ਮੁੱਖ ਖਬਰਾਂ

ਹਰਭਜਨ ਸਿੰਘ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਟਵੀਟ ਕਰ ਲਿਖਿਆ ਇਹ

By Riya Bawa -- December 24, 2021 3:44 pm -- Updated:December 24, 2021 3:44 pm

ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਸਫ਼ਲ ਸਪਿਨਰਾਂ ਵਿਚੋਂ ਇਕ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਹਰਭਜਨ ਸਿੰਘ ਨਨੇ ਆਪਣੇ ਸ਼ਾਨਦਾਰ ਕਰੀਅਰ 'ਚ 103 ਟੈਸਟ ਮੈਚਾਂ 'ਚ 417 ਵਿਕਟਾਂ, 236 ਵਨਡੇ ਮੈਚਾਂ 'ਚ 269 ਵਿਕਟਾਂ ਅਤੇ 28 ਟੀ-20 ਆਈ ਮੈਚਾਂ 'ਚ 25 ਵਿਕਟਾਂ ਹਾਸਲ ਕੀਤੀਆਂ ਹਨ।

ਹਰਭਜਨ ਨੇ ਟਵਿਟਰ ’ਤੇ ਲਿਖਿਆ, ‘ਸਾਰੀਆਂ ਚੰਗੀਆਂ ਚੀਜ਼ਾਂ ਖ਼ਤਮ ਹੋ ਜਾਂਦੀਆਂ ਹਨ ਅਤੇ ਅੱਜ ਮੈਂ ਉਸ ਖੇਡ ਨੂੰ ਅਲਵਿਦਾ ਆਖ ਰਿਹਾ ਹਾਂ, ਜਿਸ ਨੇ ਮੈਨੂੰ ਜੀਵਨ ਵਿਚ ਸਭ ਕੁੱਝ ਦਿੱਤਾ ਹੈ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਸ 23 ਸਾਲ ਦੀ ਲੰਬੀ ਸਾਤਰਾ ਨੂੰ ਸੁੰਦਰ ਅਤੇ ਯਾਦਗਾਰ ਬਣਾਇਆ, ਤੁਹਾਡਾ ਤਹਿ ਦਿਲੋਂ ਧੰਨਵਾਦ।

ਹੋਰ ਪੜ੍ਹੋ: ਖੁਫੀਆ ਏਜੰਸੀਆਂ ਦਾ ਦਾਅਵਾ, ਲੁਧਿਆਣਾ ਬਲਾਸਟ 'ਚ ਖਾਲਿਸਤਾਨੀ ਸਮੂਹ ਦਾ ਹੱਥ, ਪਾਕਿ ISI ਨਾਲ ਜੁੜੇ ਤਾਰ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਭਜਨ ਨੇ 1998 'ਚ ਸ਼ਾਰਜਾਹ 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਵਨਡੇ ਮੈਚ ਨਾਲ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਨ੍ਹਾਂ ਨੇ ਭਾਰਤ ਲਈ ਮਾਰਚ 2016 ਵਿਚ ਢਾਕਾ ਵਿਚ ਸੰਯੁਕਤ ਅਰਬ ਅਮੀਰਾਤ ਦੇ ਖ਼ਿਲਾਫ਼ T20 ਅੰਤਰਰਾਸ਼ਟਰੀ ਵਿਚ ਆਪਣਾ ਆਖ਼ਰੀ ਮੈਚ ਖੇਡਿਆ ਸੀ।

-PTC News

  • Share