕਾ ਗਿੱਦੜਬਾਹਾ ਅਤੇ ਮਲੋਟ ਵਿੱਚ ਵਰਕਰਾਂ ਨਾਲ ਵਰਕਰ ਮਿਲਣੀ ਕੀਤੀ ਹੈ।ਇਸ ਦੌਰਾਨ ਸੁਖਬੀਰ ਸਿੰਘ ਬਾਦਲ ਇੱਕ -ਇੱਕ ਵਰਕਰ ਨੂੰ ਮਿਲੇ ਹਨ।ਇਸ ਦੌਰਾਨ 4-4 ਟੇਬਲਾਂ ਦਾ ਇੱਕ –ਇੱਕ ਜੋਨ ਬਣਾਇਆ ਗਿਆ ਅਤੇ ਸੁਖਬੀਰ ਸਿੰਘ ਬਾਦਲ ਨੇ 15 ਹਿੱਸਿਆਂ ਵਿਚ ਅਲੱਗ-ਅਲੱਗ ਟੇਬਲਾਂ 'ਤੇ ਜਾ ਕੇ ਵਰਕਰਾਂ ਨਾਲ ਗੱਲਬਾਤ ਕੀਤੀ ਹੈ। [caption id="attachment_236183" align="aligncenter" width="300"]H. S. Phoolka Aam Aadmi Party reality revealed :Sukhbir Badal ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ[/caption] ਇਸ ਮੀਟਿੰਗ ਦੌਰਾਨ ਹਲਕਾ ਗਿੱਦੜਬਾਹਾ ਦੇ ਪਿੰਡਾਂ ਅਤੇ ਸ਼ਹਿਰ ਦੇ ਵਰਕਰਾਂ ਨੇ ਸਿੱਧੇ ਤੌਰ 'ਤੇ ਪਾਰਟੀ ਪ੍ਰਧਾਨ ਨਾਲ ਗੱਲਬਾਤ ਕੀਤੀ ਹੈ।ਜਿਥੇ ਵਰਕਰਾਂ ਨੇ ਬੀਤੇ ਦਿਨੀ ਪੰਚਾਇਤੀ ਚੋਣਾਂ ਦੌਰਾਨ ਹੋਈਆਂ ਧਾਂਦਲੀਆਂ ਅਤੇ ਧੱਕੇਸ਼ਾਹੀਆਂ ਬਾਰੇ ਦੱਸਿਆ।ਉੱਥੇ ਹੀ ਵਰਕਰਾਂ ਨੇ ਪਾਰਟੀ ਪ੍ਰਧਾਨ ਨੂੰ ਵਿਸਵਾਸ ਦਿਵਾਇਆ ਕਿ ਪਾਰਟੀ ਦੀ ਚੜਦੀਕਲਾ ਲਈ ਉਹ ਕੰਮ ਕਰਦੇ ਰਹਿਣਗੇ।ਜਿੱਥੇ ਵਰਕਰਾਂ ਵਿਚ ਜੋਸ਼ ਹੈ ਉੱਥੇ ਕਾਂਗਰਸ ਨੂੰ ਚਲਦਾ ਕਰਨ ਦਾ ਪ੍ਰਣ ਵੀ ਹੈ। [caption id="attachment_236182" align="aligncenter" width="300"]H. S. Phoolka Aam Aadmi Party reality revealed :Sukhbir Badal ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ[/caption] ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਐਚ.ਐਸ ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ ਹੈ।ਉਨ੍ਹਾਂ ਨੇ ਕਿਹਾ ਕਿ ਕੈਪਟਨ ਦਾ ਸਮਾਰਟ ਫੋਨ ਸਿਰਫ ਲਾਰਾ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਵਰਕਰਾਂ 'ਚ ਉਤਸ਼ਾਹ ਹੈ ਪਰ ਕਾਂਗਰਸ ਦੀਆਂ ਗਲਤ ਨੀਤੀਆਂ ਤੋਂ ਵਰਕਰ ਪਰੇਸ਼ਾਨ ਹਨ। [caption id="attachment_236184" align="aligncenter" width="300"]H. S. Phoolka Aam Aadmi Party reality revealed :Sukhbir Badal ਐਚ.ਐਸ. ਫੂਲਕਾ ਨੂੰ ਆਮ ਆਦਮੀ ਪਾਰਟੀ ਦੀ ਅਸਲੀਅਤ ਪਤਾ ਲੱਗ ਗਈ : ਸੁਖਬੀਰ ਬਾਦਲ[/caption] ਜਿਸ ਕਰਕੇ ਵਰਕਰਾਂ 'ਚ ਕਾਂਗਰਸ ਸਰਕਾਰ ਖਿਲਾਫ਼ ਗੁੱਸਾ ਹੈ।ਕਾਂਗਰਸ ਨੇ ਪੰਚਾਇਤੀ ਚੋਣਾਂ ਦੌਰਾਨ ਲੋਕਤੰਤਰ ਦਾ ਘਾਣ ਕੀਤਾ ਹੈ।ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਵਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੋ ਹੀ ਹਨ ਅਤੇ ਇਹ ਦੋਵੇ ਕੌਮ ਦੇ ਦੁਸ਼ਮਣ ਹਨ। -PTCNews


Top News view more...

Latest News view more...