ਮੁੱਖ ਖਬਰਾਂ

Happy Children's Day 2019: ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ 'ਤੇ ਸਾਂਝੀ ਕੀਤੀ ਆਪਣੇ ਬੱਚਿਆਂ ਦੀ ਤਸਵੀਰ

By Jashan A -- November 14, 2019 4:30 pm

Happy Children's Day 2019: ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ 'ਤੇ ਸਾਂਝੀ ਕੀਤੀ ਆਪਣੇ ਬੱਚਿਆਂ ਦੀ ਤਸਵੀਰ,ਚੰਡੀਗੜ੍ਹ: ਅੱਜ ਦੇਸ਼ ਭਰ 'ਚ 'ਬਾਲ ਦਿਵਸ' ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਬੱਚਿਆਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਦੇ ਦਿਨ ਬੱਚਿਆਂ ਨੂੰ ਸਕੂਲਾਂ 'ਚ ਕਿਤਾਬਾਂ-ਕਾਪੀਆਂ, ਖਿਡੌਣੇ ਅਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਹਨ।

ਅੱਜ ਹਰ ਕੋਈ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰ ਰਿਹਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਪੁੱਤਰ ਅਤੇ ਧੀਆਂ ਦੀ ਤਸਵੀਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫੇਸਬੁੱਕ 'ਤੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਚਮਕੌਰ ਸਿੰਘ ਮਾਨ ਨੂੰ ਪਾਰਟੀ ਦਾ ਬੁਲਾਰਾ ਕੀਤਾ ਨਿਯੁਕਤ

ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ ਹੈ, 'ਜਦੋਂ ਬੱਚਿਆਂ ਦਾ ਹਾਸਾ ਤੇ ਬਜ਼ਰੁਗਾਂ ਦਾ ਪਿਆਰ ਤੇ ਸਿਆਣਪ ਰਲ ਬੈਠਦੇ ਹਨ ਤਾਂ ਇਕ ਮਕਾਨ ਨੂੰ ਘਰ ਬਣਨਾ ਨਸੀਬ ਹੁੰਦਾ ਹੈ। ਜਦੋਂ ਵੀ ਮੈਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਦਾਦਾ ਜੀ ਨਾਲ ਬੈਠੇ ਹੱਸਦੇ, ਗੱਲਾਂ ਕਰਦੇ ਤੇ ਮੁਸ਼ਕਲਾਂ ਸਾਂਝੀਆਂ ਕਰਦੇ ਦੇਖਦਾ ਹਾਂ ਤਾਂ ਉਨਾਂ ਦੀ ਅਪਣੱਤ ਦਿਲ ਨੂੰ ਨਿੱਘ ਦਿੰਦੀ ਹੈ। ਅੱਜ ਮੈਂ ਬਾਲ ਦਿਵਸ ਮੌਕੇ ਸਾਰੇ ਬੱਚਿਆਂ ਦੀ ਸਫਲਤਾ ਲਈ ਅਰਦਾਸ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਸਦਾ ਗੁਰੂ ਸਹਿਬਾਨਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦੇ ਰਹਿਣ।' ਸੁਖਬੀਰ ਬਾਦਲ ਵੱਲੋਂ ਕੀਤੀ ਗਈ ਪੋਸਟ ਨੂੰ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

-PTC News

  • Share