ਪੰਜਾਬ 'ਚ ਮੁੜ STF ਦਾ ਚਾਰਜ ਸੰਭਾਲਣਗੇ ਹਰਪ੍ਰੀਤ ਸਿੱਧੂ

By Baljit Singh - July 04, 2021 3:07 pm

ਚੰਡੀਗੜ੍ਹ : ਬੀਤੇ ਕਈ ਮਹੀਨਿਆਂ ਤੋਂ ਐਕਸ ਇੰਡੀਆ ਲੀਵ ’ਤੇ ਪੜ੍ਹਾਈ ਲਈ ਵਿਦੇਸ਼ ਗਏ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਜਲਦ ਹੀ ਦੁਬਾਰਾ ਨਸ਼ੇ ਖ਼ਿਲਾਫ਼ ਬਣੀ ਹੋਈ ਪੰਜਾਬ ਦੀ ਐੱਸ. ਟੀ. ਐੱਫ਼. ਦਾ ਚਾਰਜ ਸੰਭਾਲ ਲੈਣਗੇ। ਦਰਅਸਲ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ 1 ਦਸੰਬਰ, 2020 ਤੋਂ 9 ਜੁਲਾਈ, 2021 ਤੱਕ ਦੀ ਛੁੱਟੀ ਲੈ ਕੇ ਗਏ ਸਨ ਅਤੇ ਉਨ੍ਹਾਂ ਦੇ ਇਸ ਸਮੇਂ ਦੌਰਾਨ ਹੀ ਵਾਪਸ ਆਉਣ ਦੀ ਸੰਭਾਵਨਾ ਹੈ।

ਪੜੋ ਹੋਰ ਖਬਰਾਂ: ਗਣਤੰਤਰ ਦਿਵਸ ਹਿੰਸਾ ਮਾਮਲੇ ‘ਚ ਲੱਖਾ ਸਿਧਾਣਾ ਨੂੰ ਰਾਹਤ, 20 ਜੁਲਾਈ ਤੱਕ ਨਹੀਂ ਹੋਵੇਗੀ ਗ੍ਰਿਫਤਾਰੀ

ਇਸ ਦੇ ਮੱਦੇਨਜ਼ਰ ਗ੍ਰਹਿ ਵਿਭਾਗ ਨੇ ਐੱਸ. ਟੀ. ਐੱਫ਼. ਚੀਫ਼ ਦਾ ਵਾਧੂ ਚਾਰਜ ਸੰਭਾਲ ਰਹੇ ਬੀ. ਚੰਦਰਸ਼ੇਖਰ ਨੂੰ ਰਿਲੀਵ ਕਰ ਦਿੱਤਾ ਹੈ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਦੁਬਾਰਾ ਐੱਸ. ਟੀ. ਐੱਫ਼. ਚੀਫ਼ ਦੇ ਤੌਰ ’ਤੇ ਅਹੁਦਾ ਸੰਭਾਲਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ’ਤੇ ਨਵੀਂ ਨਿਯੁਕਤੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਬੀਤੇ ਦਿਨੀਂ ਸੂਬੇ ਵਿਚ ਡਰੱਗ ਮਾਫੀਆ ਖ਼ਿਲਾਫ਼ ਵੱਡੀ ਮੁਹਿੰਮ ਚਲਾਉਣ ਦੇ ਸੰਕੇਤ ਦਿੱਤੇ ਸਨ। ਇਸ ਨੂੰ ਉਸੇ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਪੜੋ ਹੋਰ ਖਬਰਾਂ: ਨੌਕਰੀ ਬਦਲਦੇ ਹੀ ਨਾ ਕਢਵਾਓ PF ਦੇ ਪੈਸੇ, ਹੁੰਦਾ ਹੈ ਵੱਡਾ ਨੁਕਸਾਨ

ਹਰਪ੍ਰੀਤ ਸਿੱਧੂ ਬੀ. ਚੰਦਰਸ਼ੇਖਰ ਦੀ ਥਾਂ ਲੈਣਗੇ, ਜੋ ਇਸ ਵੇਲੇ ਐੱਸ. ਟੀ. ਐੱਫ. ਮੁਖੀ ਦਾ ਕੰਮਕਾਜ ਦੇਖ ਰਹੇ ਹਨ। 1992 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸਿੱਧੂ ਸੀ. ਆਰ. ਪੀ. ਐੱਫ. ਵਿਚ ਵੀ ਡੈਪੂਟੇਸ਼ਨ ’ਤੇ ਕੰਮ ਕਰ ਚੁੱਕੇ ਹਨ।

ਪੜੋ ਹੋਰ ਖਬਰਾਂ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ, ਪਗੜੀ ਪਹਿਨ ਗੁਰਦੁਆਰਾ ਸਾਹਿਬ ਹੋਏ ਨਤਮਸਤਕ

-PTC News

adv-img
adv-img