Sat, Apr 27, 2024
Whatsapp

ਹਰਜੀਤ ਸਿੰਘ ਅਗਵਾ ਮਾਮਲੇ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਹੋਈ ਉਮਰ ਕੈਦ ਦੀ ਸਜ਼ਾ

Written by  Shanker Badra -- September 29th 2018 07:26 PM
ਹਰਜੀਤ ਸਿੰਘ ਅਗਵਾ ਮਾਮਲੇ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਹੋਈ ਉਮਰ ਕੈਦ ਦੀ ਸਜ਼ਾ

ਹਰਜੀਤ ਸਿੰਘ ਅਗਵਾ ਮਾਮਲੇ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਹੋਈ ਉਮਰ ਕੈਦ ਦੀ ਸਜ਼ਾ

ਹਰਜੀਤ ਸਿੰਘ ਅਗਵਾ ਮਾਮਲੇ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਹੋਈ ਉਮਰ ਕੈਦ ਦੀ ਸਜ਼ਾ:ਮੋਹਾਲੀ ਦੀ ਸੀ.ਬੀ.ਆਈ. ਅਦਾਲਤ ਨੇ ਨਵੰਬਰ 1992 'ਚ ਪੁਲਿਸ ਵੱਲੋਂ ਹਰਜੀਤ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦਾ ਐਲਾਨ ਕੀਤਾ ਹੈ।ਜਿਸ ਦੇ ਵਿੱਚ ਸਾਬਕਾ ਡੀ.ਐੱਸ.ਪੀ. ਨਰਿੰਦਰ ਸਿੰਘ ਮੱਲੀ ਅਤੇ ਸਬ ਇੰਸਪੈਕਟਰ ਗਿਆਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਹਾਂ ਨੂੰ 1 ਲੱਖ, 20 ਹਜ਼ਾਰ ਰੁਪਏ ਜ਼ੁਰਮਾਨਾ ਵੀ ਸੁਣਾਇਆ ਹੈ।ਇਸ ਜ਼ੁਰਮਾਨੇ 'ਚੋਂ ਇੱਕ ਲੱਖ ਰੁਪਏ ਪੀੜਤ ਪਰਿਵਾਰ ਨੂੰ ਦਿੱਤਾ ਜਾਵੇਗਾ। ਦੱਸ ਦਈਏ ਸਾਬਕਾ ਡੀ.ਐੱਸ.ਪੀ. ਮੱਲੀ ਨੂੰ ਔਰਤਾਂ ਦੇ ਮੱਥੇ 'ਤੇ ਚੋਰਨੀਆਂ ਲਿਖਣ ਦੇ ਮਾਮਲੇ 'ਚ ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ। -PTCNews

Top News view more...

Latest News view more...